ਟ੍ਰਿਪਲ ਰੀਅਰ ਕੈਮਰੇ ਨਾਲ Meizu 16Xs ਲਾਂਚ, ਜਾਣੋ ਕੀਮਤ ਤੇ ਖੂਬੀਆਂ

Friday, May 31, 2019 - 11:20 AM (IST)

ਟ੍ਰਿਪਲ ਰੀਅਰ ਕੈਮਰੇ ਨਾਲ Meizu 16Xs ਲਾਂਚ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– Meizu 16Xs ਨੂੰ ਚੀਨੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਇਹ ਸਮਾਰਟਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ, ਬਿਨਾਂ ਨੌਚ ਡਿਸਪਲੇਅ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ। Meizu 16Xs ਦੀ ਕੀਮਤ 1,698 ਚੀਨੀ ਯੁਆਨ (ਕਰੀਬ 17,100 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 1,998 ਚੀਨੀ ਯੁਆਨ (ਕਰੀਬ 20,100 ਰੁਪਏ) ਹੈ। ਇਹ ਮਿਡਨਾਈਟ ਬਲੈਕ, ਬਲਿਊ, ਕੋਰਲ ਆਰੇਂਜ ਅਤੇ ਸਿਲਕ ਵਾਈਟ ਕਲਰ ’ਚ ਆਏਗਾ।

Meizu 16Xs ਦੇ ਫੀਚਰਜ਼
ਫੋਨ ’ਚ 6.2-ਇੰਚ ਦੀ ਫੁੱਲ-ਐੱਚ.ਡੀ. ਪਲੱਸ (1080x2232 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇਅ ਹੈ। ਡਿਸਪਲੇਅ ਦੇ ਟਾਪ ਅਤੇ ਹੇਠਲੇ ਹਿੱਸੇ ’ਤੇ ਬੇਹੱਦ ਪਤਲੇ ਬੇਜ਼ਲ ਹਨ। ਇਹ ਗ੍ਰੇਡੀਐਂਟ ਬੈਕ ਪੈਨਲ ਫਿਨਿਸ਼ ਦੇ ਨਾਲ ਆਉਂਦਾ ਹੈ। ਡਿਊਲ ਸਿਮ ਸਮਾਰਟਫੋਨ ਐਂਡਰਾਇਡ ਪਾਈ ’ਤੇ ਆਧਾਰਤ ਫਲਾਈਮ ਓ.ਐੱਸ. 7 ’ਤੇ ਚੱਲਦਾ ਹੈ। ਫੋਨ ’ਚ ਸਨੈਪਡ੍ਰੈਗਨ 675 ਪ੍ਰੋਸੈਸਰ, ਐਡਰੀਨੋ 612 ਜੀ.ਪੀ.ਯੂ. ਅਤੇ 6 ਜੀ.ਬੀ. ਰੈਮ ਹੈ। ਇਨਬਿਲਟ ਸਟੋਰੇਜ ਦੇ ਦੋ ਆਪਸ਼ਨ ਹਨ- 64 ਜੀ.ਬੀ. ਅਤੇ 128 ਜੀ.ਬੀ.।

ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ। ਇਸ ਦੇ ਨਾਲ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਦਿੱਤਾ ਗਿਆ ਹੈ ਅਤੇ ਨਾਲ ਹੀ ਐੱਫ/1.9 ਅਪਰਚਰ ਵਾਲਾ 5 ਮੈਗਾਪਿਕਸਲ ਦਾ ਸੈਂਸਰ ਹੈ। ਸਮਾਰਟਫੋਨ ’ਚ ਫਰੰਟ ਪੈਨਲ ’ਤੇ ਐੱਫ/2.2 ਅਪਰਚਰ ਵਾਲਾ 16 ਮੈਗਾਪਿਕਸਲ ਦਾ ਕੈਮਰਾ ਹੈ। 

Meizu 16Xs ਦੀ ਬੈਟਰੀ 4,000mAh ਦੀ ਬੈ ਅਤੇ ਇਹ 18 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕਨੈਕਟੀਵਿਟੀ ਲਈ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ, ਡਿਊਲ 4ਜੀ ਵੀ.ਓ.ਐੱਲ.ਟੀ.ਈ. ਅਤੇ ਬਲੂਟੁੱਥ 5 ਸ਼ਾਮਲ ਹਨ। 


Related News