ਮਰਸਡੀਜ਼ ਬੈਂਜ਼ ਨੇ ਭਾਰਤ ਵਿਚ ਲਾਂਚ ਕੀਤੀ AMG SLC 43

Wednesday, Jul 27, 2016 - 10:26 AM (IST)

ਮਰਸਡੀਜ਼ ਬੈਂਜ਼ ਨੇ  ਭਾਰਤ ਵਿਚ ਲਾਂਚ ਕੀਤੀ AMG SLC 43
ਜਲੰਧਰ : ਮਰਸਡੀਜ਼ ਬੈਂਜ਼ ਇੰਡਿਆ ਨੇ ਭਾਰਤੀ ਬਾਜ਼ਾਰ ਵਿਚ ਇਸ ਸਾਲ ਦੇ ਆਪਣੇ 6ਵੇਂ ਪ੍ਰੋਡਕਟ ਨੂੰ ਲਾਂਚ ਕਰ ਦਿੱਤਾ ਹੈ, ਜਿਸ ਦਾ ਨਾਮ ''ਮਰਸਡੀਜ਼-ਏ. ਐੱਮ. ਜੀ. ਐੱਸ. ਐੱਲ. ਸੀ. 43'' ਹੈ। ਇਸ ਸੈਗਮੈਂਟ ਦੇ ਜਨਮ ਦੇ 20 ਸਾਲ ਬਾਅਦ ਰੋਡਸਟਰ ਨੂੰ ਨਵੇਂ ਅਵਤਾਰ ਦੇ ਨਾਮ ਨਾਲ ਪੇਸ਼ ਕੀਤਾ ਗਿਆ ਹੈ। ਜਰਮਨ ਆਟੋ ਕਾਰ ਮੇਕਰ ਨੇ ਮਰਸਡੀਜ਼-ਏ. ਐੱਮ. ਜੀ. ਐੱਸ. ਐੱਲ. ਸੀ. 43 ਨੂੰ 2016 ਡੈਟ੍ਰਾਇਡ ਮੋਟਰ ਸ਼ੋਅ ਵਿਚ ਪੇਸ਼ ਕੀਤਾ ਸੀ ਅਤੇ ਗਲੋਬਲ ਪ੍ਰੀਮੀਅਰ  ਦੇ 6 ਮਹੀਨੇ ਬਾਅਦ ਹੁਣ ਇਸ ਕਾਰ ਨੂੰ ਭਾਰਤ ''ਚ ਲਾਂਚ ਕੀਤਾ ਗਿਆ ਹੈ।  ਇਹ 2 ਸੀਟਰ ਕਾਰ ਮਰਸਡੀਜ਼ ਐੱਸ. ਐੱਲ. ਕੇ. 55 ਏ. ਐੱਮ. ਜੀ. ਦਾ ਨਵਾਂ ਵਰਜ਼ਨ ਹੈ।  
 
ਐਕਸਟੀਰੀਅਰ ਡਿਜ਼ਾਈਨ 
ਸਾਈਡ ਤੋਂ ਦੇਖਣ ਉੱਤੇ ਐੱਸ. ਐੱਲ. ਸੀ. 45 ਐੱਸ. ਐੱਲ. ਕੇ. ਤੋਂ ਪ੍ਰੇਰਿਤ ਲੱਗਦੀ ਹੈ। ਇਸ ਦੀ ਰਿਟੈਚੇਬਲ (ਖੁੱਲ੍ਹਣ ਅਤੇ ਬੰਦ ਹੋਣ ਵਾਲੀ) ਛੱਤ 40 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ''ਤੇ ਖੁੱਲ੍ਹ ਅਤੇ ਬੰਦ ਹੋ ਸਕਦੀ ਹੈ। ਇਸ ਵਿਚ ਸਟੀਪਲਏ ਰੈਕੇਡ ਰੇਡੀਏਟਰ ਗ੍ਰਿਲ ਲੱਗੀ ਹੈ ਅਤੇ ਇਸ ਦਾ ਬੋਨਟ ਐਰੋ ਸ਼ੇਪਡ ਹੈ । ਮਰਸਡੀਜ਼ ਏ-ਕਲਾਸ ਦੀ ਤਰ੍ਹਾਂ ਇਸ ਦੀ ਡਾਇਮੰਡ ਰੇਡੀਏਟਰ ਗ੍ਰਿਲ ਕਈ ਸਾਰੇ ਫੀਚਰਜ਼ ਦੇ ਨਾਲ ਆਉਂਦੀ ਹੈ। ਕਾਰ ਦੇ ਹੈੱਡਲੈਂਪਸ ਦਾ ਡਿਜ਼ਾਈਨ ਵੀ ਨਵਾਂ ਹੈ, ਜੋ ਮਰਸਡੀਜ਼ ਦੇ ਲੇਟੈਸਟ ਮਾਡਲ ਵਰਗਾ ਹੈ। ਕਾਰ ਦੇ ਪਿੱਛੇ ਵਾਲਾ ਹਿੱਸਾ ਵੀ ਐੱਸ. ਐੱਲ. ਕੇ. 55 ਏ. ਐੱਮ. ਜੀ. ਨਾਲ ਮਿਲਦਾ ਹੈ ਪਰ ਇਸ ਵਿਚ ਨਵਾਂ ਟੱਚ ਦੇਖਣ ਨੂੰ ਮਿਲੇਗਾ ਜਿਵੇਂ ਰਿਅਰ ਬੰਪਰ ਅਤੇ ਐਗਜ਼ਾਸਟ ਉੱਤੇ ਕ੍ਰੋਮ ਦੀ ਵਰਤੋਂ ਆਦਿ। ਇਸ ਦੇ ਇਲਾਵਾ ਇਹ ਸਭ ਚੀਜ਼ਾਂ ਕਾਰ ਨੂੰ ਸਪੋਰਟੀ ਲੁਕ ਦਿੰਦੀਆਂ ਹਨ।
 
