Meizu 15 Plus ਸਮਾਰਟਫੋਨ ਦੀ ਕੀਮਤ ਹੋਈ ਲੀਕ

Monday, Dec 11, 2017 - 05:29 PM (IST)

Meizu 15 Plus ਸਮਾਰਟਫੋਨ ਦੀ ਕੀਮਤ ਹੋਈ ਲੀਕ

ਜਲੰਧਰ- Meizu ਆਉਣ ਵਾਲੇ ਨਵੇਂ ਸਾਲ 'ਚ 15 ਸਾਲਾਂ ਦਾ ਹੋ ਜਾਵੇਗਾ ਅਤੇ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਕੰਪਨੀ ਆਪਣਾ ਇਕ ਸਪੈਸ਼ਲ ਐਡੀਸ਼ਨ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਸਾਹਮਣੇ ਆਈ ਜਾਣਕਾਰੀ ਦੀ ਮੰਨੀਏ ਤਾਂ ਸਮਾਰਟਫੋਨ ਦਾ ਨਾਂ Meizu15 Plus ਹੈ ਅਤੇ ਇਸ ਨੂੰ ਆਉਣ ਵਾਲੇ ਨਵੇਂ ਸਾਲ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਰਿਟੇਲ ਬਾਕਸ ਵੀ ਲੀਕ ਹੋਇਆ ਹੈ। ਇਕ ਨਵੀਂ ਇਮੇਜ਼ ਲੀਕ ਦੇ ਮਾਧਿਅਮ ਰਾਹੀਂ ਸਮਾਰਟਫੋਨ ਦੇ ਡਿਜ਼ਾਈਨਰ ਦੀ ਜਾਣਕਾਰੀ ਦੇ ਨਾਲ-ਨਾਲ ਇਸ ਦੀ ਕੀਮਤ ਵੀ ਸਾਹਮਣੇ ਆਈ ਹੈ। ਇਸ ਸਮਾਰਟਫੋਨ 'ਚ ਇਕ ਫੁੱਲ ਸਕਰੀਨ ਡਿਜਾਈਨ ਦਿੱਤਾ ਗਿਆ ਹੈ, ਨਾਲ ਹੀ ਇਸ 'ਚ ਤੁਹਾਨੂੰ ਸ਼ਿਓਮੀ ਮੀ ਮੈਕਸ 2 ਸਮਾਰਟਫੋਨ ਦੀ ਤਰ੍ਹਾਂ ਹੀ Tri-bezel-less ਡਿਜਾਈਨ ਮਿਲਣ ਵਾਲਾ ਹੈ। ਇਸ ਫੋਨ 'ਚ ਮੌਜੂਦ ਟਾਪ ਬੇਜ਼ਲ ਕਾਫੀ ਦਿਨ ਹੈ ਅਤੇ ਇੱਥੇ ਜਗ੍ਹਾਂ ਏਅਰਪੀਸ ਲਈ ਵੀ ਕੋਈ ਜਗ੍ਹਾ ਨਹੀਂ ਬਚੀ ਹੈ, ਜਦਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

ਇਸ ਸਮਾਰਟਫੋਨ 'ਚ ਫਰੰਟ ਕੈਮਰਾ ਅਤੇ ਇਸ ਦੇ ਸੈਂਸਰ ਨੂੰ ਇਸ ਦੇ ਬਾਟਮ 'ਚ ਜਗ੍ਹਾ ਦਿੱਤੀ ਗਈ ਹੈ, ਜਦਕਿ ਫਿੰਗਰਪ੍ਰਿੰਟ ਸੈਂਸਰ ਨੂੰ ਪਿੱਛੇ ਹੋਰ ਨਿਰਮਾਤਾਵਾਂ ਦੀ ਤਰ੍ਹਾਂ ਲੈ ਜਾਣ ਦੇ ਸਥਾਨ 'ਚੇ ਮਿਜ਼ੂ ਨੇ mBack ਬਟਨ ਆਪਣੀ ਜਗ੍ਹਾ ਹੀ ਰੱਖਿਆ ਹੈ। ਇਸ ਸਮਾਰਟਫੋਨ 'ਚ ਮੌਜੂਦ ਡਿਊਲ ਕੈਮਰਾ ਸੈੱਟਅਪ ਤੁਹਾਨੂੰ ਦਿਖ ਜਾਵੇਗਾ। ਇਸ ਨੂੰ ਫੋਨ 'ਚ ਵਰਟੀਕਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ 'ਚ ਕੈਮਰਾ ਸੈਂਸਰ ਦੇ ਨੀਚੇ ਫੋਨ 'ਚ LED ਫਲੈਸ਼ ਅਤੇ ਲੇਜ਼ਰ ਮੋਡਿਊਲ ਮੌਜੂਦ ਹੈ। ਇਸ ਤੋਂ ਇਲਾਵਾ ਕੈਮਰੇ ਦੇ ਨੀਚੇ ਤੁਹਾਨੂੰ ਕੰਪਨੀ ਦੀ ਬ੍ਰਾਂਡਿੰਗ ਵੀ ਨਜ਼ਰ ਆ ਜਾਵੇਗੀ ਅਤੇ ਐਂਟੀਨਾ ਬੈਂਡਸ ਨੂੰ ਤੁਸੀਂ ਫੋਨ 'ਚ ਬਾਟਮ 'ਚ ਦੇਖ ਸਕਦੇ ਹੋ। 

 

ਇਸ ਲੀਕ ਹੋਈ ਇਮੇਜ਼ ਤੋਂ ਫੋਨ ਦੀ ਕੀਮਤ ਬਾਰੇ 'ਚ ਵੀ ਜਾਣਕਾਰੀ ਸਾਹਣੇ ਆਈ ਹੈ। ਇਸ ਸਮਾਰਟਫੋਨ ਨੂੰ ਦੋ ਅਲੱਗ-ਅਲੱਗ ਮਾਡਲਸ 'ਚ ਪੇਸ਼ ਕੀਤਾ ਜਾਵੇਗਾ। ਇਸ ਜਾ ਮਤਲਬ ਇਹ ਵੀ ਹੈ ਕਿ ਸਮਾਰਟਫੋਨ ਨੂੰ ਦੋ ਅਲੱਗ-ਅਲੱਗ ਸਟੋਰੇਜ ਅਤੇ ਰੈਮ ਆਪਸ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਸਮਾਰਟਫੋਨ ਦਾ ਮਹਿੰਗਾ ਵੇਰੀਐਂਟ 3499 ਯੂਆਨ ਅਤੇ ਘੱਟ ਮਹਿੰਗਾ ਮਤਲਬ ਇਸ 'ਚ ਸਸਤਾ ਮਾਡਲ ਤੁਹਾਨੂੰ 2999 ਯੂਆਨ 'ਚ ਮਿਲੇਗਾ।


Related News