ਮਾਰਚ ''ਚ ਲਾਂਚ ਹੋ ਸਕਦਾ ਹੈ ਮਾਈਕ੍ਰੋਸਾਫਟ ਸਰਫੇਸ ਪ੍ਰੋ 5 : ਰਿਪੋਰਟ

Sunday, Jan 08, 2017 - 04:32 PM (IST)

ਮਾਰਚ ''ਚ ਲਾਂਚ ਹੋ ਸਕਦਾ ਹੈ ਮਾਈਕ੍ਰੋਸਾਫਟ ਸਰਫੇਸ ਪ੍ਰੋ 5 : ਰਿਪੋਰਟ
ਜਲੰਧਰ- ਬਾਜ਼ਾਰ ''ਚ ਮਾਈਕ੍ਰੋਸਾਫਟ ਦੇ ਕਨਵਰਟੇਬਲ ਵਿੰਡੋਜ਼ ਟੈਬਲੇਟ ਦਾ ਖਾਸ ਸਥਾਨ ਰਿਹਾ ਹੈ। ਇਸ ਤੋਂ ਪਹਿਲਾਂ ਮਾਈਕ੍ਰੋਸਾਫਟ ਨੇ ਆਪਣੇ ਲੇਟੈਸਟ ਸਰਫੇਸ ਪ੍ਰੋ ਮਾਡਲ, ਸਰਫੇਸ ਪ੍ਰੋ 4 ਨੂੰ ਰਿਲੀਜ਼ ਕੀਤਾ ਹੈ। ਜਾਣਕਾਰੀ ਮੁਤਾਬਕ, ਕੰਪਨੀ ਹੁਣ ਸਰਫੇਸ ਪ੍ਰੋ ਟੈਬਲੇਟ ਦੇ ਇਕ ਨਵੇਂ ਵੇਰੀਅੰਟ ''ਤੇ ਕੰਮ ਕਰ ਰਹੀ ਹੈ। ਨਵੇਂ ਵੇਰੀਅੰਟ ਨੂੰ ਮਾਰਚ 2017 ਦੀ ਤਿਮਾਹੀ ''ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਨਵੇਂ ਸਰਫੇਸ ਪ੍ਰੋ ''ਚ 5 ਟੂ-ਇੰਨ-ਵਨ ''ਚ ਇਕ ਯੂ.ਐੱਚ.ਡੀ. 4ਕੇ ਡਿਸਪਲੇ ਅਤੇ ਮੈਗਨੇਟਿਕ ਚਾਰਜਿੰਗ ਸਟਾਈਲ ਹੋਵੇਗਾ। ਇਸ ਵਿਚ ਪੇਗਾਟ੍ਰੋਨ ਟੈਕਨਾਲੋਜੀ ਹੋਵੇਗੀ ਜਿਸ ਦੇ ਨਾਲ ਇਸ ਡਿਵਾਈਸ ਨੂੰ ਬਣਾਇਆ ਜਾਵੇਗਾ। 
ਰਿਪੋਰਟ ਮੁਤਾਬਕ ਨਵੇਂ ਸਰਫੇਸ ਪ੍ਰੋ ''ਚ ਅਲਟਰਾ ਐੱਚ.ਡੀ., ਮੈਗਨੇਟਿਕ ਚਾਰਜਿੰਗ ਸਟਾਈਲ ਨਾਲ ਲੈਸ ਹੋਵੇਗਾ। ਇਸ ਡਿਵਾਈਸਿ ''ਚ ਇੰਟੈਲ ਦਾ Kaby Lake ਪ੍ਰੋਸੈਸਰ ਲੱਗਾ ਹੋਵੇਗਾ। ਸਰਫੇਸ ਪ੍ਰੋ 5 ''ਚ ''”ltra 84'' ਸਕਰੀਨ (3,840x2,160 ਪਿਕਸਲ) ਰੈਜ਼ੋਲਿਊਸ਼ਨ ਅਤੇ ਮੈਗਨੇਟਿਕ ਚਾਰਜਿੰਗ ਸਟਾਈਲ ਹੋ ਸਕਦਾ ਹੈ।

Related News