Meizu Note 9 ਸਮਾਰਟਫੋਨ ਭਾਰਤ ''ਚ ਜਲਦ ਹੋਵੇਗਾ ਲਾਂਚ

11/30/2019 1:20:34 AM

ਗੈਜੇਟ ਡੈਸਕ—Meizu Note 9 ਸਮਾਰਟਫੋਨ ਨੂੰ ਚੀਨ 'ਚ ਲਾਂਚ ਹੋਏ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਹੁਣ ਇਹ ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋਵੇਗਾ। ਮੀਡੀਆ ਰਿਪੋਰਟਸ ਮੁਤਾਬਕ ਇਸ ਸਮਾਰਟਫੋਨ ਨੂੰ ਹਾਲ ਹੀ 'ਚ ਬਿਊਰੋ ਆਫ ਇੰਡੀਅਨ ਸਟੈਂਡਰਡਸ (BIS) ਤੋਂ ਸਰਟੀਫਿਕੇਸ਼ਨ ਮਿਲਿਆ ਹੈ। ਪਹਿਲਾ ਇਹ ਫੋਨ ਭਾਰਤ 'ਚ ਦੀਵਾਲੀ 'ਤੇ ਲਾਂਚ ਹੋਣ ਵਾਲਾ ਸੀ ਪਰ ਸਰਟੀਫਿਕੇਸ਼ਨ ਨਾਲ ਜੁੜੀਆਂ ਦਿੱਕਤਾਂ ਦੇ ਚੱਲਦੇ ਇਹ ਫੋਨ ਉਸ ਵੇਲੇ ਭਾਰਤ 'ਚ ਲਾਂਚ ਨਹੀਂ ਕੀਤਾ ਜਾ ਸਕਿਆ।

Meizu POP 2 ਈਅਰਬਡ ਵੀ ਹੋ ਸਕਦੇ ਹਨ ਲਾਂਚ
ਹੁਣ ਇਸ ਫੋਨ ਨੂੰ ਸਰਟੀਫਿਕੇਸ਼ਨ ਮਿਲ ਗਿਆ ਹੈ ਅਤੇ ਕੰਪਨੀ ਜਲਦ ਹੀ ਭਾਰਤ 'ਚ ਆਪਣੀ ਵਾਪਸੀ ਦਾ ਐਲਾਨ ਕਰ ਸਕਦੀ ਹੈ। ਕੰਪਨੀ ਇਸ ਫੋਨ ਨਾਲ Meizu POP 2 ਟਰੂ ਵਾਇਰਲੈੱਸ ਈਅਰਬਡਸ ਵੀ ਲਾਂਚ ਕਰ ਸਕਦੀ ਹੈ। ਰਿਪੋਰਟ ਮੁਤਾਬਕ ਈਅਰਬਡਸ ਨੂੰ ਬੀ.ਆਈ.ਐੱਸ. ਨਾਲ ਸਰਟੀਫਿਕੇਸ਼ਨ ਮਿਲ ਚੁੱਕਿਆ ਹੈ।

ਇਹ ਹਨ ਖੂਬੀਆਂ
ਗੱਲ ਕਰੀਏ ਇਸ ਫੋਨ ਦੇ ਫੀਚਰਸ ਦੀ ਤਾਂ Meizu Note 9 'ਚ 6.2 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 2244X1080 ਹੈ। ਇਹ ਸਮਾਰਟਫੋਨ 2Ghz ਆਕਟਾ-ਕੋਰ ਸਨੈਪਡਰੈਗਨ 675 ਪ੍ਰੋਸੈਸਰ ਪਾਵਰਡ ਹੋ ਸਕਦਾ ਹੈ ਨਾਲ ਹੀ ਇਸ 'ਚ 6ਜੀ.ਬੀ. ਰੈਮ ਮਿਲੇਗੀ।

3 ਸਟੋਰੇਜ਼ ਆਪਸ਼ਨ
ਇਹ ਫੋਨ 6GB+128GB, 6GB+64GB ਅਤੇ 4GB+64GB ਸਟੋਰੇਜ਼ ਆਪਸ਼ਨ ਨਾਲ ਆਉਂਦਾ ਹੈ। ਫੋਨ 'ਚ ਸਟੋਰੇਜ਼ ਨੂੰ ਐਕਸਟੇਂਡ ਕਰਨ ਲਈ ਮੈਮੋਰੀ ਕਾਰਡ ਸਲਾਟ ਨਹੀਂ ਦਿੱਤਾ ਗਿਆ ਹੈ।

ਕੈਮਰਾ
ਫੋਟੋ ਕਲਿੱਕ ਕਰਨ ਲਈ ਇਸ 'ਚ ਡਿਊਲ ਕੈਮਰਾ ਸੈਟਅਪ ਮਿਲੇਗਾ ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 5 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਦੇਖਣ ਨੂੰ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,100 ਐੱਮ.ਏ.ਐੱਚ. ਦੀ ਬੈਟਰੀ ਅਤੇ ਫਿਗਰਪ੍ਰਿੰਟ ਸਕੈਨਰ ਵੀ ਹੋਵੇਗਾ। ਇਸ ਸਮਾਰਟਫੋਨ ਦੀ ਕੀਮਤ 25,000 ਰੁਪਏ ਦੇ ਕਰੀਬ ਹੋ ਸਕਦੀ ਹੈ। ਦੱਸਣਯੋਗ ਹੈ ਕਿ ਇਸ ਸਮਾਰਟਫੋਨ ਨੂੰ ਰੈੱਡਮੀ ਨੋਟ 7 ਪ੍ਰੋ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਜਾ ਸਕਦਾ ਹੈ।


Karan Kumar

Content Editor

Related News