ਮਾਰੂਤੀ ਦਾ ਦੀਵਾਲੀ ਗਿਫਟ, ਲਾਂਚ ਕੀਤੇ ਅਲਟੋ, ਸੇਲੇਰੀਓ ਅਤੇ ਵੈਗਨਆਰ ਦੇ ਫੈਸਟਿਵ ਐਡੀਸ਼ਨ
Friday, Nov 13, 2020 - 12:50 PM (IST)
ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਤਿਉਹਾਰੀ ਸੀਜ਼ਨ ’ਚ ਗਾਹਕਾਂ ਨੂੰ ਦੀਵਾਲੀ ਗਿਫਟ ਦੇ ਰੂਪ ’ਚ ਆਪਣੀਆਂ ਸਭ ਤੋਂ ਮਸ਼ਹੂਰ ਹੈਚਬੈਕ ਕਾਰਾਂ ਅਲਟੋ, ਸੇਲੇਰੀਓ ਅਤੇ ਵੈਗਨਆਰ ਦੇ ਖ਼ਾਸ ਫੈਸਟਿਵ ਐਡੀਸ਼ਨ ਲਾਂਚ ਕੀਤੇ ਹਨ ਜੋ ਕਾਫੀ ਆਕਰਸ਼ਕ ਅਤੇ ਬਿਹਤਰ ਫੀਚਰਜ਼ ਨਾਲ ਲੈਸ ਹਨ। ਕੰਪਨੀ ਨੇ ਇਨ੍ਹਾਂ ਤਿੰਨਾਂ ਕਾਰਾਂ ਦੇ ਫੈਸਟਿਵ ਐਡੀਸ਼ਨ ’ਚ ਲੁੱਕ, ਸਟਾਈਲ ਅਤੇ ਕੰਫਰਟ ਦਾ ਖ਼ਾਸ ਧਿਆਨ ਰੱਖਦੇ ਹੋਏ ਸਪੈਸ਼ਲ ਕਿਟ ਆਫਰ ਕੀਤੇ ਹਨ।
ਇਹ ਵੀ ਪੜ੍ਹੋ– ਆ ਰਹੀ ਨਵੀਂ Toyota Innova Crysta, ਜਾਣੋ ਕਦੋਂ ਹੋਵੇਗੀ ਲਾਂਚ
ਮਾਰੂਤੀ ਸੁਜ਼ੂਕੀ ਅਲਟੋ ਫੈਸਟਿਵ ਐਡੀਸ਼ਨ
ਇਸ ਕਾਰ ਦੇ ਫੈਸਟਿਵ ਐਡੀਸ਼ਨ ’ਚ ਗਾਹਕਾਂ ਨੂੰ ਟੱਚਸਕਰੀਨ ਮਿਊਜ਼ਿਕ ਸਿਸਟਮ ਦੇ ਨਾਲ 6-ਇੰਚ ਦੇ ਕੇਨਵੂਡ ਸਪੀਕਰ ਮਿਲਣਗੇ। ਇਸ ਵਿਚ ਸਕਿਓਰਿਟੀ ਸਿਸਟਮ ਵੀ ਕੰਪਨੀ ਵਲੋਂ ਹੀ ਮਿਲੇਗਾ। ਇਨ੍ਹਾਂ ਤੋਂ ਇਲਾਵਾ ਇਸ ਫੈਸਟਿਵ ਐਡੀਸ਼ਨ ’ਚ ਡਿਊਲ ਟੋਨ ਸੀਟ ਕਵਰ ਅਤੇ ਸਟੀਅਰਿੰਗ ਵ੍ਹੀਲ ਕਵਰ ਵੀ ਲਗਾਇਆ ਗਿਆ ਹੈ। ਇਸ ਦੀ ਕੀਮਤ ਅਲਟੋ ਦੇ ਸਟੈਂਡਰਡ ਮਾਡਲ ਦੇ ਮੁਕਾਬਲੇ 25,490 ਰੁਪਏ ਜ਼ਿਆਦਾ ਹੈ।
ਮਾਰੂਤੀ ਸੁਜ਼ੂਕੀ ਸੇਲੇਰੀਓ ਫੈਸਟਿਵ ਐਡੀਸ਼ਨ
