26 ਜੁਲਾਈ ਨੂੰ ਭਾਰਤ ''ਚ ਲਾਂਚ ਹੋਵੇਗੀ Mercedes ਦੀ ਇਹ ਕਾਰ

Friday, Jul 15, 2016 - 04:50 PM (IST)

26 ਜੁਲਾਈ ਨੂੰ ਭਾਰਤ ''ਚ ਲਾਂਚ ਹੋਵੇਗੀ Mercedes ਦੀ ਇਹ ਕਾਰ

ਜਲੰਧਰ - ਜਰਮਨ ਕਾਰ ਨਿਰਮਾਤਾ ਕੰਪਨੀ ਮਰਸਡੀਜ਼ ਆਪਣੀ ਨਵੀਂ AMG SLG 43 ਰੋਡਸਟਰ ਕਾਰ 26 ਜੁਲਾਈ ਨੂੰ ਭਾਰਤ ''ਚ ਲਾਂਚ ਕਰਨ ਵਾਲੀ ਹੈ। ਇਸ ਕਾਰ ਨੂੰ ਜਨਵਰੀ 2016 ''ਚ ਨਾਰਥ ਅਮਰੀਕਾ ਇੰਟਰਨੈਸ਼ਨਲ ਆਟੋ ਸ਼ੋਅ ਦੇ ਦੌਰਾਨ ਆਫੀਸ਼ਿਅਲ ਡੈਬੀਯੂ ਕੀਤਾ ਗਿਆ ਸੀ। 

ਇਸ ਕਾਰ ਦੀਆਂ ਖਾਸਿਅਤਾਂ - 

ਇੰਜਣ - ਕਾਰ ''ਚ 3.0 ਲਿਟਰ ਬਾਈ ਟਰਬੋ ਵੀ6 ਇੰਜਣ ਲਗਾ ਹੈ ਜੋ 362 ਬੀ. ਐੱਚ. ਪੀ ਦੀ ਤਾਕਤ ਅਤੇ 520 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ 9 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ।

ਸਪੀਡ- ਮਰਸਡੀਜ਼ ਦੀ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਸਿਰਫ਼ 4.7 ਸੈਕੇਂਡ ''ਚ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ ਅਧਿਕਤਮ 250 ਕਿਲੋਮੀਟਰ ਪ੍ਰਤੀ ਘੰਟਾਂ ਹੈ।


Related News