ਸਾਵਧਾਨ! ਐਂਡਰਾਇਡ 11 ਅਪਡੇਟ ਤੋਂ ਬਾਅਦ ਖ਼ਰਾਬ ਹੋ ਰਿਹੈ ਸ਼ਾਓਮੀ ਦਾ ਇਹ ਫੋਨ, ਭੁੱਲ ਕੇ ਵੀ ਨਾ ਕਰੋ ਡਾਊਨਲੋਡ

Saturday, Jan 02, 2021 - 01:29 PM (IST)

ਸਾਵਧਾਨ! ਐਂਡਰਾਇਡ 11 ਅਪਡੇਟ ਤੋਂ ਬਾਅਦ ਖ਼ਰਾਬ ਹੋ ਰਿਹੈ ਸ਼ਾਓਮੀ ਦਾ ਇਹ ਫੋਨ, ਭੁੱਲ ਕੇ ਵੀ ਨਾ ਕਰੋ ਡਾਊਨਲੋਡ

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਵੀ ਸ਼ਾਓਮੀ ਦਾ Mi A3 ਸਮਾਰਟਫੋਨ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸ਼ਾਓਮੀ ਨੇ ਮੀ ਏ3 ਫੋਨ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ ਪਰ ਇਸ ਅਪਡੇਟ ’ਚ ਇਕ ਬਗ ਹੈ ਜਿਸ ਕਾਰਨ ਲੋਕਾਂ ਦੇ ਫੋਨ ਖ਼ਰਾਬ ਹੋ ਰਹੇ ਹਨ। ਕਈ ਲੋਕਾਂ ਨੇ ਇਸ ਬਾਰੇ ਕੰਪਨੀ ਨੂੰ ਸ਼ਿਕਾਇਤ ਕੀਤੀ ਹੈ। ਸ਼ਿਕਾਇਤਾਂ ਮਿਲਣ ਤੋਂ ਬਾਅਦ ਸ਼ਾਓਮੀ ਨੇ ਫਿਲਹਾਲ ਮੀ ਏ3 ਦੇ ਐਂਡਰਾਇਡ 11 ਦੀ ਅਪਡੇਟ ਨੂੰ ਰੋਕ ਦਿੱਤਾ ਹੈ। 

Mi A3 ਦੀ ਨਵੀਂ ਅਪਡੇਟ ’ਚ ਕੀ ਸੀ?
ਸ਼ਾਓਮੀ ਨੇ ਮੀ ਏ3 ਲਈ ਐਂਡਰਾਇਡ 11 ਦੀ ਅਪਡੇਟ ਜਾਰੀ ਕੀਤੀ ਸੀ ਜਿਸ ਵਿਚ ਬਿਹਤਰ ਆਡੀਓ ਅਨੁਭਵ, ਬਿਹਤਰ ਡੂ ਨੋਟ ਡਿਸਟਰਬ ਵਰਗੇ ਫੀਚਰਜ਼ ਸ਼ਾਮਲ ਸਨ ਪਰ ਅਪਡੇਟ ਕਰਨ ਤੋਂ ਬਾਅਦ ਕਈ ਯੂਜ਼ਰਸ ਨੇ ਸੋਸ਼ਲ ਮੀਡੀਆ ’ਤੇ ਸ਼ਿਕਾਇਤ ਕਰਦੇ ਹੋਏ ਕਿਹਾ ਹੈ ਕਿ ਅਪਡੇਟ ਤੋਂ ਬਾਅਦ ਉਨ੍ਹਾਂ ਦਾ ਫੋਨ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। 

 

ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਪਿਊਟਰ ਨਾਲ ਕੁਨੈਕਟ ਕਰਨ ਤੋਂ ਬਾਅਦ ਵੀ ਫੋਨ ਆਨ ਨਹੀਂ ਹੋ ਰਿਹਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਤਕਨੀਕੀ ਭਾਸ਼ਾ ’ਚ ਬ੍ਰਿਕਿੰਗ (Bricking)  ਕਿਹਾ ਜਾਂਦਾ ਹੈ। ਇਸ ਬਗ ਕਾਰਨ ਸਿਰਫ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਦੇ ਯੂਜ਼ਰਸ ਪ੍ਰਭਾਵਿਤ ਹੋਏ ਹਨ। 

ਸ਼ਾਓਮੀ ਇੰਡੀਆ ਨੂੰ ਟੈਗ ਕਰਦੇ ਹੋਏ ਇਕ ਯੂਜ਼ਰ ਨੇ ਕਿਹਾ ਹੈ ਕਿ ਅਪਡੇਟ ਡਾਊਨਲੋਡ ਕਰਨ ਤੋਂ ਬਾਅਦ ਮੇਰਾ ਮੀ ਏ3 ਫੋਨ ਡੈੱਡ ਹੋ ਗਿਆ ਹੈ। ਮੈਂ ਸਰਵਿਸ ਸੈਂਟਰ ’ਤੇ ਗਿਆ ਪਰ ਉਹ ਵੀ ਫੋਨ ਨੂੰ ਠੀਕ ਨਹੀਂ ਕਰ ਸਕੇ। ਸ਼ਿਕਾਇਤਾਂ ਨੂੰ ਲੈ ਕੇ ਕਈ ਲੋਕਾਂ ਨੇ Change.org ’ਤੇ ਕੈਂਪੇਨ ਚਲਾਇਆ ਹੈ ਕਿ ਜਾਂ ਤਾਂ ਕੰਪਨੀ ਇਸ ਬਗ ਨੂੰ ਠੀਕ ਕਰੇ ਜਾਂ ਫਿਰ ਨਵਾਂ ਫੋਨ ਦੇਵੇ। 

 

ਬਗ ਨੂੰ ਦੂਰ ਕਰਨ ਦਾ ਦਾਅਵਾ
ਸ਼ਾਓਮੀ ਨੇ ਕਿਹਾ ਹੈ ਕਿ ਉਸ ਨੂੰ ਇਸ ਬਗ ਬਾਰੇ ਜਾਣਕਾਰੀ ਮਿਲੀ ਹੈ ਅਤੇ ਇਕ ਟੀਮ ਇਸ ਬਗ ਨੂੰ ਠੀਕ ਕਰਨ ਲਈ ਕੰਮ ਕਰ ਰਹੀ ਹੈ। ਨਾਲ ਹੀ ਅਪਡੇਟ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਜਲਦ ਹੀ ਇਸ ਦਾ ਕੋਈ ਹੱਲ ਕੱਢਿਆ ਜਾਵੇਗਾ। ਹਾਲਾਂਕਿ, ਅਜੇ ਤਕ ਇਹ ਸਾਫ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਦਾ ਫੋਨ ਬੰਦ ਹੋ ਗਿਆ ਹੈ, ਉਨ੍ਹਾਂ ਦਾ ਹੱਲ ਕੰਪਨੀ ਕਿਵੇਂ ਕਰੇਗੀ। 


author

Rakesh

Content Editor

Related News