ਇਸ ਸਮਾਰਟਫੋਨ ''ਤੇ ਮਿਲ ਰਿਹਾ ਹੈ 13,568 ਰੁਪਏ ਦਾ ਡਿਕਾਊਂਟ

Monday, Dec 19, 2016 - 08:54 AM (IST)

ਇਸ ਸਮਾਰਟਫੋਨ ''ਤੇ ਮਿਲ ਰਿਹਾ ਹੈ 13,568 ਰੁਪਏ ਦਾ ਡਿਕਾਊਂਟ
ਜਲੰਧਰ-ਵਿੰਡੋਜ਼ ਸਮਾਰਟਫੋਨ ਦਾ ਮਾਰਕੀਟ ਸ਼ੇਅਰ ਨਾਂ ਦੇ ਬਰਾਬਰ ਹੀ ਹੈ ਪਰ ਜੇਕਰ ਤੁਸੀਂ ਉਨ੍ਹਾਂ ਲੋਕਾਂ ''ਚੋਂ ਹਨ, ਜੋ ਵਿੰਡੋਜ਼ ਫੋਨ ਪਸੰਦ ਕਰਦੇ ਹਨ ਤਾਂ ਮਾਈਕ੍ਰੋਸਾਫਟ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਦੀਆਂ ਕੀਮਤਾਂ ''ਚ ਭਾਰੀ ਕਟੌਤੀ ਕਰ ਦਿੱਤੀ ਹੈ। ਮਾਈਕ੍ਰੋਸਾਫਟ ਨੇ Lumia 950 XL , ਸਮਾਰਟਫੋਨ ਦੀ ਕੀਮਤ 200 ਡਾਲਰ *(ਲਗਭਗ 13,568 ਰੁਪਏ) ਘੱਟ ਹੋ ਗਈ ਹੈ। ਕੀਮਤ ''ਚ ਭਾਰੀ ਕਟੌਤੀ ਤੋਂ ਬਾਅਦ ਹੁਣ Lumia 950 XL  ਦੇ ਸ਼ੁਰੂਆਤੀ ਵੇਰਿਅੰਟ ਦੀ ਕੀਮਤ 299 ਡਾਲਰ (ਲਗਭਗ 20,285 ਰੁਪਏ) ਹੋਵੇਗੀ। ਜਦ ਕਿ ਭਾਰਤ ''ਚ ਇਹ ਫੋਨ ਆਊਟ ਆਫ ਸਟਾਕ ਹੈ।

ਜੇਕਰ ਤੁਸੀਂ ਇਕ ਵਧੀਆਂ ਵਿੰਡੋਜ਼ ਫੋਨ ਖਰੀਦਣਾ ਚਾਹੁੰਦੇ ਹੋ ਤਾਂ ਐੱਚ. ਪੀ. ਇਲਾਈਟ ਐਕਸ3 ਦੇ ਵੱਲ ਹੀ ਆਪਣਾ ਰਵੱਈਆ ਕਰ ਸਕਦੇ ਹੋ ਕਿਉਂਕਿ Lumia 950 XL  ''ਚ ਜਿੱਥੇ ਸਨੈਪਡ੍ਰੈਗਨ 810 ਪ੍ਰੋਸੈਸਰ ਲੱਗਾ ਹੈ, ਉੱਥੇ ਹੀ ਇਲਾਈਟ ਐਕਸ3 ''ਚ ਸਨੈਪਡ੍ਰੈਗਨ 820 ਲੱਗਾ ਹੈ। ਐੱਚ. ਟੀ. ਇਲਾਈਟ ਐਕਸ3 ''ਤੇ ਵੀ ਡਿਸਕਾਊਂਟ ਮਿਲ ਰਿਹਾ ਹੈ ਪਰ ਇਸ ਦੀ ਕੀਮਤ 649 ਡਾਲਰ (ਲਗਭਗ 44,031 ਰੁਪਏ ਹੈ। ਜਦ ਕਿ ਇਸ ਕੀਮਤ ''ਤੇ ਫੋਨ ਨਾਲ ਡੈਸਕ ਡਾਕ ਵੀ ਮਿਲਦਾ ਹੈ, ਜਿਸ ''ਚ ਇਲਾਈਟ ਐਕਸ3 ਨੂੰ ਡੈਸਕਟਾਪ ਪੀ. ਸੀ. ''ਚ ਬਦਲਿਆ ਜਾ ਸਕਦਾ ਹੈ। 


Related News