Xiaomi ਦੀ ਪਹਿਲੀ ਸਮਾਰਟ ਵਾਚ ਭਾਰਤ ’ਚ ਲਾਂਚ, ਐਂਡਰਾਇਡ ਤੋਂ ਇਲਾਵਾ iOS ਡਿਵਾਈਸਾਂ ਨੂੰ ਵੀ ਕਰੇਗੀ ਸਪੋਰਟ

09/29/2020 5:21:16 PM

ਗੈਜੇਟ ਡੈਸਕ– ਸ਼ਾਓਮੀ ਨੇ ਮੰਗਲਵਾਰ ਨੂੰ ਭਾਰਤ ’ਚ ਆਪਣੀ ਪਹਿਲੀ ਸਮਾਰਟ ਵਾਚ Mi Watch Revolve ਲਾਂਚ ਕਰ ਦਿੱਤੀ ਹੈ। ਕੰਪਨੀ ਨੇ Xiaomi Smarter Living 2020 ਵਰਚੁਅਲ ਈਵੈਂਟ ਦਾ ਆਯੋਜਨ ਕਰਕੇ ਇਸ ਸਮਾਰਟ ਵਾਚ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ ਐਂਡਰਾਇਡ ਅਤੇ ਸਾਰੇ ਆਈ.ਓ.ਐੱਸ. ਡਿਵਾਈਸਾਂ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 10,999 ਰੁਪਏ ਹੈ। 
ਕੰਪਨੀ ਦਾ ਕਹਿਣਾ ਹੈ ਕਿ Mi Watch Revolve ਨੂੰ ਦੀਵਾਲੀ ਤੋਂ ਪਹਿਲਾਂ ਖ਼ਰੀਦਣ ਵਾਲੇ ਗਾਹਕਾਂ ਨੂੰ 1000 ਰੁਪਏ ਦੀ ਛੋਟ ਦਿੱਤੀ ਜਾਵੇਗੀ। ਮਤਲਬ ਗਾਹਕ 9,999 ਰੁਪਏ ਦੀ ਕੀਮਤ ’ਚ ਮੀ ਸਮਾਰਟ ਵਾਚ ਨੂੰ ਖ਼ਰੀਦ ਸਕੋਗੇ। Mi Watch Revolve ਦੀ ਪਹਿਲੀ ਸੇਲ 6 ਅਕਤੂਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਨੂੰ ਮੀ ਡਾਟ ਕਾਮ ਦੇ ਨਾਲ ਹੀ ਐਮਾਜ਼ੋਨ ਇੰਡੀਆ ਅਤੇ ਮੀ ਸਟੋਰ ਤੋਂ ਖ਼ਰੀਦਿਆ ਜਾ ਸਕੇਗਾ। 

PunjabKesari

Mi Watch Revolve ਦੀਆਂ ਖੂਬੀਆਂ
- ਇਸ ਸਮਾਰਟ ਵਾਚ ’ਚ 10 ਸਪੈਸੀਫਾਈਡ ਸਪੋਰਟਸ ਮੋਡਸ ਮਿਲਦੇ ਹਨ ਜਿਨ੍ਹਾਂ ’ਚ ਰਨਿੰਗ, ਸਾਈਕਲਿੰਗ, ਆਊਟਡੋਰ, ਹਾਕਿੰਗ, ਟ੍ਰੇਡਮਿਲ, ਸਪਿਨਿੰਗ, ਵਾਕਿੰਗ, ਐਕਸਰਸਾਈਜ਼, ਪੂਲ ਅਤੇ ਸਵਿਮਿੰਗ ਆਦਿ ਮੌਜੂਦ ਹਨ। 
- ਇਹ ਸਲੀਪ ਕੁਆਲਟੀ ਟ੍ਰੈਕਿੰਗ, ਹਾਰਟ ਰੇਟ ਵੈਰੀਬਿਲਿਟੀ, ਸਟ੍ਰੈਸ ਮਾਨੀਟਰਿੰਗ ਅਤੇ ਐਨਰਜੀ ਲੈਵਲ ਵਾਲੇ ਖ਼ਾਸ ਫੀਚਰਜ਼ ਨਾਲ ਲਿਆਈ ਗਈ ਹੈ।
- ਇਸ ਸਮਾਰਟ ਵਾਚ ’ਚ ਫਿਟਨੈੱਸ ਲੈਵਲ ਮਾਪਣ ਵਾਲੀ VO2 max ਆਪਸ਼ਨ ਵੀ ਮੌਜੂਦ ਹੈ, ਨਾਲ ਹੀ ਇਸ ਵਿਚ ਬਿਲਟ-ਇਨ ਜੀ.ਪੀ.ਐੱਸ. ਵੀ ਦਿੱਤਾ ਗਿਆ ਹੈ।
- ਇਹ ਸਮਾਰਟ ਵਾਚ 5ATM ਰੇਟਿਡ ਵਾਟਰ ਰੈਜਿਸਟੈਂਟ ਹੈ। 
- ਯੂਜ਼ਰਸ Xiaomi Wear ਐਪ ਰਾਹੀਂ ਆਪਣੇ ਡਾਟਾ ਨੂੰ ਪੇਅਰ ਅਤੇ ਆਸਾਨੀ ਨਾਲ ਐਕਸੈਸ ਕਰ ਸਕਣਗੇ। ਐਪਲ ਐਪ ਸਟੋਰ ’ਤੇ Xiaomi Wear Lite ਨਾਂ ਨਾਲ ਉਪਲੱਬਧ ਕੀਤਾ ਗਿਆ ਹੈ। 
- ਕੰਪਨੀ ਦੇ ਦਾਅਵੇ ਮੁਤਾਬਕ, Mi Watch Revolve ਸਮਾਰਟ ਵਾਚ 7 ਦਿਨਾਂ ਦਾ ਬੈਟਰੀ ਬੈਕਅਪ ਦੇਵੇਗੀ। 


Rakesh

Content Editor

Related News