ਸ਼ਾਓਮੀ ਦਾ 108MP ਕੈਮਰੇ ਵਾਲਾ ਫੋਨ ਲਾਂਚ, ਇਸ ਵਿਚ ਹੈ ਦੁਨੀਆ ਦਾ ਸਭ ਤੋਂ ਤੇਜ਼ ਪ੍ਰੋਸੈਸਰ
Tuesday, Dec 29, 2020 - 12:12 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ Xiaomi Mi 11 ਨੂੰ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਹੈ। ਮੀ 11 ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਜਿਸ ਵਿਚ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਨੈਪਡ੍ਰੈਗਨ ਇਸ ਸਮੇਂ ਦੁਨੀਆ ਦਾ ਸਭ ਤੋਂ ਤੇਜ਼ ਮੋਬਾਇਲ ਪ੍ਰੋਸੈਸਰ ਹੈ। Xiaomi Mi 11 ’ਚ ਸ਼ਾਓਮੀ ਦੀ ਸਭ ਤੋਂ ਐਡਵਾਂਸ ਡਿਸਪਲੇਅ ਲੱਗੀ ਹੈ। ਮੀ 11 ਦੀ ਡਿਸਪਲੇਅ ਨੂੰ ਈ4 ਲਾਈਟ ਇਮੀਟਿੰਗ ਮਟੀਰੀਅਲ ਨਾਲ ਬਣਾਇਆ ਗਿਆਹੈ। ਫੋਨ ਦੇ ਕਿਨਾਰੇ ਕਰਵਡ ਹਨ ਅਤੇ ਡਿਸਪਲੇਅ ਦਾ ਰੈਜ਼ੋਲਿਊਸ਼ਨ 2ਕੇ ਹੈ।
ਇਹ ਵੀ ਪੜ੍ਹੋ– Jio ਦਾ ਸਭ ਤੋਂ ਕਿਫਾਇਤੀ ਪਲਾਨ, 399 ਰੁਪਏ ’ਚ ਮਿਲੇਗਾ 75GB ਡਾਟਾ ਤੇ ਮੁਫ਼ਤ ਕਾਲਿੰਗ
Xiaomi Mi 11 ਦੀ ਕੀਮਤ
ਸ਼ਾਓਮੀ ਮੀ 11 ਦੀ ਕੀਮਤ 3,999 ਯੁਆਨ (ਕਰੀਬ 45,000 ਰੁਪਏ) ਹੈ। ਇਸ ਕੀਮਤ ’ਚ 8 ਜੀ.ਬੀ. ਰੈਮ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। ਉਥੇ ਹੀ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 4,299 ਯੁਆਨ (ਕਰੀਬ 48,300 ਰੁਪਏ) ਹੈ। ਇਸ ਫੋਨ ਦੇ ਟਾਪ ਮਾਡਲ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,699 ਯੁਆਨ (ਕਰੀਬ 52,800 ਰੁਪਏ) ਹੈ। ਦੱਸ ਦੇਈਏ ਕਿ ਫੋਨ ਨਾਲ ਬਾਕਸ ’ਚ ਚਾਰਜਰ ਨਹੀਂ ਮਿਲੇਗਾ।
Xiaomi Mi 11 ਦੇ ਫੀਚਰਜ਼
ਫੋਨ ’ਚ ਡਿਊਲ ਸਿਮ ਸੁਪੋਰਟ ਤੋਂ ਇਲਾਵਾ ਐਂਡਰਾਇਡ 10 ਆਧਾਰਿਤ MIUI 12.5 ਹੈ। ਫੋਨ ’ਚ 6.81 ਇੰਚ ਦੀ 2ਕੇ WQHD ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1440x3200 ਪਿਕਸਲ ਹੈ। ਡਿਸਪਲੇਅ ਦੀ ਕੁਆਲਿਟੀ ਅਮੋਲੇਡ ਹੈ ਜਿਸ ਦਾ ਬ੍ਰਾਈਟਨੈੱਸ 1500 ਨਿਟਸ ਹੈ। ਡਿਸਪਲੇਅ ਨਾਲ ਪੰਚਹੋਲ ਹੈ ਅਤੇ ਇਸ ਦਾ ਰਿਫ੍ਰੈਸ਼ ਰੇਟ 120Hz ਹੈ। ਡਿਸਪਲੇਅ ਨਾਲ HDR10+ ਦੇ ਨਾਲ ਮੋਸ਼ਨ ਐਸਟਿਮੇਸ਼ਨ, ਮੋਸ਼ਨ ਕੰਪਨਸੇਸ਼ਨ (MEMC) ਦੀ ਵੀ ਸੁਪੋਰਟ ਹੈ। ਡਿਸਪਲੇਅ ’ਤੇ ਕਾਰਨਿੰਗ ਗੋਰਿਲਾ ਗਲਾਸ Victus ਦੀ ਸੁਪੋਰਟ ਹੈ। ਇਸ ਤੋਂ ਇਲਾਵਾ ਫੋਨ ’ਚ 12 ਜੀ.