MG ਲਿਆ ਰਹੀ ਇਲੈਕਟ੍ਰਿਕ ਸਪੋਰਟਸ ਕਾਰ, ਇਕ ਚਾਰਜ ’ਚ ਤੈਅ ਕਰੇਗੀ 800 ਕਿਲੋਮੀਟਰ ਦਾ ਸਫਰ
Tuesday, Mar 30, 2021 - 01:35 PM (IST)
ਆਟੋ ਡੈਸਕ– ਐੱਮ.ਜੀ. ਮੋਟਰ ਨੇ ਆਪਣੀ ਟੂ-ਡੋਰ ਇਲੈਕਟ੍ਰਿਕ ਸਪੋਰਟਸ ਕਾਰ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ। ਇਸ ਕੰਸੈਪਟ ਕਾਰ ਦਾ ਨਾਂਅ ਸਾਈਬਰਸਟਰ ਰੱਖਿਆ ਗਿਆ ਹੈ। ਕਾਰ ਨਿਰਮਾਤਾ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ ਇਕ ਵਾਰ ਪੂਰੀ ਚਾਰਜ ਹੋ ਕੇ 800 ਕਿਲੋਮੀਟਰ ਦਾ ਸਫਰ ਤੈਅ ਕਰ ਸਕੇਗੀ ਅਤੇ ਇਸ ਵਿਚ 5ਜੀ ਕੁਨੈਕਟੀਵਿਟੀ ਵਰਗੀ ਆਧੁਨਿਕ ਤਕਨੀਕ ਵੀ ਹੋਵੇਗੀ।
ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 3 ਸਕਿੰਟਾਂ ’ਚ ਫੜ੍ਹ ਲਵੇਗੀ। ਇਸ ਨੂੰ 31 ਮਾਰਚ ਨੂੰ ਪਹਿਲੀ ਵਾਰ ਦੁਨੀਆ ਸਾਹਮਣੇ ਪੇਸ਼ ਕੀਤਾ ਜਾਵੇਗਾ।
ਇਸ ਕਾਰ ਦੇ ਪ੍ਰੋਟੋਟਾਈਪ ਸਕੈੱਚ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਸ ਨੂੰ ਸਪੋਰਟਸ ਕਾਰ ਚੈਸਿਸ ’ਤੇ ਤਿਆਰ ਕੀਤਾ ਜਾਵੇਗਾ ਅਤੇ ਇਸ ਵਿਚ ਲਿਥੀਅਮ ਆਇਨ ਬੈਟਰੀ ਲੱਗੀ ਹੋਵੇਗੀ। ਇਸ ਕਾਰ ਦੀ ਉਚਾਈ ਘੱਟ ਰੱਖੀ ਗਈ ਹੋਵੇਗੀ ਅਤੇ ਇਸ ਦੇ ਬਾਡੀ ਪੈਨਲ ਨੂੰ ਏਅਰੋਡਾਇਨਾਮਿਕ ਡਿਜ਼ਾਇਨ ਨਾਲ ਤਿਆਰ ਕੀਤਾ ਗਿਆ ਹੋਵੇਗਾ।