Microsoft ਨੇ ਬੰਦ ਕੀਤਾ ਆਪਣੇ ਫਿਟਨੈੱਸ ਬੈਂਡ ਦਾ ਪ੍ਰਾਡਕਸ਼ਨ

Tuesday, Oct 04, 2016 - 01:32 PM (IST)

Microsoft ਨੇ ਬੰਦ ਕੀਤਾ ਆਪਣੇ ਫਿਟਨੈੱਸ ਬੈਂਡ ਦਾ ਪ੍ਰਾਡਕਸ਼ਨ

ਜਲੰਧਰ : ਮਾਈਕ੍ਰੋਸਾਫ ਦਾ ਫਿਟਨੈੱਸ ਬੈਂਡ ਬਹੁਤ ਜਲਦ ਕੰਪਨੀ ਵੱਲੋਂ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਮਾਈਕ੍ਰੋਸਾਫਟ ਬੈਂਡ 3 ਨੂੰ ਲਾਂਚ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਪਰ ਅੱਜ ਕੰਪਨੀ  ਦੀ ਆਫਿਸ਼ੀਅਲ ਵੈੱਬਸਾਈਟ ਤੋਂ ਇਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਦਿ ਵਰਜ ਦੀ ਰਿਪੋਰਟ ਦੇ ਮੁਤਾਬਿਕ ਕਈ ਈ-ਕਾਮਰਸ ਵੈੱਬਸਾਈਟਾਂ ਤੋਂ ਵੀ ਇਸ ਨੂੰ ਹਟਾ ਦਿੱਤਾ ਗਿਆ ਹੈ। ਹੋਰ ਤਾਂ ਹੋਰ ਮਾਈਕ੍ਰੋਸਾਫਟ ਨੇ ਇਸ ਡਿਵਾਈਸ ਦੀ ਸਾਫਟਵੇਅਰ ਡਿਵੈੱਲਪਮੈਂਟ ਕਿੱਟ ਵੀ ਹਟਾ ਦਿੱਤੀ ਗਈ ਹੈ।

 

ਕੰਪਨੀ ਨੇ ਇਸ ਬੈਂਡ ''ਤੇ ਕੰਮ ਕਰ ਰਹੀ ਟੀਮ ਨੂੰ ਵਿੰਡੋਂਜ਼ 10 ''ਤੇ ਮੂਵ ਕਰ ਦਿੱਤਾ ਹੈ ਪਰ ਇਸ ਬੈਂਡ ਦੀ ਮੋਬਾਇਲ ਹੈਲਥ ਐਪ ਅਜੇ ਵੀ ਕੰਮ ਕਰ ਰਹੀ ਹੈ ਤੇ ਇਸ ਨੂੰ ਬੈਂਡ ਦੇ ਨਾਂ ਨਾਲ ਹੀ ਚਲਾਇਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਇਹ ਕੰਪਨੀ ਦੀ ਕੋਈ ਨਵੀਂ ਸਟੈਟਰਜੀ ਹੋਵੇ ਪਰ ਸਮਾਰਟ ਵੇਅਰੇਬਲ ਦੇ ਨਾਂ ਤੋਂ ਮਸ਼ਹੂਰ ਮਾਈਕ੍ਰੋਸਾਫਟ ਦਾ ਫਿਟਨੈੱਸ ਬੈਂਡ ਪੂਰੀ ਤਰ੍ਹਾਂ ਡਿਸਕੰੇਟੀਨਿਊ ਕਰ ਦਿੱਤਾ ਗਿਆ ਹੈ।


Related News