ਮਾਰੂਤੀ ਸੁਜ਼ੂਕੀ ਵਾਪਸ ਮੰਗਵਾਈਆਂ ਬਲੈਨੋ ਦੀਆਂ 7,213 ਕਾਰਾਂ, ਇਸ ਖ਼ਰਾਬੀ ਦੇ ਚਲਦੇ ਕੰਪਨੀ ਲਿਆ ਫੈਸਲਾ

Tuesday, Apr 25, 2023 - 06:07 PM (IST)

ਮਾਰੂਤੀ ਸੁਜ਼ੂਕੀ ਵਾਪਸ ਮੰਗਵਾਈਆਂ ਬਲੈਨੋ ਦੀਆਂ 7,213 ਕਾਰਾਂ, ਇਸ ਖ਼ਰਾਬੀ ਦੇ ਚਲਦੇ ਕੰਪਨੀ ਲਿਆ ਫੈਸਲਾ

ਆਟੋ ਡੈਸਕ- ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀ ਮਸ਼ਹੂਰ ਕਾਰ ਬਲੈਨੋ ਨੂੰ ਰੀਕਾਲ ਕੀਤਾ ਹੈ। ਕਾਰ 'ਚ ਮਿਲੀ ਖ਼ਰਾਬੀ ਦੀ ਸ਼ਿਕਾਇਤ ਦੇ ਚਲਦੇ ਕੰਪਨੀ ਨੇ ਇਹ ਫੈਸਲਾ ਲਿਆ ਹੈ। ਅਰਟਿਗਾ ਅਤੇ XL6 'ਚ ਵੀ ਸਮੱਸਿਆ ਆ ਰਹੀ ਹੈ। ਮਾਰੂਤੀ ਸੁਜ਼ੂਕੀ ਨੇ ਬਲੈਨੋ ਨੂੰ ਕਿਉਂ ਵਾਪਸ ਮੰਗਵਾਇਆ ਗਿਆ ਹੈ। 

ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਬ੍ਰੇਕ ਲਗਾਉਣ 'ਚ ਮਦਦ ਕਰਨ ਵਾਲੇ ਵੈਕਿਊਮ ਪੰਪ 'ਚ ਖ਼ਰਾਬੀ ਦੇ ਚਲਦੇ ਉਹ ਬਲੈਨੋ ਆਰ.ਐੱਸ. ਮਾਡਲ ਦੀਆਂ 7,213 ਇਕਾਈਆਂ ਨੂੰ ਵਾਪਸ ਮੰਗਵਾ ਰਹੀ ਹੈ। ਰੀਕਾਲ 27 ਅਕਤੂਬਰ, 2016 ਅਤੇ 1 ਨਵੰਬਰ 2019 ਦੇ ਵਿਚਕਾਰ ਬਣੇ ਵਾਹਨਾਂ ਨੂੰ ਪ੍ਰਭਾਵਿਤ ਕਰੇਗਾ। ਪ੍ਰਭਾਵਿਤ ਵਾਹਨ 'ਚ ਬ੍ਰੇਕ ਪੈਡਲ ਐਪਲੀਕੇਸ਼ਨ 'ਚ ਜ਼ਿਆਦਾ ਕੋਸ਼ਿਸ਼ ਦੀ ਲੋੜ ਪੈ ਰਹੀ ਹੈ। ਕੰਪਨੀ ਦੇ ਅਧਿਕਾਰਤ ਡੀਲਰ ਵਰਕਸ਼ਾਪ ਤੋਂ ਖ਼ਰਾਬ ਪੁਰਜਿਆਂ ਨੂੰ ਮੁਫ਼ਤ 'ਚ ਬਦਲਿਆ ਜਾਵੇਗਾ।

Ertiga ਅਤੇ XL6 'ਚ ਵੀ ਸਮੱਸਿਆ

ਮਾਰੂਤੀ ਸੁਜ਼ੂਕੀ ਇੰਡੀਆ ਨੇ ਇਹ ਵੀ ਕਿਹਾ ਕਿ ਉਹ 24 ਜੂਨ, 2022 ਅਤੇ 7 ਜੁਲਾਈ, 2022 ਦੇ ਵਿਚਕਾਰ ਬਣੀ ਅਰਟਿਗਾ ਅਤੇ ਐਕਸ.ਐੱਲ. 6 ਮਾਡਲ ਦੀਆਂ 676 ਇਕਾਈਆਂ ਲਈ ਇਕ ਸੇਵਾ ਮੁਹਿੰਮ ਸ਼ੁਰੂ ਕਰੇਗੀ। ਇਨ੍ਹਾਂ ਕਾਰਾਂ ਦੇ ਫਰੰਟ ਡਰਾਈਵਸ਼ਾਫਟ 'ਚ ਸਮੱਸਿਆ ਆ ਰਹੀ ਹੈ। ਸ਼ਿਕਾਇਤ ਆਈ ਹੈ ਕਿ ਵਾਹਨ ਨੂੰ ਮੋੜਦੇ ਸਮੇਂ ਅਜੀਬੋਗਰੀਬ ਆਵਾਜ਼ ਆ ਰਹੀ ਹੈ ਪਰ ਕੰਮਕਾਜ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ।

ਦੱਸ ਦੇਈਏ ਕਿ ਇਸ ਸਾਲ ਜਨਵਰੀ 'ਚ ਕੰਪਨੀ ਨੇ ਖਰਾਬ ਏਅਰਬੈਗ ਕੰਟਰੋਲ ਨੂੰ ਬਦਲਣ ਲਈ ਅਟਲੋ ਕੇ10, ਐੱਸ-ਪ੍ਰੈਸੋ, ਈਕੋ, ਬ੍ਰੇਜ਼ਾ, ਬਲੈਨੋ ਅਤੇ ਗ੍ਰੈਂਡ ਵਿਟਾਰਾ ਵਰਗੇ ਮਾਡਲ ਦੀਆਂ 17,362 ਇਕਾਈਆਂ ਵਾਪਸ ਮੰਗਵਾਈਆਂ ਸਨ। ਇਹ ਮਾਡਲ 8 ਦਸੰਬਰ, 2022 ਅਤੇ 12 ਜਨਵਰੀ, 2023 ਦੇ ਵਿਚਕਾਰ ਬਣਾਏ ਗਏ ਸਨ।


author

Rakesh

Content Editor

Related News