Xiaomi Mi 9 Lite ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰਜ਼

09/18/2019 10:59:39 AM

ਗੈਜੇਟ ਡੈਸਕ– ਸ਼ਾਓਮੀ ਨੇ ਯੂਰਪੀ ਬਾਜ਼ਾਰ ਸਪੇਨ ’ਚ Xiaomi Mi 9 Lite ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਦਾ ਇਹ ਸਮਾਰਟਫੋਨ ਪਿਛਲੇ ਸਾਲ ਚੀਨ ’ਚ ਲਾਂਚ ਕੀਤੇ ਗਏ Mi CC9 ਦਾ ਰਿਬ੍ਰਾਂਡਿਡ ਵਰਜ਼ਨ ਹੈ। ਮੀ 9 ਲਾਈਟ ਨੂੰ ਸਪੇਨ ’ਚ 319 ਯੂਰੋ (ਕਰੀਬ 25,000 ਰੁਪਏ) ਦੀ ਸ਼ੁਰੂਆਤੀ ਕੀਮਤ ’ ਲਾਂਚ ਕੀਤਾ ਗਿਆ ਹੈ। 

ਕੀਮਤ
ਮੀ 9 ਲਾਈਟ ਨੂੰ ਸਪੇਨ ’ਚ ਦੋ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦਾ ਬੇਸ ਵੇਰੀਐਂਟ 4 ਜੀ.ਬੀ.ਰੈਮ+64 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ ਜਿਸ ਦੀ ਕੀਮਤ 319 ਯੂਰੋ (ਕਰੀਬ 25,000 ਰੁਪਏ) ਰੱਖੀ ਗਈਹੈ। ਉਥੇ ਹੀ ਦੂਜਾ ਵੇਰੀਐਂਟ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਇਸ ਦੀ ਕੀਮਤ 349 ਯੂਰੋ (ਕਰੀਬ 27,560 ਰੁਪਏ) ਰੱਖੀ ਗਈ ਹੈ। ਦੋਵੇਂ ਵੇਰੀਐਂਟ ਵਾਈਟ ਲਵਰ, ਬਲਿਊ ਪਲੇਨਟ ਅਤੇ ਡਾਰਕ ਪ੍ਰਿੰਸ ਕਲਰ ’ਚ ਉਪਲੱਬਧ ਹਨ। 

ਫੀਚਰਜ਼
ਸ਼ਾਓਮੀ ਮੀ 9 ਲਾਈਟ ਨੂੰ 6.39-inch full-HD+ AMOLED ਡਿਸਪਲੇਅ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 2280×1080 ਪਿਕਸਲ ਹੋਵੇਗਾ। ਇਹ ਡਿਸਪਲੇਅ Corning Gorilla Glass 5 ਪ੍ਰੋਟੈਕਸ਼ਨ ਦੇ ਨਾਲ ਆਉਂਦੀ ਹੈ। ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 710 ਚਿਪਸੈੱਟ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 9 ’ਤੇ ਬੇਸਡ MIUI 10 ’ਤੇ ਰਨ ਕਰਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਹੈ, ਜਿਸ ਦਾ ਪ੍ਰਾਈਮਰੀ ਕੈਮਰਾ ਸੈਂਸਰ 48 ਮੈਗਾਪਿਕਸਲ ਦਾ ਦੂਜਾ 8 ਮੈਗਾਪਿਕਸਲ ਵਾਈਡ ਐਂਗਲ ਕੈਮਰਾ ਲੈੱਨਜ਼ ਹੈ ਅਤੇ ਤੀਜਾ ਸੈਂਸਰ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਹੈ। ਪ੍ਰਾਈਮਰੀ ਕੈਮਰਾ ਸੈਂਸਰ Sony IMX586 sensor ਦਾ ਹੈ। ਸੈਲਫੀ ਕੈਮਰਾ ਦੀ ਗੱਲ ਕਰੀਏ ਤਾਂ ਇਸ ਵਿਚ 32 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ। 

ਸ਼ਾਓਮੀ ਮੀ 9 ਲਾਈਨ ਸਮਾਰਟਫੋਨ ’ਚ ਕੁਨੈਕਟੀਵਿਟੀ ਲਈ ਡਿਊਲ 4G VoLTE, WiFi 802.11ac ਡਿਊਲ ਬੈਂਡ, ਬਲੂਟੁੱਥ 5, GPS, GLONASS, Beidou, NFC ਜੀ ਕੁਨੈਕਟੀਵਿਟੀ ਦਿੱਤੀ ਗਈ ਹੈ। ਇਸ ਵਿਚ ਚਾਰਜਿੰਗ ਲਈ USB ਟਾਈਪ-ਸੀ ਪੋਰਟ ਅਤੇ 3.5mm ਦਾ ਆਡੀਓ ਜੈੱਕ ਵੀ ਦਿੱਤਾ ਗਿਆਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿਚ 4030mAh ਦੀ ਬੈਟਰੀ ਹੈ ਜੋ 18W ਫਾਸਟ ਚਾਰਜ ਸਪੋਰਟ ਦੇ ਨਾਲ ਆਉਂਦੀ ਹੈ। 


Related News