ਮਰਸਡੀਜ਼ ਨੇ ਭਾਰਤ ''ਚ ਲਾਂਚ ਕੀਤੀ AMG SLC 43
Wednesday, Jul 27, 2016 - 10:29 AM (IST)
ਜਲੰਧਰ- ਜਰਮਨ ਦੀ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਨੇ ਇਸ ਸਾਲ ਦੇ 6ਵੇਂ ਪ੍ਰਾਡਕਟ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ ਜਿਸ ਦਾ ਨਾਂ Mercedes-AMG SLC 43 ਹੈ। ਭਾਰਤ ''ਚ ਲਾਂਚ ਹੋਈ ਐੱਸ.ਐੱਲ.ਸੀ. 43 ਦੀ ਕੀਮਤ 77.50 ਲੱਖ ਰੁਪਏ (ਐਕਸ-ਸ਼ੋਅਰੂਮ ਦਿੱਲੀ) ਹੈ।
ਇਸ ਕਾਰ ਦੇ ਖਾਸ ਫੀਚਰਸ-
ਇਸ ਕਾਰ ''ਚ 3.0-ਲੀਟਰ ਬਾਈ-ਟਰਬੋ V6 ਇੰਜਣ ਲੱਗਾ ਹੈ ਜੋ 367bhp ਦੀ ਪਾਵਰ ਅਤੇ 520Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 9 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਟਾਪ ਸਪੀਡ-
ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 4.7 ਸੈਕਿੰਡ ''ਚ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 250Kmph ਹੈ।
ਡਿਜ਼ਾਇਨ-
ਕਾਰ ਦੇ ਡਿਜ਼ਾਇਨ ''ਚ ਸਟੀਪਲ ਰੈਕੇਡ ਰੇਡੀਏਟਰ ਗ੍ਰਿੱਲ, ਐਰੋ-ਸ਼ੇਪਡ ਬੋਨਟ, ਡਿਊਲ-ਬੀਮ ਸੈੱਟਅਪ ਵਾਲੇ ਨਵੇਂ ਹੈੱਡਲੈਂਪਸ, ਕ੍ਰੋਮ-ਟਿੱਪਐਡ ਡਿਊਲ ਐਕਸਹਾਸਟਸ ਦਿੱਤੇ ਗਏ ਹਨ।
ਇੰਟੀਰੀਅਰ-
ਕਾਰ ਦਾ ਇੰਟੀਰੀਅਰ ਵੀ ਕਾਫੀ ਖੂਬਸੂਰਤ ਹੈ। ਇਸ ਵਿਚ ਕੰਪਨੀ ਨੇ 4.5-ਇੰਚ ਦੀ ਸਕ੍ਰੀਨ ਦਿੱਤੀ ਹੈ ਜੋ ਫੁੱਲ ਇੰਫਟੈਨਮੈਂਟ ਆਪਸ਼ੰਸ ਅਤੇ ਮਰਸਡੀਜ਼ ਬੈਂਜ਼ ਐਪ ਨਾਲ ਲੈਸ ਹੈ।
