ਵਿੰਡੋਜ਼ ਫੋਨਜ਼ ਲਈ ਜਾਰੀ ਹੋਇਆ Anniversary Update, ਮਿਲਣਗੇ ਕਈ ਖਾਸ ਫੀਚਰਸ

Thursday, Aug 18, 2016 - 03:38 PM (IST)

ਵਿੰਡੋਜ਼ ਫੋਨਜ਼ ਲਈ ਜਾਰੀ ਹੋਇਆ Anniversary Update, ਮਿਲਣਗੇ ਕਈ ਖਾਸ ਫੀਚਰਸ

ਜਲੰਧਰ- ਜਿਵੇ ਕਿ ਤੂਹਾਨੂੰ ਪਤਾ ਹੈ ਕਿ ਮਾਇਕ੍ਰੋਸਾਫਟ ਨੇ ਪਿਛਲੇ ਮਹੀਨੇ Windows10 ਕੰਪਿਊਟਰਸ ਲਈ ਐਨੀਵਰਸਰੀ ਅਪਡੇਟ ਜਾਰੀ ਕੀਤਾ ਸੀ। ਹੁਣ ਕੰਪਨੀ ਨੇ ਇਸ ਨੂੰ ਵਿੰਡੋਜ ਸਮਾਰਟਫੋਨ ਲਈ ਜਾਰੀ ਕਰਨ ਦਾ ਐਲਾਨ ਕੀਤਾ ਹੈ। ਯੋਗ ਵਿੰਡੋਜ਼ ਬੇਸਡ ਸਮਾਰਟਫੋਨ ''ਚ ਨਵਾਂ ਅਪਡੇਟ ਮਿਲਣਾ ਸ਼ੁਰੂ ਹੋ ਗਿਆ ਹੈ। ਸਮਾਰਟਫੋਨਸ ''ਚ ਵਿੰਡੋਜ਼ 10 ਦੇ ਐਨੀਵਰਸਰੀ ਅਪਡੇਟ ਕਈ ਚਰਨਾਂ ''ਚ ਮਿਲਣਗੇ। ਵਿੰਡੋਜ਼ ਮੋਬਾਇਲ ''ਚ ਵੀ ਇਸ ਅਪਡੇਟ ਦੇ ਨਾਲ ਕੁਝ ਨਵੇਂ ਫੀਚਰਸ ਮਿਲਣਗੇ।

 

ਇਸ ਫੀਚਰਸ ਦੇ ਤਹਿਤ ਲਾਕ ਸਕ੍ਰੀਨ ''ਤੇ ਕੈਮਰਾ ਸ਼ਾਰਟਕਟ ਅਤੇ ਮੀਡੀਆ ਕੰਟਰੋਲ ਆਇਕਨ ਦਿੱਤੇ ਗਏ ਹਨ। ਇਸ ਸਭ ਦੇ ਨਾਲ ਤੁਹਾਨੂੰ ਨਵੇਂ ਇਮੋਜੀ ਵੀ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਨਵਾਂ ਯੂਨੀਵਰਸਲ ਸਕਾਇਪ ਐਪ ਦਿੱਤਾ ਗਿਆ ਹੈ।  ਸੈਟਿੰਗਸ ਮੈਨੀਯੂ ''ਚ ਵੀ ਕੁਝ ਬਦਲਾਵ ਕੀਤੇ ਗਏ ਹਨ ਅਤੇ ਫਿੰਗਰਪ੍ਰਿੰਟ ਸਪੋਰਟ ਵੀ ਦਿੱਤਾ ਗਿਆ ਹੈ।

ਹਰ ਵਾਰ ਦੀ ਤਰਾਂ ਇਸ ਵਾਰ ਵੀ ਮਾਇਕ੍ਰੋਸਾਫਟ ਇਸ ਅਪਡੇਟ ਨੂੰ ਮੋਬਾਇਲ ਕੰਪਨੀ, ਦੇਸ਼, ਮਾਡਲ ਅਤੇ ਮੋਬਾਇਲ ਆਪ੍ਰੇਟਰਸ ਦੇ ਹਿਸਾਬ ਨਾਲ ਦਵੇਗੀ। ਮੈਨੂਅਲੀ ਚੈੱਕ ਕਰਨ ਲਈ ਸੈਟਿੰਗਸ ''ਚ ਜਾ ਕੇ ਅਪਡੇਟ ਐਂਡ ਸਕਿਓਰਿਟੀ ਆਪਸ਼ਨ ਦੇ ਫੋਨ ਅਪਡੇਟ ਮੈਨੀਯੂ ''ਚ ਜਾ ਸਕਦੇ ਹੋ।


Related News