ਬਲੈਕ ਹੋਲ ਦੇ ਮਰਜ ਹੋਣ ਤੋਂ ਇਕ ਕਰੋੜ ਸਾਲ ਬਾਅਦ ਬਣੀਆਂ ਗੁਰੂਤਾ ਤਰੰਗਾਂ
Wednesday, Sep 07, 2016 - 11:52 AM (IST)

ਜਲੰਧਰ-ਇਕ ਨਵੇਂ ਅਧਿਐਨ ''ਚ ਪਤਾ ਲਗਾਇਆ ਗਿਆ ਹੈ ਕਿ ਗੁਰੂਤਾ ਤਰੰਗਾਂ ਦਾ ਨਿਰਮਾਣ 2 ਤਾਰਾਮੰਡਲਾਂ ਦੇ ਟਕਰਾਅ ਅਤੇ ਉਨ੍ਹਾਂ ਦੇ ਕੇਂਦਰੀ ਬਲੈਕ ਹੋਲ ਦੇ ਆਪਸ ''ਚ ਮਰਜ ਤੋਂ ਲਗਭਗ ਇਕ ਕਰੋੜ ਸਾਲ ਬਾਅਦ ਹੋਇਆ ਹੈ। ਗੁਰੂਤਾ ਤਰੰਗਾਂ ਦਾ ਇਹ ਨਿਰਮਾਣ ਹੁਣ ਤੱਕ ਸੋਚੀ ਗਈ ਗਤੀ ਤੋਂ ਲਗਭਗ 100 ਗੁਣਾ ਤੇਜ਼ ਹੈ। ਸਭ ਤੋਂ ਪਹਿਲਾਂ ਗੁਰੂਤਾ ਤਰੰਗਾਂ ਦਾ ਪਤਾ ਇਸ ਸਾਲ ਦੀ ਸ਼ੁਰੂਆਤ ''ਚ ਲੱਗਾ ਸੀ। ਇਕ ਸਦੀ ਪਹਿਲਾਂ ਵੀ ਅਲਬਰਟ ਆਈਨਸਟਾਈਨ ਨੇ ਇਸ ਅਸਾਧਾਰਣ ਦਾ ਜ਼ਿਕਰ ਆਪਣੀ ਥਿਓਰੀ ਆਫ ਰੀਲੇਟਿਵ ''ਚ ਕਰ ਦਿੱਤਾ ਸੀ।
ਹੁਣ ਤੱਕ ਇਹ ਦੱਸਣਾ ਸੰਭਵ ਨਹੀਂ ਸੀ ਕਿ ਗੁਰੂਤਾ ਤਰੰਗਾਂ ਕਿਸ ਬਿੰਦੂ ਤੋਂ ਪੈਦਾ ਸ਼ੁਰੂ ਹੋ ਕੇ ਪੂਰੇ ਆਕਾਸ਼ ''ਚ ਫੈਲ ਗਈ। ਇਹ ਖੋਜ ਯੂਨੀਵਰਸਿਟੀ ਆਫ ਜ਼ਿਊਰਿਕ ਤੋਂ ਇੰਸਟੀਚਿਊਟ ਆਫ ਸਪੇਸ ਟੈਕਨਾਲੋਜੀ ਪਾਕਿਸਤਾਨ , ਯੂਨੀਵਰਸਿਟੀ ਆਫ ਹੈਡੇਲਬਰਗ, ਜਰਮਨੀ ਅਤੇ ਚਾਈਨੀਜ਼ ਅਕੈਡਮੀ ਆਫ ਸਾਇੰਸ ਦੇ ਅੰਤਰਾਸ਼ਟਰੀ ਖਗੋਲੀਆਂ ਵੱਲੋਂ ਕੀਤੀ ਗਈ ਹੈ।