ਲਾਂਚਿੰਗ ਤੋਂ ਪਹਿਲਾਂ Meizu ਦੇ ਇਹ ਸਮਾਰਟਫੋਨਜ਼ ਐਂਡਰਾਇਡ ਦੀ ਆਧਿਕਾਰਕ ਵੈੱਬਸਾਈਟ ''ਚੇ ਹੋਏ ਲਿਸਟ

Friday, Mar 09, 2018 - 12:15 PM (IST)

ਲਾਂਚਿੰਗ ਤੋਂ ਪਹਿਲਾਂ Meizu ਦੇ ਇਹ ਸਮਾਰਟਫੋਨਜ਼ ਐਂਡਰਾਇਡ ਦੀ ਆਧਿਕਾਰਕ ਵੈੱਬਸਾਈਟ ''ਚੇ ਹੋਏ ਲਿਸਟ

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮੇਜ਼ੂ ਨੇ ਆਪਣੇ ਮੇਜ਼ੂ15 ਸੀਰੀਜ਼ ਦੇ ਲਾਂਚ 'ਚ ਕੁਝ ਸਮਾਂ ਹੀ ਰਹਿ ਗਿਆ ਹੈ। Android.com ਦੀ ਲਿਸਟਿੰਗ ਤੋਂ ਲਾਈਨਅਪ ਸੀਰੀਜ਼ ਮੇਜ਼ੂ 15, ਮੇਜ਼ੂ 15 ਲਾਈਟ ਅਤੇ ਮੇਜ਼ੂ 15 ਪਲੱਸ ਸਮਾਰਟਫੋਨਜ਼ ਸ਼ਾਮਿਲ ਹੋਣ ਦੀ ਪੁਸ਼ਟੀ ਹੋਈ ਹੈ।

 

Meizu 15 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ ਫੁੱਲ ਸਕਰੀਨ ਡਿਸਪਲੇਅ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਪਰ ਇਸ ਫੋਨ 'ਚ ਹੁਣ ਵੀ ਬੇਜ਼ਲ ਦਿਖਾ ਰਿਹਾ ਹੈ, ਜੋ ਕਿ ਕਾਫੀ ਥੀਕ ਹੈ। ਬਾਟਮ 'ਚ ਦਿੱਤੇ ਗਏ ਬੇਜ਼ਲ 'ਤੇ ਫਿੰਗਰਪ੍ਰਿੰਟ ਸੈਂਸਰ ਹੈ, ਪਰ ਇਸ ਸਮਾਰਟਫੋਨ ਦੇ ਟਾਪ 'ਤੇ ਦਿੱਤੇ ਗਏ ਬੇਜ਼ਲ 'ਤੇ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਮੇਜ਼ੂ 15 ਸਮਾਰਟਫੋਨ 'ਚ 5.5 ਇੰਚ ਡਿਸਪਲੇ ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਜਾ ਸਕਦਾ ਹੈ, ਪਰ ਅਜਿਹਾ ਵੀ ਕੁਝ ਨਹੀਂ ਕਿਹਾ ਜਾ ਸਕਦਾ ਹੈ। ਸਮਾਰਟਫੋਨ ਦੋ ਵੇਰੀਐਂਟਸ 'ਚ ਪੇਸ਼ ਕੀਤਾ ਜਾ ਸਕਦਾ ਹੈ। ਪਹਿਲਾਂ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦੇ ਲਈ ਦੂਜਾ 4 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਜਾਵੇਗੀ। ਲਿਸਟਿਡ ਡਿਵਾਈਸ ਐਂਡਰਾਇਡ 7.1.1 ਨੂਗਟ ਸ਼ੋਅ ਕਰ ਰਿਹਾ ਹੈ।

 

Meizu 15 Lite ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਦੇ ਡਿਜ਼ਾਇਨ ਦੀ ਗੱਲ ਕਰੀਏ ਤਾਂ ਮੇਜ਼ੂ 15 ਦੇ ਡਿਜ਼ਾਇਨ ਦੇ ਬਰਾਬਰ ਹੀ ਮੇਜ਼ੂ 15 ਲਾਈਟ ਸਮਾਰਟਫੋਨ ਹੋਵੇਗਾ। ਇਨ੍ਹਾਂ ਦੋਵਾਂ ਸਮਾਰਟਫੋਨ 'ਚ ਸਿਰਫ ਸਟੋਰੇਜ 'ਚ ਅੰਤਰ ਹੈ। ਮੇਜ਼ੂ 15 ਲਾਈਟ ਸਮਾਰਟਫੋਨ 'ਚ 32 ਜੀ. ਬੀ. ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਨਾਲ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ਾਇਦ ਇਸ ਫੋਨ 'ਚ ਸਲੋਅ ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ। ਇਸ ਦੇ ਨਾਲ ਇਹ ਮਿਡ-ਰੇਂਜ 'ਚ ਪੇਸ਼ ਕੀਤਾ ਜਾਵੇਗਾ।

 

Meizu 15 Plus ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ ਫਰਕ ਸਿਰਫ ਸਾਈਜ਼ ਅਤੇ ਡਿਸਪਲੇਅ ਦਾ ਹੈ। ਮੇਜ਼ੂ 15 ਪਲੱਸ ਸਮਾਰਟਫੋਨ 'ਚ 6 ਇੰਚ ਦਾ ਡਿਸਪਲੇਅ ਦਿੱਤਾ ਜਾਵੇਗਾ, ਜੋ ਕਿ ਫੈਬਲੇਟ ਹੈ। ਇਸ ਫੈਬਲੇਟ ਨੂੰ ਦੋ ਵੇਰੀਐਂਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਕ ਵੇਰੀਐਂਟ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦੇ ਲਈ ਦਿੱਤਾ ਜਾਵੇਗਾ ਅਤੇ ਦੂਜਾ 4 ਜੀ. ਬੀ. ਰੈਮ ਨਾਲ 128 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਜਾਵੇਗੀ।


Related News