ਮਾਰੂਤੀ ਦੀ ਕਾਰ ਖਰੀਦਣ ਵਾਲਿਆਂ ਲਈ ਬੁਰੀ ਖਬਰ

Tuesday, Aug 02, 2016 - 12:11 PM (IST)

ਮਾਰੂਤੀ ਦੀ ਕਾਰ ਖਰੀਦਣ ਵਾਲਿਆਂ ਲਈ ਬੁਰੀ ਖਬਰ
ਜਲੰਧਰ- ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੁਤੀ ਸੁਜ਼ੂਕੀ ਇੰਡੀਆ ਨੇ ਆਪਣੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ''ਚ ਮੰਗਲਵਾਰ ਨੂੰ (2 ਅਗਸਤ ਤੋਂ) 20,000 ਰੁਪਏ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਹਾਲ ਹੀ ''ਚ ਪੇਸ਼ ਕੀਤੀ ਗਈ ਕੰਪੈੱਕਟ ਐੱਸ.ਯੂ.ਵੀ. ਵਿਟਾਰਾ ਬ੍ਰੇਜ਼ਾ ਦੀ ਕੀਮਤ 20,000 ਰੁਪਏ ਅਤੇ ਨਵੀਂ ਪ੍ਰੀਮੀਅਮ ਹੈਚਬੈਕ ਬਲੈਨੋ ਦੀ ਕੀਮਤ 10,000 ਰੁਪਏ ਤੱਕ ਵਧਾਈ ਗਈ ਹੈ। 
ਮਾਰੁਤੀ ਸੁਜ਼ੂਕੀ ਇੰਡੀਆ ਨੇ ਸੂਚਨਾ ਦਿੰਦੇ ਹੋਏ ਕਿਹਾ ਕਿ ਚੁਣੀਆਂ ਗਈਆਂ ਰੇਂਜ ''ਚ ਕੀਮਤ ਵਾਧਾ 1,500 ਤੋਂ 5,000 ਰੁਪਏ ਤੱਕ ਕੀਤਾ ਗਿਆ ਹੈ। ਵਾਧੇ ਦੇ ਕਾਰਨ ਦੱਸਦੇ ਹੋਏ ਮਾਰੁਤੀ ਸੁਜ਼ੂਕੀ ਨੇ ਕਿਹਾ ਕਿ ਕੀਮਤ ''ਚ ਵਾਧੇ ਦਾ ਕਾਰਨ ਸੈਕਟੋਰਲ ਡਿਮਾਂਡ, ਵਿਦੇਸ਼ੀ ਮੁਦਰਾਵਾਂ ਦੇ ਨਾਲ ਰੁਪਏ ਦੇ ਐਕਸਚੇਂਜ ਰੇਟ ''ਚ ਉਤਾਰ-ਚੜ੍ਹਾਅ ਅਤੇ ਕੰਪਨੀ ਦੇ ਰਣਨੀਤਿਕ ਉਦੇਸ਼ ਵਰਗੇ ਕਾਰਕ ਹਨ। ਕੰਪਨੀ ਵੱਖ-ਵੱਖ ਕੀਮਤਾਂ ਦੇ ਮਾਡਲ ਬਣਾਉਂਦੀ ਹੈ, ਜਿਸ ਵਿਚ ਹੈਚਬੈਕ ਅਲਟੋ 800 ਤੋਂ ਲੈ ਕੇ ਪ੍ਰੀਮੀਅਮ ਕ੍ਰਾਸਓਵਰ ਐੱਸ-ਕ੍ਰਾਸ ਸ਼ਾਮਲ ਹਨ।

Related News