ਇੰਜਣ ਸਪੈਸੀਫਿਕੇਸ਼ੰਜ਼
3.0 ਲੀਟਰ ਵੀ6 ਬੀ-ਟਰਬੋ ਇੰਜਣ 
ਕ367 ਬੀ. ਐੱਚ. ਪੀ. ਦੀ ਤਾਕਤ ਅਤੇ  520 ਐੱਨ. ਐੱਮ. ਦਾ ਜ਼ਬਰਦਸਤ ਟਾਰਕ
ਕਰਿਅਰ ਵ੍ਹੀਲਸ ਨੂੰ ਰਫ਼ਤਾਰ ਪ੍ਰਦਾਨ ਕਰਨ ਵਾਲਾ 9 ਸਪੀਡ ਆਟੋਮੈਟਿਕ ਗਿਅਰ ਬਾਕਸ
ਕ ਸਿਰਫ਼ 4.7 ਸੈਕਿੰਡ ਵਿਚ ਫੜ ਲੈਂਦੀ ਹੈ। 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ
ਕ ਇਲੈਕਟ੍ਰਾਨਿਕਲੀ ਲਿਮਟਿਡ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ
ਕਇਨ੍ਹਾਂ ਗੱਡੀਆਂ ਨੂੰ ਦੇਵੇਗੀ ਟੱਕਰ 
ਕਮਰਸਡੀਜ਼-ਬੈਂਜ਼ ਏ. ਐੱਮ. ਜੀ. ਐੱਸ. ਐੱਲ. ਸੀ. 43 ਰੋਡਸਟਰ ਆਡੀ ਦੀ ਟੀ. ਟੀ. ਅਤੇ ਬੀ. ਐੱਮ. ਡਬਲਯੂ. ਦੀ ਜ਼ੈੱਡ4 ਨੂੰ ਟੱਕਰ ਦੇਵੇਗੀ ।  
 
ਇੰਟੀਰੀਅਰ ਡਿਜ਼ਾਈਨ 
ਐੱਸ. ਐੱਲ. ਸੀ. 43 ਵਿਚ ਨਵਾਂ ਲਾਈਟ ਅਤੇ ਡਾਰਕ ਐਲੂਮੀਨੀਅਮ ਟ੍ਰਿਮ ਪਾਰਟਸ ਕਾਰਬਨ ਫਾਈਬਰ ਦੇ ਨਾਲ ਲੱਗੇ ਹਨ। ਇੰਸਟਰੂਮੈਂਟ ਕਲਸਟਰ ਦਾ ਡਿਜ਼ਾਈਨ ਨਵਾਂ ਹੈ ਅਤੇ 2 ਟਿਊਬਲਰ ਇੰਸਟਰੂਮੈਂਟ ਕਲਸਟਰ ਦੇ ਚਾਰੇ ਪਾਸੇ ਬਲੈਕ ਡਾਈਲਸ ਦੀ ਵਰਤੋਂ ਹੋਈ ਹੈ । ਇਸ ਵਿਚ ਲੱਗੀ 4.5 ਇੰਚ ਦੀ ਸਕ੍ਰੀਨ ਦੇ ਨਾਲ ਕਈ ਸਾਰੇ ਇੰਫੋਟੇਨਮੈਂਟ ਆਪਸ਼ੰਸ ਅਤੇ ਮਰਸਡੀਜ਼ ਬੈਂਜ਼ ਐਪ ਮੁਹੱਈਆ ਹੈ । 
 
ਕੀਮਤ-77.50 ਲੱਖ ਰੁਪਏ ।

Related News