ਘੱਟ ਸਮੇਂ ''ਚ ਲੰਬੀ ਦੂਰੀ ਤੱਕ ਪਾਰਸਲ ਨੂੰ ਪਹੁੰਚਾਏਗਾ ਮਰਸੀਡੀਜ਼/ਮੈਟਰਨੈੱਟ ਸਿਸਟਮ

Wednesday, Oct 04, 2017 - 11:01 AM (IST)

ਘੱਟ ਸਮੇਂ ''ਚ ਲੰਬੀ ਦੂਰੀ ਤੱਕ ਪਾਰਸਲ ਨੂੰ ਪਹੁੰਚਾਏਗਾ ਮਰਸੀਡੀਜ਼/ਮੈਟਰਨੈੱਟ ਸਿਸਟਮ

ਜਲੰਧਰ : ਅਜੇ ਤੱਕ ਡਰੋਨ ਡਲਿਵਰੀ ਨਾਲ ਕੁਝ ਕਿਲੋਮੀਟਰ ਦੀ ਦੂਰੀ ਤੱਕ ਪਾਰਸਲ ਨੂੰ ਪਹੁੰਚਾਇਆ ਜਾਂਦਾ ਹੈ ਪਰ ਜਲਦ ਹੀ ਤੁਸੀਂ ਲੰਬੀ ਦੂਰੀ ਦੀ ਲੋਕੇਸ਼ਨ 'ਤੇ ਵੀ ਘੱਟ ਸਮੇਂ 'ਚ ਡਰੋਨ ਰਾਹੀਂ ਪਾਰਸਲ ਨੂੰ ਡਲਿਵਰ ਕਰ ਸਕੋਗੇ। ਪਾਰਸਲ ਡਲਿਵਰੀ ਲਈ ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਨੇ ਡਰੋਨ ਕੰਪਨੀ ਮੈਟਰਨੈੱਟ (Matternet) ਨਾਲ ਟੀਮ ਬਣਾ ਕੇ ਡਰੋਨ ਅਤੇ ਕਾਰ ਦਾ ਸਾਂਝਾ ਟੈਸਟ ਕੀਤਾ ਹੈ, ਜਿਸ ਵਿਚ ਸਫਲਤਾ ਮਿਲੀ ਹੈ। ਇਸ ਟੈਸਟ ਦੌਰਾਨ ਆਨਲਾਈਨ ਰਿਟੇਲਰ ਸਿਰੂਪ (Siroop) ਦੀ ਮਦਦ ਨਾਲ ਇਕ ਪਾਰਸਲ ਤਿਆਰ ਕੀਤਾ ਗਿਆ, ਜਿਸ ਨੂੰ ਕੁਝ ਕਿਲੋਮੀਟਰ ਦੀ ਦੂਰੀ ਤੱਕ ਡਰੋਨ ਨੇ ਪਹੁੰਚਾਇਆ ਅਤੇ ਉਸ ਤੋਂ ਬਾਅਦ ਇਸ ਡਰੋਨ ਨੇ ਮਰਸੀਡੀਜ਼ ਦੀ ਕਾਰ ਉਪਰ ਪਾਰਸਲ ਰੱਖ ਦਿੱਤਾ, ਜਿਥੋਂ ਡਰਾਈਵਰ ਨੇ ਇਸ ਨੂੰ ਕਾਰ 'ਚ ਸੰਭਾਲ ਕੇ ਲੋਕੇਸ਼ਨ 'ਤੇ ਪਹੁੰਚਾਉਣ 'ਚ ਸਫਲਤਾ ਹਾਸਲ ਕੀਤੀ।

2 ਕਿਲੋਗ੍ਰਾਮ ਭਾਰ ਦੀ ਡਲਿਵਰੀ
ਇਸ ਡਰੋਨ ਡਲਿਵਰੀ 'ਚ 2 ਕਿਲੋਗ੍ਰਾਮ ਤੱਕ ਭਾਰ ਨੂੰ ਕੈਰੀ ਕਰ ਕੇ M੨ ਡਰੋਨ ਰਾਹੀਂ ਮਰਸੀਡੀਜ਼ ਬੈਂਜ਼ ਦੀ ਵੀਟੋ (Vito) ਵੈਨਸ ਤੱਕ ਪਹੁੰਚਾਇਆ ਗਿਆ। ਸਿਰੂਪ ਦੇ ਕਸਟਮਰ ਵੱਲੋਂ ਆਰਡਰ ਕਰਨ 'ਤੇ ਵੈਨ ਤੱਕ ਪੈਕੇਜ ਪਹੁੰਚਉਣ ਤੋਂ ਬਾਅਦ ਡਰੋਨ ਵਾਪਸ ਵੇਅਰਹਾਊਸ ਪਰਤ ਆਇਆ, ਜਦਕਿ ਕਾਰ ਰਾਹੀਂ ਇਸ ਪੈਕੇਜ ਨੂੰ ਸਵਿਟਜ਼ਰਲੈਂਡ ਦੇ ਇਕ ਸ਼ਹਿਰ ਜਿਊਰਿਖ 'ਚ ਡਲਿਵਰ ਕੀਤਾ ਗਿਆ।PunjabKesari

