ChatGPT ਬਣਿਆ ਫਿਟਨੈੱਸ ਟ੍ਰੇਨਰ, ਇਸਦੀ ਮਦਦ ਨਾਲ ਵਿਅਕਤੀ ਨੇ ਘਟਾਇਆ 11 ਕਿੱਲੋ ਭਾਰ

Tuesday, Jul 18, 2023 - 07:19 PM (IST)

ChatGPT ਬਣਿਆ ਫਿਟਨੈੱਸ ਟ੍ਰੇਨਰ, ਇਸਦੀ ਮਦਦ ਨਾਲ ਵਿਅਕਤੀ ਨੇ ਘਟਾਇਆ 11 ਕਿੱਲੋ ਭਾਰ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਬਿਨਾਂ ਪਾਸੇ ਖਰਚ ਕੀਤੇ ਆਪਣਾ ਭਾਰ ਘਟਾਉਣ ਵਾਲੇ ਸੋਚ ਰਹੇ ਤਾਂ ਆਪਣਆ ਡਾਈਟ ਪਲਾਨ ChatGPT ਤੋਂ ਤਿਆਰ ਕਰਵਾ ਸਕਦੇ ਹੋ। ਹਾਲ ਹੀ 'ਚ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਗ੍ਰੈਗ ਮੁਸ਼ੇਨ ਨਾਂ ਦੇ ਇਕ ਵਿਅਕਤੀ ਨੇ ਚੈਟਜੀਪੀਟੀ ਦੁਆਰਾ ਬਣਾਏ ਗਏ ਡਾਈਟ ਪਲਾਨ ਨੂੰ ਫਾਲੋ ਕਰਕੇ 11 ਕਿੱਲੋ ਭਾਰ ਘਟਾਇਆ ਹੈ। 

ਪਹਿਲਾਂ ਗ੍ਰੈਗ ਨੂੰ ਦੌੜਨਾ ਪਸੰਦ ਨਹੀਂ ਸੀ ਪਰ ਉਸਨੇ ਇਕ ਹੈਲਦੀ ਵਰਕਆਊਟ ਪਲਾਨ ਵਿਕਸਿਤ ਕਰਨ ਲਈ ਚੈਟਜੀਪੀਟੀ ਦੀ ਮਦਦ ਲਈ। ਤਿੰਨ ਮਹੀਨਿਆਂ ਬਾਅਦ ਗ੍ਰੈਗ ਹੁਣ ਹਫ਼ਤੇ 'ਚ 6 ਦਿਨ ਦੌੜਦਾ ਹੈ ਅਤੇ ਉਤਸ਼ਾਹ ਨਾਲ ਆਪਣੇ ਵਰਕਆਊਟ ਦਾ ਇੰਤਜ਼ਾਰ ਕਰਦਾ ਹੈ। ਇਸ ਦੌਰਾਨ ਉਸਦਾ 11 ਕਿੱਲੋ ਭਾਰ ਵੀ ਘੱਟ ਹੋ ਗਿਆ।

ਇਹ ਵੀ ਪੜ੍ਹੋ– 1.3 ਕਰੋੜ ਰੁਪਏ 'ਚ ਵਿਕਿਆ ਸਭ ਤੋਂ ਪੁਰਾਣਾ iPhone, ਜਾਣੋ ਇਸਦੀ ਖਾਸੀਅਤ

ਬਿਜ਼ਨੈੱਸ ਇਨਸਾਈਡਰ ਦੀ ਇਕ ਰਿਪੋਰਟ ਮੁਤਾਬਕ, ਜਦੋਂ ਗ੍ਰੈਗ ਨੂੰ ਪਹਿਲੀ ਵਾਰ ਚੈਟਜੀਪੀਟੀ ਦੀ ਸਲਾਹ ਮਿਲੀ ਤਾਂ ਉਸਨੂੰ ਸ਼ੱਕ ਹੋਇਆ। ਪਲਾਨ 'ਚ ਛੋਟੇ ਅਤੇ ਤੇਜ਼ ਗਤੀ ਨਾਲ ਚੱਲਣ ਦਾ ਸੁਝਾਅ ਮਿਲਿਆ। ਸ਼ੁਰੂਆਤ 'ਚ ਉਸਨੂੰ ਬਸ ਆਪਣੇ ਦੌੜਨ ਵਾਲੇ ਬੂਟ ਦਰਵਾਜੇ ਦੇ ਸਾਹਮਣੇ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਤੀਜੇ ਦਿਨ ਉਸਨੇ ਸਿਰਫ ਕੁਝ ਮਿੰਟਾਂ ਦੀ ਛੋਟੀ ਦੌੜ ਲਗਾਈ। ਫਿਸ ਗ੍ਰੈਗ ਨੂੰ ਪਤਾ ਲੱਗ ਗਿਆ ਕਿ ਚੈਟਜੀਪੀਟੀ ਦਾ ਦ੍ਰਿਸ਼ਟੀਕੋਣ ਇਕਦਮ ਸਹੀ ਸੀ।

ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ

ਕੀ ਬੋਲੇ ਮਾਹਿਰ

ਐਕਸਰਸਾਈਜ਼ ਫਿਜੀਓਲਾਜਿਸਟ ਅਤੇ 'ਪਿਲਬਿਲਿਟੀ ਫਾਰ ਰਨਰਸ' ਦੇ ਲੇਖਕ ਮੈਕਕਾਨਕੀ ਨੇ ਦੱਸਿਆ ਕਿ ਸ਼ੁਰੂਆਤ 'ਚ ਲੋਕਾਂ ਨੂੰ ਬਹੁਤ ਜ਼ਿਆਦਾ ਮਿਹਨਤ ਤੋਂ ਬਚਣਾ ਚਾਹੀਦਾ ਹੈ ਅਤੇ ਸੱਟਾਂ ਨੂੰ ਰੋਕਣ ਲਈ ਹੌਲੀ-ਹੌਲੀ ਤਰੱਕੀ 'ਤੇ ਧਿਆਨ ਦੇਣਾ ਚਾਹੀਦਾ ਹੈ। ਫਿਟਨੈੱਸ ਅਤੇ ਪੂਰੀ ਸਿਹਤ 'ਚ ਸੁਧਾਰ ਕਰਦੇ ਹੋਏ ਦੌੜਣ ਦੀ ਆਦਤ ਬਣਾਉਣ ਅਤੇ ਬਣਾਈ ਰੱਖਣ ਲਈ ਇਸਨੂੰ ਹੌਲੀ ਅਤੇ ਸਥਿਰ ਗਤੀ ਨਾਲ ਚਲਾਉਣਾ ਸਭ ਤੋਂ ਚੰਗਾ ਤਰੀਕਾ ਹੈ। ਮੈਕਕਾਨਕੀ ਨੇ ਕਿਹਾ ਕਿ ਛੋਟੀਆਂ ਆਦਤਾਂ ਵੀ ਵਰਕਆਊਟ ਰੂਟੀਨ ਸ਼ੁਰੂ ਕਰਨ ਦੀਆਂ ਚੁਣੌਤੀਆਂ ਨੂੰ ਦੂਰ ਕਰਨ 'ਚ ਮਦਦ ਕਰ ਸਕਦੀ ਹੈ। ਪ੍ਰੀ-ਪਲਾਨਿੰਗ, ਵਿਜ਼ੁਅਲਾਈਜੇਸ਼ਨ ਅਤੇ ਸੰਬੰਧਿਤ ਆਦਤਾਂ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਅਤੇ ਆਪਣੇ ਵਰਕਆਊਟ ਪ੍ਰਤੀ ਕਮਿਟਿਡ ਰਹਿਣ ਲਈ ਪ੍ਰੇਰਿਤ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ– WhatsApp ਨੇ 65 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਕਿਤੇ ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ

ਸਫ਼ਲ ਹੋਈ ਚੈਟਜੀਪੀਟੀ ਦੀ ਸਲਾਹ

ਕਸਰਤ ਦੀ ਆਦਲ ਨੂੰ ਬਣਾਈ ਰੱਖਣ ਵਿਚ ਲੰਬੇ ਸਮੇਂ ਦੀ ਸਫ਼ਲਤਾ ਦੀ ਕੁੰਜੀ ਜੀਵਨ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਹੋਏ ਦ੍ਰਿੜ ਰਹਿਣਾ ਸਿੱਖਣਾ ਹੈ। ਆਪਣੇ ਪੈਰਾਂ 'ਤੇ ਸਮਾਂ ਬਿਤਾਉਣਾ ਅਤੇ ਮਿੰਟਾਂ ਦੀ ਸਰੀਰਕ ਗਤੀਵਿਧੀ ਜਮ੍ਹਾ ਕਰਨਾ ਤੁਹਾਡੀ ਫਿਟਨੈੱਸ ਜਰਨੀ 'ਚ ਮਹੱਤਵਪੂਰਨ ਯੋਗਦਾਨ ਦੇ ਸਕਦਾ ਹੈ। ਚੈਟਜੀਪੀਟੀ ਵਰਕਾਊਟ ਪਲਾਨ ਦੇ ਨਾਲ ਗ੍ਰੈਗ ਦਾ ਸਕਾਰਾਤਮਕ ਅਨੁਭਵ ਇਕ ਫਿਟਨੈੱਸ ਰੁਟੀਨ ਵਿਚ ਕਰਨਾਲੋਜੀ ਨੂੰ ਸ਼ਾਮਲ ਕਰਨ ਦੇ ਸੰਭਾਵਿਤ ਲਾਭਾਂ ਨੂੰ ਉਜਾਗਰ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Rakesh

Content Editor

Related News