Microsoft Copilot ''ਚ ਆਇਆ ChatGPT ਵਰਗਾ ਫੀਚਰ, ਚੁਟਕੀਆਂ ''ਚ ਹੋਵੇਗਾ ਕੰਮ

Wednesday, Oct 02, 2024 - 05:20 PM (IST)

Microsoft Copilot ''ਚ ਆਇਆ ChatGPT ਵਰਗਾ ਫੀਚਰ, ਚੁਟਕੀਆਂ ''ਚ ਹੋਵੇਗਾ ਕੰਮ

ਗੈਜੇਟ ਡੈਸਕ- ਮਾਈਕ੍ਰੋਸਾਫਟ ਨੇ ਹਾਲ ਹੀ 'ਚ ਆਪਣੇ ਏ.ਆਈ. ਪਲੇਟਫਾਰਮ Copilot ਦੇ ਵੈੱਬ ਵਰਜ਼ਨ 'ਚ ਨਵਾਂ ਇੰਟਰਫੇਸ ਦਿੱਤਾ ਹੈ। ਇਸ ਦੇ ਨਾਲ ਹੀ ਕਈ ਨਵੇਂ ਫੀਚਰਜ਼ ਨੂੰ ਵੀ ਸ਼ਾਮਲ ਕੀਤਾ ਹੈ। ਜੇਕਰ ਤੁਸੀਂ ਏ.ਆਈ. ਪਾਵਰਡ ਚੈਟਬਾਟ ਦਾ ਇਸਤੇਮਾਲ ਕਰਦੇ ਹੋ ਜਾਂ ਕਰ ਚੁੱਕੇ ਹੋ ਤਾਂ ਆਏ ਤੁਹਾਨੂੰ Copilot ਦਾ ਨਵਾਂ ਇੰਟਰਫੇਸ ਅਤੇ ਫੀਚਰਜ਼ ਬਾਰੇ ਦੱਸਦੇ ਹਾਂ। 

ਯੂਜ਼ਰਜ਼ ਜੇਕਰ copilot.microsoft.com ਪੋਰਟਲ 'ਤੇ ਵਿਜ਼ਟ ਕਰਨਗੇ ਤਾਂ ਉਨ੍ਹਾਂ ਦਾ ਸਵਾਗਤ ਇਕ ਨਵਾਂ ਇੰਟਰਫੇਸ ਕਰੇਗਾ। ਇਥੇ ਯੂਜ਼ਰਜ਼ ਨੂੰ ਨਿਊ ਬਲਾਕਸ ਮਿਲਣਗੇ, ਜਿਨ੍ਹਾਂ ਨੂੰ Copilot Daily ਦਾ ਨਾਂ ਦਿੱਤਾ ਹੈ। ਇਸ ਦੀ ਮਦਦ ਨਾਲ ਯੂਜ਼ਰਜ਼ ਬੜੀ ਹੀ ਆਸਾਨੀ ਨਾਲ ਸਿਰਫ ਅੱਧੇ ਘੰਟੇ 'ਚ ਦੇਸ਼ ਦੁਨੀਆ ਦੀ ਜਾਣਕਾਰੀ ਹਾਸਲ ਕਰ ਸਕਣਗੇ। ਇਹ ਜਾਣਕਾਰੀ ਆਡੀਓ ਫਾਰਮੇਟ 'ਚ ਮਿਲੇਗੀ। 

Copilot 'ਚ ਮਿਲੇਗਾ ਬਲਾਕਸ ਵਾਲਾ ਡਿਜ਼ਾਈਨ

Copilot 'ਚ ਕੁਝ ਹੋਰ ਬਲਾਕਸ ਵੀ ਮੌਜੂਦ ਹਨ, ਜਿਨ੍ਹਾਂ ਦੇ ਅੰਦਰ ਕੁਝ ਖਾਸ ਸਵਾਲਾਂ ਨੂੰ ਸ਼ਾਮਲ ਕੀਤਾ ਹੈ, ਜੋ ਆਮਤੌਰ 'ਤੇ ਕਈ ਲੋਕ ਪੁੱਛਦੇ ਹਨ। ਇਸ ਵਿਚ ਇਕ ਚੈਟਬਾਟ ਵੀ ਦਿੱਤਾ ਹੈ, ਜਿਥੇ ਤੁਸੀਂ ਆਸਾਨੀ ਨਾਲ ਆਪਣੇ ਸਵਾਲ ਹੁੰਦੀ ਜਾਂ ਅੰਗਰੇਜੀ 'ਚ ਪੁੱਛ ਸਕਦੇ ਹੋ। ਇਹ ਤੁਹਾਨੂੰ ਚੈਟਜੀਪੀਟੀ ਦੀ ਵੀ ਯਾਦ ਦੁਆ ਸਕਦਾ ਹੈ। 

Copilot 'ਤੇ ਖੁਦ ਕਰ ਸਕੋਗੇ ਚੈਟਿੰਗ

ਸਰਚ ਬਾਰ ਦੇ ਅੰਦਰ ਯੂਜ਼ਰਜ਼ ਨੂੰ ਮਾਈਕ ਦਾ ਆਈਕਨ ਵੀ ਦਿੱਤਾ ਹੈ, ਜਿਸਦੀ ਮਦਦ ਨਾਲ ਯੂਜ਼ਰਜ਼ ਇਸ ਨਾਲ ਗੱਲਬਾਤ ਕਰ ਸਕਣਗੇ। ਹਾਲਾਂਕਿ, ਇਸ ਲਈ ਸਾਈਨ-ਅਪ ਕਰਨਾ ਜ਼ਰੂਰੀ ਹੈ, ਉਸ ਤੋਂ ਬਾਅਦ ਇਹ ਫੀਚਰ ਕੰਮ ਕਰਦਾ ਹੈ। 

ਅਪਲੋਡ ਕਰ ਸਕੋਗੇ ਫੋਟੋ ਅਤੇ ਵੀਡੀਓ

ਸਰਚਬਾਰ ਦੇ ਨਾਲ ਹੀ ਯੂਜ਼ਰਜ਼ ਨੂੰ ਪਲੱਸ ਦਾ ਆਈਕਨ ਮਿਲੇਗਾ, ਉਸ 'ਤੇ ਕਲਿੱਕ ਕਰਕੇ ਯੂਜ਼ਰਜ਼ ਆਸਾਨੀ ਨਾਲ ਇਮੇਜ, ਵੀਡੀਓ ਅਤੇ ਹੋਰ ਸਪੋਰਟਿਡ ਦਸਤਾਵੇਜ਼ ਨੂੰ ਅਪਲੋਡ ਕਰ ਸਕਣਗੇ। ਇਸ ਤੋਂ ਬਾਅਦ ਉਹ ਚੈਟਬਾਟ ਨੂੰ ਐਨਾਲਾਈਜ਼ ਕਰਨ ਲਈ ਕਹਿ ਸਕਦੇ ਹਨ। ਇਥੇ ਯੂਜ਼ਰਜ਼ ਨੂੰ ਸਕਰੀਨ ਰੀਡਿੰਗ ਦਾ ਵੀ ਆਪਸ਼ਨ ਮਿਲੇਗਾ। ਅਜਿਹੇ 'ਚ ਯੂਜ਼ਰਜ਼ ਆਸਾਨੀ ਨਾਲ ਮੋਬਾਇਲ ਜਾਂ ਲੈਪਟਾਪ ਸਕਰੀਨ 'ਤੇ ਮੌਜੂਦ ਕੰਟੈਂਟ ਨੂੰ ਸੁਣ ਸਕਣਗੇ।


author

Rakesh

Content Editor

Related News