20 ਕਿਲੋਮੀਟਰ ਤੱਕ ਉਡ ਸਕਦਾ ਹੈ ਮੈਟਰਨੈੱਟ M2 ਡਰੋਨ
ਇਸ ਡਲਿਵਰੀ 'ਚ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਮੈਟਰਨੈੱਟ M2 ਡਰੋਨ ਨੂੰ ਇਕ ਵਾਰ ਫੁਲ ਚਾਰਜ ਕਰ ਕੇ 20 ਕਿਲੋਮੀਟਰ ਤੱਕ ਉਡਾਇਆ ਜਾ ਸਕਦਾ ਹੈ, ਮਤਲਬ ਅੱਗੇ ਤੋਂ ਕਾਰ ਰਾਹੀਂ ਇਸ ਨੂੰ ਘੱਟ ਸਮੇਂ 'ਚ ਲੋਕੇਸ਼ਨ ਤੱਕ ਸੁਰੱਖਿਅਤ ਪਹੁੰਚਾਇਆ ਜਾ ਸਕੇਗਾ। ਇਸ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਕਿਸੇ ਵੀ ਚੀਜ਼ ਨੂੰ ਆਨਲਾਈਨ ਆਰਡਰ ਕਰਨ 'ਤੇ ਇਸ ਨੂੰ ਕੁਝ ਮਿੰਟਾਂ 'ਚ ਹੀ ਤੁਹਾਡੇ ਤੱਕ ਪਹੁੰਚਾਇਆ ਜਾ ਸਕਦਾ ਹੈ, ਜਿਸ ਨਾਲ ਸਮਾਂ ਅਤੇ ਪੈਸੇ ਦੋਵੇਂ ਬਚਣਗੇ।PunjabKesari

ਪਹਿਲੀ ਵਾਰ ਡਰੋਨ ਅਤੇ ਵੈਨ ਰਾਹੀਂ ਡਲਿਵਰੀ
ਮੈਟਰਨੈੱਟ ਕੰਪਨੀ ਦੇ CEO ਅਤੇ ਕੋ-ਫਾਊਂਡਰ ਐਂਡ੍ਰਿਆਸ ਰੈਪਟੋਪੋਉਲੋਸ (Andreas Raptopoulos) ਦਾ ਕਹਿਣਾ ਹੈ ਕਿ ਇਸ ਡਰੋਨ ਡਲਿਵਰੀ ਨੈੱਟਵਰਕ 'ਚ ਤਬਦੀਲੀ ਸਵਿਟਜ਼ਰਲੈਂਡ 'ਚ ਕੀਤੀ ਗਈ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਇਕ ਡਰੋਨ ਅਤੇ ਵੈਨ ਰਾਹੀਂ ਡਲਿਵਰੀ ਕੀਤੀ ਗਈ ਹੈ। ਇਸ ਪਾਰਸਲ ਡਲਿਵਰੀ ਸਿਸਟਮ 'ਤੇ ਹੁਣ ਵੀ ਦਿਨ 'ਚ 7 ਘੰਟੇ ਅਤੇ ਹਫਤੇ 'ਚ 5 ਦਿਨਾਂ ਤੱਕ ਕੰਮ ਹੋ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਤਕਨੀਕ ਆਉਣ ਵਾਲੇ ਸਮੇਂ 'ਚ ਟ੍ਰੈਫਿਕ ਵਾਲੇ ਇਲਾਕਿਆਂ 'ਚ ਘੱਟ ਸਮੇਂ 'ਚ ਡਲਿਵਰੀ ਕਰਨ 'ਚ ਕਾਫੀ ਮਦਦ ਕਰੇਗੀ।


Related News