Meizu ਨੇ ਪੇਸ਼ ਕੀਤੇ ਆਪਣੇ ਦੋ ਨਵੇਂ ਈਅਰਫੋਨਜ਼
Friday, Jan 19, 2018 - 03:38 PM (IST)

ਜਲੰਧਰ- ਮਿਜ਼ੂ ਨੇ ਇਕ ਈਵੈਂਟ ਦੌਰਾਨ ਚੀਨ 'ਚ ਆਪਣੇ ਦੋ ਨਵੇਂ ਈਅਰਫੋਨਜ਼ Meizu Live ਅਤੇ Meizu Flow Bass ਨੂੰ ਪੇਸ਼ ਕੀਤਾ ਹੈ। ਸਭ ਤੋਂ ਪਹਿਲਾਂ ਗੱਲ ਕਰੀਏ ਮਿਜ਼ੂ ਲਾਈਵ ਦੀ ਤਾਂ ਇਸ ਨੂੰ ਮੇਟ ਪਾਊਡਰ ਦੀ ਵਰਤੋਂ ਕਰਦੇ ਹੋਏ ਪਾਰਦਰਸ਼ੀ polycarbonate ਅਤੇ ਮੇਟਲ ਪਾਰਟਸ ਨੂੰ ਬਣਾਇਆ ਗਿਆ ਹੈ। ਈਅਰਫੋਨ ਦੇ ਅੰਦਰ ਚਾਰ precisely ਇੰਜੀਨੀਅਰਿੰਗ ਮੂਵਿੰਗ ਆਇਰਨ ਯੂਨਿਟਸ ਹੁੰਦੇ ਹਨ, ਜੋ ਲੋ ਫ੍ਰਿਕੂਐਂਸੀ ਅਰਮੇਚੁਅਰ ਅਤੇ ਮੀਡੀਅਮ ਅਤੇ ਹਾਈ ਫ੍ਰਿਕੂਐਂਸੀ 'ਤੇ ਕੰਮ ਕਰਦਾ ਹੈ।
ਮਿਜ਼ੂ ਲਾਈਵ ਈਅਰਫੋਨ MMCX ਕਨੈਕਟਰ ਦਾ ਇਸਤੇਮਾਲ ਕਰਦਾ ਹੈ ਅਤੇ ਰਿਪਲੇਕੇਬਲ ਟਿਊਨਿੰਗ ਨੋਜਾਲਸ ਨਾਲ ਆਉਂਦਾ ਹੈ। ਇਹ 7 ਈਅਰਬਡਸ ਨਾਲ ਆਉਂਦਾ ਹੈ, ਜੋ ਅਲੱਗ-ਅਲੱਗ ਸਾਈਜ਼ ਦੇ ਹੋਣਗੇ। ਇਹ IPX7 ਰੇਟਿੰਡ ਕੈਰੀਇੰਗ ਕੇਸ ਨਾਲ ਆਉਂਦਾ ਹੈ। ਮਿਜ਼ੂ ਲਾਈਵ ਨੂੰ ਤੁਸੀਂ ਸਿਲਵਰ ਕਲਰ ਆਪਸ਼ਨ 'ਚ ਖਰੀਦ ਸਕੋਗੇ। ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ¥1299 'ਚ 19 ਜਨਵਰੀ ਨੂੰ ਸੇਲ ਲਈ ਆਵੇਗਾ।
Meizu Flow Bass -
ਇਹ ਕੰਪਨੀ ਵੱਲੋਂ ਪੇਸ਼ ਕੀਤੇ ਗਏ Meizu Flow ਦਾ ਹੀ ਅਪਗ੍ਰੇਡਡ ਵਰਜ਼ਨ ਹੈ। ਪਿਛਲੇ ਸਾਲ ਕੰਪਨੀ ਨੇ Pro 7 ਅਤੇ Pro7 Plus ਨਾਲ Meizu Flow ਨੂੰ ਪੇਸ਼ ਕੀਤਾ ਸੀ। ਇਹ ਤਿੰਨ ਯੂਨਿਟ ਡਿਜ਼ਾਇਨ ਨਾਲ ਆਇਆ ਸੀ ਪਰ ਹੁਣ ਇਕ ਬਾਸ ਪ੍ਰਣਾਲੀ ਨਾਲ ਨਵੇਂ ਵੇਰੀਐਂਟ ਨੂੰ ਪੇਸ਼ ਕੀਤਾ ਗਿਆ ਹੈ। ਦੋਵਾਂ ਦਾ ਡਿਜ਼ਾਇਨ ਲਗਭਗ ਇਕ ਸਮਾਨ ਹੈ।
ਨਵੇਂ Meizu Flow Bass ਨੂੰ ¥599 ਰੁਪਏ 'ਚ ਸੇਲ ਲਈ ਪੇਸ਼ ਕੀਤਾ ਜਾਵੇਗਾ। ਓਰਿਜ਼ਨਲ Meizu Flow ਦੀ ਕੀਮਤ ਵੀ ਇਹ ਹੀ ਸੀ, ਜੇਕਰ ਤੁਸੀਂ ਇਸ ਨੂੰ ਹਾਲ ਹੀ 'ਚ ਲਾਂਚ ਹੋਏ Meizu M6s ਨਾਲ ਖਰੀਦਣ 'ਤੇ ਇਸ ਨੂੰ ¥499 'ਚ ਖਰੀਦਿਆ ਜਾ ਸਕਦਾ ਹੈ।