ਬੀ. ਤਕ ਰੈਮ, 256 ਜੀ.ਬੀ. ਤਕ ਸਟੋਰੇਜ ਅਤੇ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– WhatsApp: ਸਾਲ 2020 ’ਚ ਐਪ ’ਚ ਜੁੜੇ ਇਹ ਬੇਹੱਦ ਕੰਮ ਦੇ ਫੀਚਰਜ਼
ਕੈਮਰੇ ਦੀ ਗੱਲ ਕਰੀਏ ਤਾਂ ਮੀ 11 ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਲੈੱਨਜ਼ 108 ਮੈਗਾਪਿਕਸਲ ਦਾ ਹੈ ਜਿਸ ਦਾ ਪਿਕਸਲ ਸਾਈਜ਼ 1.6 ਮਾਈਕ੍ਰੋਨ ਅਤੇ ਅਪਰਚਰ f/1.85 ਹੈ। ਇਸ ਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਵੀ ਹੈ। ਦਾਅਵਾ ਹੈ ਕਿ ਮੇਨ ਲੈੱਨਜ਼ ਆਈਫੋਨ 12 ਦੇ ਕੈਮਰੇ ਦੇ ਮੁਕਾਬਲੇ 3.7 ਗੁਣਾ ਵੱਡਾ ਹੈ। ਕੈਮਰੇ ਨਾਲ ਤੁਸੀਂ 8ਕੇ ਵੀਡੀਓ ਰਿਕਾਰਡ ਕਰ ਸਕਦੇ ਹੋ। ਦੂਜਾ ਲੈੱਨਜ਼ 13 ਮੈਗਾਪਿਕਸਲ ਦਾ ਹੈ ਜੋ ਕਿ ਇਕ ਵਾਈਡ ਐਂਗਲ ਲੈੱਨਜ਼ ਹੈ। ਤੀਜਾ ਲੈੱਨਜ਼ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਫੋਨ ’ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ
ਇਹ ਵੀ ਪੜ੍ਹੋ– ਭਾਰਤ ਦੇ ਸਭ ਤੋਂ ਤੇਜ਼ ਇਲੈਕਟ੍ਰਿਕ ਮੋਟਰਸਾਈਕਲ ਦੀ ਡਿਲੀਵਰੀ ਸ਼ੁਰੂ
ਸ਼ਾਓਮੀ ਨੇ ਆਪਣੇ ਇਸ ਫੋਨ ’ਚ ਕੁਨੈਕਟੀਵਿਟੀ ਲਈ 5ਜੀ, 4ਜੀ LTE, ਵਾਈ-ਫਾਈ 6ਈ, ਬਲੂਟੂਥ ਵੀ5.2, ਜੀ.ਪੀ.ਐੱਸ./ਏ-ਜੀ.ਪੀ.ਐੱਸ., ਐੱਨ.ਐੱਫ.ਸੀ., ਇੰਫਰਾਰੈੱਡ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤੇ ਗਏ ਹਨ। Harman Krdon ਆਡੀਓ ਸਟੀਰੀਓ ਸਪੀਕਰ ਵੀ ਹੈ। ਇਸ ਤੋਂ ਇਲਾਵਾ ਇਸ ਵਿਚ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ ’ਚ 4600mAh ਦੀ ਬੈਟਰੀ ਲੱਗੀ ਹੈ ਜੋ ਮੀ ਟਰਬੋਚਾਰਜ 55 ਵਾਟ ਵਾਇਰ ਚਾਰਜਿੰਗ ਨੂੰ ਅਤੇ 50 ਵਾਟ ਵਾਇਰਲੈੱਸ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਵਿਚ 10 ਵਾਟ ਦਾ ਵਾਇਰਲੈੱਸ ਰਿਵਰਸ ਚਾਰਜਿੰਗ ਸੁਪੋਰਟ ਵੀ ਹੈ।