5,977 ਦੀ ਕੀਮਤ ''ਚ ਉਪਲੱਬਧ ਹੋਇਆ MicromaX ਦਾ ਇਹ ਸਮਾਰਟਫੋਨ
Saturday, Mar 18, 2017 - 05:31 PM (IST)

ਜਲੰਧਰ- ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਮਾਇਕਰੋਮੈਕਸ ਨੇ ਕੈਨਵਸ ਫਨਟੈਬੁਲੇਟ ਸਮਾਰਟਫੋਨ ਨੂੰ ਮਿਡ-ਰੇਂਜ ਸੈਗਮੇਂਟ ''ਚ 7,499 ਰੁਪਏ ਨਾਲ ਲਾਂਚ ਕੀਤਾ ਗਿਆ ਸੀ। ਪਰ ਹੁਣ ਇਹ ਸਮਾਰਟਫੋਨ 5,975 ਰੁਪਏ ''ਚ ਮਾਰਕੀਟ ''ਚ ਉਪਲੱਬਧ ਹੈ। ਕੰਪਨੀ ਨਾਲ ਕੈਨਵਸ ਫਨਟੈਬੁਲੇਟ ਨੂੰ ਵੱਡੀ ਸਕ੍ਰੀਨ ਨਾਲ ਲਾਂਚ ਕੀਤਾ ਗਿਆ ਹੈ। ਡਿਵਾਇਸ ''ਚ ਸ਼ਾਨਦਾਰ ਸਾਊਂਡ ਕੁਆਲਿਟੀ ਲਈ ਡਿਊਲ ਬਾਕਸ ਸਪੀਕਰ ਦੇ ਨਾਲ ਡੀ. ਟੀ. ਐੱਸ ਸਾਊਡ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ।
ਇਸ ਡਿਵਾਇਸ ਨੂੰ 6.98-ਇੰਚ ਦੀ ਡਿਸਪਲੇ ਦੇ ਨਾਲ ਬਾਜ਼ਾਰ ''ਚ ਉਤਾਰਿਆ ਗਿਆ ਸੀ। ਇਸ ਦੀ ਸਕ੍ਰੀਨ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਐਂਡ੍ਰਾਇਡ ਆਪ੍ਰੇਟਿੰਗ ਸਿਸਟਮ 5.0 ਲਾਲੀਪਾਪ ''ਤੇ ਆਧਾਰਿਤ ਇਸ ਫੋਨ ਨੂੰ 1.3 ਗੀਗਾਹਟਰਜ਼ ਕਵਾਡ ਕੋਰ ਪ੍ਰੋਸੈਸਰ ''ਤੇ ਪੇਸ਼ ਕੀਤਾ ਗਿਆ ਹੈ।
ਫੋਟੋਗਰਾਫੀ ਲਈ ਕੈਨਵਸ ਫਨਟੈਬੁਲੇਟ ''ਚ ਆਟੋ-ਫੋਕਸ ਦੇ ਨਾਲ 8-ਮੈਗਾਪਿਕਸਲ ਰੀਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਦੀ ਸਹੂਲਤ ਲਈ 2 ਮੈਗਾਪਿਕਸਲ ਫ੍ਰੰਟ ਕੈਮਰਾ ਉਪਲੱਬਧ ਹੈ। ਫੋਨ ''ਚ 1 ਜੀ. ਬੀ ਰੈਮ ਅਤੇ 8ਜੀ. ਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ 32ਜੀ. ਬੀ ਤੱਕ ਐਕਸਪੇਂਡੇਬਲ ਡਾਟਾ ਸਟੋਰ ਕਰ ਸਕਦੇ ਹਨ। ਮਾਇਕ੍ਰੋਮੈਕਸ ਕੈਨਵਸ ਫਨਟੈਬੁਲੇਟ ''ਚ ਪਾਵਰ ਬੈਕਅਪ ਲਈ 3,000ਐੱਮ. ਏ.ਐੱਚ ਦੀ ਬੈਟਰੀ ਉਪਲੱਬਧ ਹੈ।