ਮਾਈਕ੍ਰੋਸਾਫਟ ਆਪਣੇ Word Flow ਨੂੰ ਬਣਾ ਰਹੀ ਹੈ ਹੋਰ ਵੀ ਬਿਹਤਰ
Friday, Aug 12, 2016 - 04:45 PM (IST)

ਜਲੰਧਰ- ਮਾਈਕ੍ਰੋਸਾਫਟ ਆਪਣੇ ਵਰਡ ਫਲੋਅ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਕਾਫੀ ਮਿਹਨਤ ਕਰ ਰਹੀ ਹੈ। ਇਹ ਆਪਣੇ ਬੈਸਟ ਸਵਾਇਪ ਕੀਬੋਰਡ ਨੂੰ ਆਈਫੋਨਜ਼ ਲਈ ਉਪਲੱਬਧ ਕਰਵਾਉਣ ਜਾ ਰਹੀ ਹੈ। ਹਾਲ ਹੀ ''ਚ ਮਿਲੀ ਜਾਣਕਾਰੀ ਅਨੁਸਾਰ ਮਾਈਕ੍ਰੋਸਾਫਟ ਆਪਣੇ ਵਰਡ ਫਲੋਅ ਨੂੰ ਅਪਡੇਟ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ''ਚ ਇਕ ਫੀਚਰ ਐਡ ਕੀਤਾ ਜਾ ਰਿਹਾ ਹੈ। ਇਸ ਫੀਚਰ ਨਾਲ ਯੂਜ਼ਰਜ਼ ਵੱਖਰੀ ਤਰ੍ਹਾਂ ਦੀ ਕੰਟੈਂਟ ਸਿਮਿਊਲਟੈਨਸੋਲੀ ਨੂੰ ਸਰਚ ਕਰ ਸਕਣਗੇ। ਇਹ ਫੀਚਰ ਕੀਬੋਰਡ ''ਤੇ ਕੀਜ਼ ਨੂੰ ਕੰਟੈਂਟ ''ਚ ਬਦਲ ਦਵੇਗਾ ਜੋ ਯੂਜ਼ਰਜ਼ ਦੀ ਸਰਚ ਨਾਲ ਮਿਲਦੇ-ਜੁਲਦੇ ਹੋਣਗੇ। ਯੂਜ਼ਰਜ਼ ਇਸ ਸਰਚ ''ਚ ਜੀ.ਆਈ.ਐੱਫ., ਈਮੇਜ, ਵੈਬ ਵੱਲੋਂ ਰਿਜ਼ਲਟ, ਕਾਨਟੈਕਟਸ ਅਤੇ ਈਮੋਜੀ ਨੂੰ ਵੀ ਸਰਚ ਕਰ ਸਕਦੇ ਹਨ।
ਇਹ ਸਭ ਟੈਬਜ਼ ''ਚ ਡਿਸਪਲੇ ਹੋਵੇਗਾ ਜਿਸ ''ਚੋਂ ਯੂਜ਼ਰਜ਼ ਆਪਣੀ ਮਰਜ਼ੀ ਨਾਲ ਕੁੱਝ ਵੀ ਚੁਣ ਕੇ ਆਪਣੀ ਕਨਵਰਜ਼ੇਸ਼ਨ ''ਚ ਐਡ ਕਰ ਸਕਣਗੇ। ਮਾਈਕ੍ਰੋਸਾਫਟ ਦਾ ਆਪਣਾ ਮਸ਼ਹੂਰ ਸਵਿਫਟ ਕੀਅ ਐਪ ਵੀ ਹੈ ਜੋ ਆਈ.ਓ.ਐੱਸ. ਅਤੇ ਐਂਡ੍ਰਾਇਡ ਦੋਨਾਂ ਲਈ ਉਪਲੱਬਧ ਹੈ। ਸਵਿਫਟਕੀ ਦੁਆਰਾ ਯੂਜ਼ਰਜ਼ ਸਿਰਫ ਸਵਾਇਪ ਨਾਲ ਹੀ ਟਾਈਪ ਕਰ ਸਕਦੇ ਹਨ। ਫਿਲਹਾਲ ਵਰਡ ਫਲੋਅ ਸਿਰਫ ਯੂ.ਐੱਸ. ਯੂਜ਼ਰਜ਼ ਲਈ ਬੀਟਾ ਫੇਸ ਤਹਿਤ ਹੀ ਉਪਲੱਬਧ ਹੈ ਅਤੇ ਦੂਸਰੇ ਦੇਸ਼ਾਂ ''ਚ ਇਸ ਐਪ ਨੂੰ ਲਿਆਉਣ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।