ਜਲਦ ਪੂਰਾ ਨਹੀਂ ਹੋਵੇਗਾ ਮਾਈਕ੍ਰੋਸਾਫਟ ਦਾ 1 ਬਿਲੀਅਨ ਡਿਵਾਈਜ਼ਾਂ ''ਤੇ ਵਿੰਡੋਜ਼ 10 ਚਲਾਉਣ ਦਾ ਸੁਪਨਾ
Saturday, Jul 16, 2016 - 02:30 PM (IST)

ਜਲੰਧਰ : ਮਾਈਕ੍ਰੋਸਾਫਟ ਦਾ 2018 ਤੱਕ 1 ਬਿਲੀਅਨ ਡਿਵਾਈਜ਼ਾਂ ''ਤੇ ਵਿੰਡੋਜ਼ 10 ਚਲਾਉਣ ਦਾ ਸੁਪਨਾ ਸ਼ਾਇਦ ਸੱਚ ਨਾ ਹੋ ਸਕੇ। ਮਾਈਕ੍ਰੋਸਾਫਟ ਦਾ ਕਹਿਣਆ ਹੈ ਕਿ ਇਸ ਪਿੱਛੇ ਕਾਰਨ ਵੀ ਉਨ੍ਹਾਂ ਵੱਲੋਂ ਖੁਦ ਪ੍ਰਾਡਕਟੀਵਿਟੀ ਨੂੰ ਸਲੋਅ ਕਰਨਾ ਹੈ। ਮਾਈਕ੍ਰੋਸਾਫਟ ਦੀ ਰਿਪੋਰਟ ਦੇ ਮੁਤਾਬਿਕ ਹੁਣ ਤੱਕ 360 ਮਿਲੀਅਨ ਪੀ. ਸੀਜ਼ ''ਤੇ ਵਿੰਡੋਜ਼ 10 ਰਨ ਕਰ ਰਹੀ ਹੈ ਤੇ ਐਨਾਲਸਿਸਟਾਂ ਦਾ ਕਹਿਣਾ ਹੈ ਕਿ 2015 ''ਚ ਸਭ ਤੋਂ ਜ਼ਿਆਦਾ ਡਿਵਾਈਜ਼ਾਂ ਵਿੰਡੋਜ਼ 10 ਨਾਲ ਅਪਡੇਟ ਹੋਈਆਂ ਸਨ।
ਪਰ ਵਿੰਡੋਜ਼ 10 ਪਲੈਟਫੋਰਮ ਵਾਲੇ ਸਮਾਰਟਫੋਨ ਵਿਕਰੀ ਤੋਂ ਬਾਅਦ ਮਾਈਕ੍ਰੋਸਾਫਟ ਵੱਲੋਂ ਸਮਾਰਟਫੋਨਜ਼ ਦਾ ਨਿਰਮਾਣ ਬੰਦ ਕਰਨ ਦਾ ਫੈਸਲਾ ਲਿਆ ਗਿਆ, ਜਿਸ ਕਰਕੇ ਸਮਾਰਟਫੋਨ ਦੇ ਨਾਲ ਪੀ. ਸੀ. ਚਲਾਉਣ ਵਾਲਿਆਂ ਵੱਲੋਂ ਇਸ ਨੂੰ ਕਾਫੀ ਨਕਾਰਾਤਮਕ ਤਰੀਕੇ ਨਾਲ ਲਿਆ ਗਿਆ। ਹਾਲਹੀ ''ਚ ਮਾਈਕ੍ਰੋਸਾਫਟ ਵੱਲੋਂ ਆਏ ਬਿਆਨ ''ਚ ਕਿਹਾ ਗਿਆ ਕਿ 1 ਬਿਲੀਅਨ ਡਿਵਾਈਜ਼ਾਂ ''ਤੇ ਵਿੰਡੋਜ਼ 10 ਚਲਾਉਣ ਦਾ ਸੁਪਨਾ ਜੋ ਕੰਪਨੀ ਵੱਲੋਂ ਦੇਖਿਆ ਗਿਆ ਸੀ, ਉਹ ਪੂਰਾ ਤਾਂ ਹੋਵੇਗਾ ਪਰ ਇਸ ''ਚ ਅਜੇ ਸਮਾਂ ਲੱਗੇਗਾ।