ਵਟਸਐਪ ਤੇ ਮੈਸੇਂਜਰ ਐਪ 'ਚ ਮਿਲੇਗਾ AI ਦਾ ਸਪੋਰਟ, Meta ਨੇ ਕੀਤਾ ਐਲਾਨ

06/09/2023 6:14:23 PM

ਗੈਜੇਟ ਡੈਸਕ- ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਮੇਟਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਏ.ਆਈ. ਨਾਲ ਲੈਸ ਕਰਨ ਦੀ ਤਿਆਰੀ ਕਰ ਲਈ ਹੈ। ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕੰਪਨੀ ਦੇ ਨਵੇਂ ਏ.ਆਈ. ਟੂਲਸ ਦੀ ਇਕ ਪੂਰੀ ਸੀਰੀਜ਼ ਨੂੰ ਪੇਸ਼ ਕੀਤੀ ਹੈ। ਏ.ਆਈ. ਟੂਲਸ 'ਚ ਮੈਸੇਂਜਰ ਅਤੇ ਵਟਸਐਪ ਲਈ ਚੈਟਜੀਪੀਟੀ ਵਰਗੇ ਚੈਟਬਾਟਸ ਸ਼ਾਮਲ ਹਨ, ਜੋ ਵੱਖ-ਵੱਖ ਵਿਅਕਤੀਆਂ ਦੀ ਵਰਤੋਂ ਗੱਲਬਾਤ ਕਰ ਸਕਦ ਹਨ। 

ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ

ਮੇਟਾ ਮੁਤਾਬਕ, ਆਲ ਹੈਂਡਸ ਮੀਟਿੰਗ 'ਚ ਬੋਲਦੇ ਹੋਏ ਕੰਪਨੀ ਦੇ ਅਧਿਕਾਰੀਆਂ ਨੇ ਆਉਣ ਵਾਲੇ ਇੰਸਟਾਗ੍ਰਾਮ ਫੀਚਰ ਨੂੰ ਵੀ ਡਿਸਪਲੇਅ ਕੀਤਾ, ਜੋ ਟੈਕਸਟ ਰਾਹੀਂ ਯੂਜ਼ਰਜ਼ ਦੀ ਫੋਟੋ ਨੂੰ ਬਦਲ ਸਕਦਾ ਹੈ। ਕੰਪਨੀ ਨੇ ਇਕ ਹੋਰ ਏ.ਆਈ. ਟੂਲ ਪੇਸ਼ ਕੀਤਾ ਹੈ ਜੋ ਮੈਸੇਜਿੰਗ ਸੇਵਾਵਾਂ ਲਈ ਇਮੋਜੀ ਸਟਿਕਰ ਬਣਾ ਸਕਦਾ ਹੈ।

ਸ਼ੋਅਕੇਸ ਤੋਂ ਸੰਕੇਤ ਮਿਲਦਾ ਹੈ ਕਿ ਕਿਵੇਂ ਸੋਸ਼ਲ ਮੀਡੀਆ ਦਿੱਗਜ ਕੰਪਨੀ ਆਪਣੇ 3.8 ਬਿਲੀਅਨ ਮਾਸਿਕ ਯੂਜ਼ਰਜ਼ ਲਈ ਆਪਣੇ ਖੁਦ ਦੇ ਜਨਰੇਟਿਵ ਏ.ਆਈ. ਟੂਲ ਉਪਲੱਬਧ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਦੱਸ ਦੇਈਏ ਕਿ ਇਸਤੋਂ ਕਈ ਮਹੀਨੇ ਪਹਿਲਾਂ ਹੀ ਗੂਗਲ, ਮਾਈਕ੍ਰੋਸਾਫਟ ਅਤੇ ਸਨੈਪਚੈਟ ਵਰਗੀਆਂ ਪ੍ਰਤੀਯੋਗੀ ਕੰਪਨੀਆਂ ਨੇ ਆਪਣੇ ਏ.ਆਈ. ਟੂਲ ਨੂੰ ਲਾਂਚ ਕਰਨ ਦਾ ਆਲੈਨ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਇੰਸਟਾਗ੍ਰਾਮ ਨੂੰ ਲੈ ਕੇ ਵੱਡਾ ਖੁਲਾਸਾ, ਐਲਗੋਰਿਦਮ ਨੇ ਖੋਲ੍ਹ ਦਿੱਤੀ Meta ਦੀ ਪੋਲ

ਕਦੋਂ ਹੋਵੇਗਾ ਲਾਂਚ

ਮੇਟਾ ਨੇ ਅਜੇ ਤਕ ਕਿਸੇ ਵੀ ਕੰਜ਼ਿਊਮਰ-ਫੇਸਿੰਗ ਜਨਰੇਟਿਵ ਏ.ਆਈ. ਪ੍ਰੋਡਕਟ ਨੂੰ ਰੋਲਆਊਟ ਨਹੀਂ ਕੀਤਾ, ਹਾਲਾਂਕਿ ਪਿਛਲੇ ਮਹੀਨੇ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਵਿਗਿਆਪਨਦਾਤਾਵਾਂ ਦੇ ਇਕ ਛੋਟੇ ਸਮੂਹ ਦੇ ਨਾਲ ਕੰਮ ਕਰ ਰਿਹਾ ਸੀ, ਜੋ ਏ.ਆਈ. ਦੀ ਵਰਤੋਂ ਕਰਨ ਵਾਲੇ ਡਿਵਾਈਸ ਦਾ ਪ੍ਰੀਖਣ ਕਰਨ ਲਈ ਫੋਟੋ ਬੈਕਗ੍ਰਾਊਂਡ ਅਤੇ ਉਨ੍ਹਾਂ ਦੇ ਵਿਗਿਆਪਨ ਦੇ ਲਈ ਲਿਖਤ ਕਾਪੀ ਦੀ ਵੈਰੀਫਿਕੇਸ਼ਨ ਜਨਰੇਟ ਕਰਦਾ ਹੈ।

ਇਹ ਵੀ ਪੜ੍ਹੋ- ਸਾਵਧਾਨ! ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ


Rakesh

Content Editor

Related News