ਇਸ ਵਿਚ ਸੋਨੀ ਡਬਲਡ-ਡਿਨ ਆਡੀਓ ਸਿਸਟਮ ਲਗਾਇਆ ਗਿਆ ਹੈ ਜੋ ਕਿ ਬਲੂਟੂਥ ਕੁਨੈਕਟੀਵਿਟੀ ਨੂੰ ਸੁਪੋਰਟ ਕਰਦਾ ਹੈ। ਇਸ ਤੋਂ ਇਲਾਵਾ ਸਟਾਈਲਿਸ਼ ਸੀਟ ਕਵਰ, ਆਕਰਸ਼ਕ ਪਿਯਾਨੋ ਬਲੈਕ ਬਾਡੀ ਸਾਈਡ ਮੋਲਡਿੰਗ ਅਤੇ ਡਿਜ਼ਾਇਨਰ ਮੈਟਸ ਇਸ ਵਿਚ ਲਗਾਏ ਗਏ ਹਨ। ਸਟੈਂਡਰਡ ਮਾਡਲ ਦੇ ਮੁਕਾਬਲੇ ਇਸ ਦੀ ਕੀਮਤ 25,990 ਰੁਪਏ ਜ਼ਿਆਦਾ ਹੈ।
ਇਹ ਵੀ ਪੜ੍ਹੋ– ਕ੍ਰੈਸ਼ ਟੈਸਟ ’ਚ ਫੇਲ ਹੋਈ ਮਾਰੂਤੀ ਦੀ ਇਹ ਪ੍ਰਸਿੱਧ ਕਾਰ, ਮਿਲੀ ਜ਼ੀਰੋ ਰੇਟਿੰਗ (ਵੀਡੀਓ)
ਮਾਰੂਤੀ ਸੁਜ਼ੂਕੀ ਵੈਗਨਆਰ ਫੈਸਟਿਵ ਐਡੀਸ਼ਨ
ਇਸ ਹੈਚਬੈਕ ਕਾਰ ’ਚ ਗਾਹਕਾਂ ਨੂੰ ਕਈ ਕਾਸਮੈਟਿਕ ਅਪਡੇਟਸ ਵੇਖਣ ਨੂੰ ਮਿਲਣਗੇ। ਇਸ ਵਿਚ ਫਰੰਟ ਅਤੇ ਰੀਅਰ ਬੰਪਰ ਪ੍ਰੋਟੈਕਟਰਸ ਲਗਾਏ ਗਏ ਹਨ। ਕਾਰ ’ਚ ਫਰੰਟ ਅਪਰ ਗਰਿੱਲ ਕ੍ਰੋਮ ਗਾਰਨਿਸ਼, ਸਾਈਡ ਸਕਰਟਸ, ਸਟਾਈਲਿਸ਼ ਥੀਮ ਸੀਟ ਕਵਰ ਅਤੇ ਇੰਟੀਰੀਅਰ ਸਟਾਈਲਿੰਗ ਕਿਟਸ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਸਟੈਂਡਰਡ ਮਾਡਲ ਦੇ ਮੁਕਾਬਲੇ ਇਸ ਦੀ ਕੀਮਤ 25,990 ਰੁਪਏ ਜ਼ਿਆਦਾ ਹੈ।
ਇਹ ਵੀ ਪੜ੍ਹੋ– ਟਾਟਾ ਨੇ ਭਾਰਤ ’ਚ ਲਾਂਚ ਕੀਤਾ ਹੈਰੀਅਰ ਦਾ ਨਵਾਂ ਐਡੀਸ਼ਨ, ਕੀਮਤ 16.50 ਲੱਖ ਰੁਪਏ ਤੋਂ ਸ਼ੁਰੂ
ਜਾਣਕਾਰੀ ਲਈ ਦੱਸ ਦੇਈਏ ਕਿ ਨਵੀਂ ਫੈਸਟਿਵ ਕਿਟ ’ਚ ਕਈ ਐਕਸੈਸਰੀਜ਼ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਡੀਲਰ ਲੈਵਲ ’ਤੇ ਗੱਡੀ ’ਚ ਫਿੱਟ ਕੀਤਾ ਜਾਵੇਗਾ। ਕਾਰ ਦੀ ਵਾਰੰਟੀ ’ਤੇ ਇਸ ਦਾ ਕੋਈ ਵੀ ਅਸਰ ਨਹੀਂ ਪਵੇਗਾ।