360 ਡਿਗਰੀ ਘੁੰਮਣ ਵਾਲਾ ਮਾਈਕ੍ਰੋਸਾਫਟ ਦਾ ਫੋਲਡੇਬਲ ਫੋਨ

02/11/2020 11:32:34 AM

ਗੈਜੇਟ ਡੈਸਕ– ਸੈਮਸੰਗ ਗਲੈਕਸੀ ਫੋਲਡ ਤੋਂ ਲੈ ਕੇ ਹੁਵਾਵੇਈ ਮੈਟ ਐਕਸ ਤਕ, ਇਹ ਦੋਵਾਂ ਸਮਾਰਟਫੋਨ ਨਿਰਮਾਤਾ ਕੰਪਨੀਆਂ ਫੋਲਡੇਬਲ ਫੋਨ ’ਤੇ ਫੋਕਸ ਕਰ ਰਹੀਆਂ ਹਨ। ਸੈਮਸੰਗ ਤਾਂ ਆਪਣਾ ਦੂਜਾ ਫੋਲਡੇਬਲ ਡਿਵਾਈਸ ਲਿਆਉਣ ਜਾ ਰਹੀ ਹੈ। ਉਥੇ ਹੀ ਦਿੱਗਜ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਵੀ ਇਸ ਮਾਮਲੇ ’ਚ ਪਿੱਛੇ ਨਹੀਂ ਹੈ। ਮਾਈਕ੍ਰੋਸਾਫਟ ਨੇ ਪਿਛਲੇ ਸਾਲ ਅਕਤੂਬਰ ’ਚ ਆਪਣਾ ਫੋਲਡੇਬਲ ਫੋਨ ਸਰਫੇਸ ਡੂਓ ਪੇਸ਼ ਕੀਤਾ ਸੀ। ਹਾਲਾਂਕਿ ਈਵੈਂਟ ਦੇ ਨਾਲ ਹੀ ਇਸ ਫੋਨ ਦੀਆਂ ਖਬਰਾਂ ਠੰਡੀਆਂ ਪੈ ਗਈਆਂ ਪਰ ਹੁਣ ਇਹ ਸਮਾਰਟਫੋਨ ਇਕ ਵਾਰ ਫਿਰ ਚਰਚਾ ’ਚ ਹੈ। ਹਾਲ ਹੀ ’ਚ ਇਸ ਫੋਨ ਦੀ ਵੀਡੀਓ ਇਕ ਯੂਟਿਊਬ ਯੂਜ਼ਰ (Israel Rodriguez) ਨੇ ਅਪਲੋਡ ਕੀਤਾ ਹੈ। ਇਸ ਵੀਡੀਓ ’ਚ ਮਾਈਕ੍ਰੋਸਾਫਟ ਦੇ ਇਸ ਫੋਨ ਨੂੰ ਇਕ ਸ਼ਖਸ ਇਸਤੇਮਾਲ ਕਰਦਾ ਦਿਸ ਰਿਹਾ ਹੈ। ਦੱਸ ਦੇਈਏ ਕਿ ਮਾਈਕ੍ਰੋਸਾਫਟ ਨੇ ਇਸ ਫੋਨ ਨੂੰ ਸੈਮਸੰਗ ਗਲੈਕਸੀ ਫੋਲਡ ਅਤੇ ਹੁਵਾਵੇਈ ਮੈਟ ਐਕਸ ਦੀ ਟੱਕਰ ’ਚ ਉਤਾਰਿਆ ਗਿਆ ਸੀ। ਹਾਲਾਂਕਿ ਉਦੋਂ ਤੋਂ ਇਸ ਦੇ ਵਿਰੋਧੀਆਂ ਦੀ ਲਿਸਟ ’ਚ ਦੋ ਹੋਰ ਫੋਨ- ਮੋਟੋਰੋਲਾ ਰੇਜ਼ਰ ਅਤੇ ਸੈਮਸੰਗ ਗਲੈਕਸੀ ਜ਼ੈੱਡ ਫਲਿਪ ਵੀ ਜੁੜ ਗਏ ਹਨ। 

PunjabKesari

ਮਾਈਕ੍ਰੋਸਾਫਟ ਸਰਫੇਸ ਡੂਓ ਦੇ ਫੀਚਰਜ਼
ਕੰਪਨੀ ਨੇ ਮਾਈਕ੍ਰੋਸਾਫਟ ਦਾ ਸਰਫੇਸ ਡੂਓ ਦੇ ਫੀਚਰਜ਼ ਨੂੰ ਅਧਿਕਾਰਤ ਤੌਰ ’ਤੇ ਤਾਂ ਪੇਸ਼ ਨਹੀਂ ਕੀਤਾ, ਹਾਲਾਂਕਿ ਰਿਪੋਰਟਾਂ ਮੁਤਾਬਕ, ਇਸ ਵਿਚ 5.60 ਇੰਚ ਦੀ ਪ੍ਰਾਈਮਰੀ ਡਿਸਪਲੇਅ ਅਤੇ ਇੰਨੀ ਹੀ ਵੱਡੀ ਸੈਕੇਂਡਰੀ ਡਿਸਪਲੇਅ ਮਿਲਦੀ ਹੈ। ਦੋ ਸਕਰੀਨਾਂ ਵਾਲਾ ਇਹ ਫੋਨ ਕਿਤਾਬ ਦੀ ਤਰ੍ਹਾਂ ਵਿਚਕਾਰੋਂ ਮੁੜਦਾ ਹੈ। ਸਿੰਗਲ ਡਿਸਪਲੇਅ ਦੇ ਨਾਲ ਇਹ ਸਮਾਰਟਫੋਨ ਬਣ ਜਾਂਦਾ ਹੈ ਅਤੇ ਅਨਫੋਲਡ ਕਰਨ ’ਤੇ 8.3 ਇੰਚ ਦਾ ਟੈਬਲੇਟ ਬਣ ਜਾਂਦਾ ਹੈ। ਫੋਨ ਨੂੰ 360 ਡਿਗਰੀ ਤਕ ਘੁਮਾਇਆ ਜਾ ਸਕਦਾ ਹੈ। ਮਾਈਕ੍ਰੋਸਾਫਟ ਸਰਫੇਸ ਡੂਓ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ। ਮਾਈਕ੍ਰੋਸਾਫਟ ਨੇ ਦੱਸਿਆ ਕਿ ਇਸ ਵਿਚ ਸਾਰੇ ਐਂਡਰਾਇਡ ਐਪਸ ਕੰਮ ਕਰਨਗੇ ਅਤੇ ਕੰਪਨੀ ਗੂਗਲ ਦੇ ਨਾਲ ਮਿਲ ਕੇ ਡਿਊਲ ਸਕਰੀਨ ਸੈੱਟਅਪ ’ਤੇ ਚੱਲਣ ਵਾਲੇ ਐਪਸ ’ਤੇ ਕੰਮ ਕਰ ਰਹੀ ਹੈ। 


Related News