IP67 ਰੇਟਿੰਗ ਨਾਲ Maxima ਦੀ Max Pro Knight+ ਸਮਾਰਟਵਾਚ ਭਾਰਤ ''ਚ ਲਾਂਚ, ਜਾਣੋ ਕੀਮਤ

Saturday, May 13, 2023 - 01:47 PM (IST)

IP67 ਰੇਟਿੰਗ ਨਾਲ Maxima ਦੀ Max Pro Knight+ ਸਮਾਰਟਵਾਚ ਭਾਰਤ ''ਚ ਲਾਂਚ, ਜਾਣੋ ਕੀਮਤ

ਗੈਜੇਟ ਡੈਸਕ- ਘਰੇਲੂ ਕੰਪਨੀ ਮੈਕਸੀਮਾ ਨੇ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਸਮਾਰਟਵਾਚ Max Pro Knight+ ਲਾਂਚ ਕੀਤਾ ਹੈ। ਇਸਦੇ ਨਾਲ ਕਲਾਸਿਕ ਲੁੱਕ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ 1.39 ਇੰਚ ਦੀ ਗੋਲ ਆਕਾਰ ਦੀ ਐੱਚ.ਡੀ. ਟੱਚ ਡਿਸਪਲੇਅ ਹੈ। ਇਸਨੂੰ ਸਪੇਸ ਬਲੈਕ, ਰੋਜ਼ ਗੋਲਡ ਬਲੈਕ ਅਤੇ ਸਿਲਵਰ ਗ੍ਰੇਅ ਰੰਗ 'ਚ ਪੇਸ਼ ਕੀਤਾ ਗਿਆ ਹੈ। ਮੈਕਸੀਮਾ Max Pro Knight+ ਦੀ ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 600 ਨਿਟਸ ਹੈ।

ਮੈਕਸੀਮਾ ਦੀ ਇਸ ਵਾਚ 'ਚ ਬਲੂਟੁੱਥ ਕਾਲਿੰਗ ਵੀ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ Realtek ਚਿੱਪਸੈੱਟ ਹੈ। ਵਾਚ ਦੇ ਨਾਲ 100 ਤੋਂ ਵੱਧ ਸਪੋਰਟਸ ਮੋਡ ਹਨ। ਇਸ ਵਾਚ 'ਚ ਇਨਬਿਲਟ ਗੇਮਾਂ ਵੀ ਹਨ। ਇਸ ਵਾਚ ਦੇ ਨਾਲ ਐੱਚ.ਡੀ. ਸਪੀਕਰ ਅਤੇ ਮਾਈਕ੍ਰੋਫੋਨ ਮਿਲਦੇ ਹਨ। ਵਾਟਰ ਰੈਸਿਸਟੈਂਟ ਲਈ Maxima Max Pro Knight+ ਨੂੰ IP67 ਦੀ ਰੇਟਿੰਗ ਮਿਲੀ ਹੈ। ਇਸ ਵਾਚ 'ਚ ਹੈਲਥ ਫੀਚਰਜ਼ ਦੇ ਤੌਰ 'ਤੇ ਹਾਰਟ ਰੇਟ, SpO2 ਅਤੇ ਸਲੀਪ ਮਾਨੀਟਰਿੰਗ ਮਿਲਦਾ ਹੈ।

Maxima Max Pro Knight+ 'ਚ ਏ.ਆਈ. ਵੌਇਸ ਅਸਿਸਟੈਂਟ ਦਾ ਵੀ ਸਪੋਰਟ ਮਿਲਦਾ ਹੈ। ਵਾਚ ਨਾਲ ਤੁਸੀਂ ਫੋਨ ਦੇ ਕੈਮਰਾ ਨੂੰ ਵੀ ਕੰਟਰੋਲ ਕਰ ਸਕਦੇ ਹੋ। ਵਾਚ ਦੇ ਨਾਲ ਵਾਟਰ ਡ੍ਰਿੰਕੰਗ ਅਲਰਟ ਵੀ ਮਿਲਦਾ ਹੈ। ਵਾਚ 'ਚ ਅਲਾਰਮ ਅਤੇ ਪੀਰੀਅਡ ਟ੍ਰੈਕਿੰਗ ਵੀ ਮਿਲਦਾ ਹੈ। ਮੈਕਸੀਮਾ Max Pro Knight+ ਦੀ ਕੀਮਤ 1,999 ਰੁਪਏ ਰੱਖੀ ਗਈ ਹੈ। ਇਸ ਵਾਚ ਨੂੰ ਲੈਦਰ ਸਟ੍ਰੈਪ ਦੇ ਨਾਲ ਵੀ ਖਰੀਦਿਆ ਜਾ ਸਕਦਾ ਹੈ।


author

Rakesh

Content Editor

Related News