ਖਤਰਨਾਕ ਵਾਇਰਸ ਚੋਰੀ ਕਰ ਰਿਹੈ ਗੂਗਲ, ਫੇਸਬੁੱਕ ਤੇ ਐਪਲ ਦਾ ਡਾਟਾ

Monday, Jul 22, 2019 - 12:11 PM (IST)

ਖਤਰਨਾਕ ਵਾਇਰਸ ਚੋਰੀ ਕਰ ਰਿਹੈ ਗੂਗਲ, ਫੇਸਬੁੱਕ ਤੇ ਐਪਲ ਦਾ ਡਾਟਾ

ਗੈਜੇਟ ਡੈਸਕ– ਇਸਰਾਈਲ ਦੀ ਸਾਈਬਰ ਸਕਿਓਰਿਟੀ ਕੰਪਨੀ ਨੇ ਅਜਿਹਾ ਸਪਾਈਵੇਅਰ ਵਿਕਸਤ ਕੀਤਾ ਹੈ, ਜੋ ਗੂਗਲ, ਫੇਸਬੁੱਕ, ਐਪਲ ਅਤੇ ਇਥੋਂ ਤਕ ਕਿ ਮਾਈਕ੍ਰੋਸਾਫਟ ਦੇ ਸਰਵਰ ’ਤੇ ਪਏ ਡਾਟਾ ਨੂੰ ਵੀ ਚੋਰੀ ਕਰ ਸਕਦਾ ਹੈ। ‘ਫਾਈਨਾਂਸ਼ੀਅਲ ਟਾਈਮਸ’ ਨੇ ਆਪਣੀ ਇਕ ਰਿਪੋਰਟ ’ਚ ਦੱਸਿਆ ਕਿ NSO ਗਰੁੱਪ ਵਲੋਂ ਤਿਆਰ ਕੀਤਾ ਗਿਆ ‘ਪਿਗਾਸੁਸ’ ਸਪਾਈਵੇਅਰ ਕਿਸੇ ਵੀ ਡਿਵਾਈਸ ’ਚ ਸਟੋਰ ਕੀਤੇ ਗਏ ਡਾਟਾ ਤਕ ਆਸਾਨੀ ਨਾਲ ਪਹੁੰਚ ਬਣਾ ਲੈਂਦਾ ਹੈ, ਉਥੇ ਹੀ ਕਲਾਊਡ ਸਰਵਰ ’ਤੇ ਸਟੋਰ ਡਾਟਾ ਜਿਵੇਂ ਲੋਕੇਸ਼ਨ ਡਾਟਾ ਅਤੇ ਫੋਟੋਆਂ ਵੀ ਇਸ ਦੇ ਨਿਸ਼ਾਨੇ ’ਤੇ ਹਨ। 

ਇੰਝ ਲੱਗਾ ਸਪਾਈਵੇਅਰ ਦਾ ਪਤਾ
ਮਈ ’ਚ ਵਟਸਐਪ ’ਚ ਸਪਾਈਵੇਅਰ ਇੰਸਟਾਲ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ NSO ਗਰੁੱਪ ਦਾ ਨਾਂ ਸਾਹਮਣੇ ਆਇਆ ਸੀ। ਉਸ ਵੇਲੇ ਕੰਪਨੀ ਨੇ ਕਲਾਊਡ ’ਚ ਸਟੋਰ ਡਾਟਾ ਦੀ ਜਾਸੂਸੀ ਕਰਨ ਵਾਲੇ ‘ਪਿਗਾਸੁਸ’ ਸਪਾਈਵੇਅਰ ਨੂੰ ਬਣਾਉਣ ਦੀ ਗੱਲ ਤੋਂ ਇਨਕਾਰ ਕੀਤਾ ਸੀ।

PunjabKesari

NSO ਗਰੁੱਪ ਨੇ ਦਿੱਤੀ ਸਫਾਈ
ਕੰਪਨੀ ਨੇ ਸੀ.ਐੱਨ.ਬੀ.ਸੀ. ਨੂੰ ਦਿੱਤੇ ਇਕ ਬਿਆਨ ’ਚ ਕਿਹਾ ਹੈ ਕਿ ਡਾਟਾ ਚੋਰੀ ਕਰਨ ਦੀ ਖਬਰ ਸਭ ਤੋਂ ਪਹਿਲਾਂ ਫਾਈਨਾਂਸ਼ੀਅਲ ਟਾਈਮਸ’ ਨੇ ਸਾਹਮਣੇ ਲਿਆਂਦੀ ਸੀ ਪਰ ਉਨ੍ਹਾਂ ਨੂੰ ਸ਼ਾਇਦ ਕਿਤਿਓਂ ਗਲਤ ਜਾਣਕਾਰੀ ਮਿਲੀ ਹੈ। ਐੱਨ.ਐੱਸ.ਓ. ਦੇ ਉਤਪਾਦ ਕਿਸੇ ਵੀ ਤਰ੍ਹਾਂ ਦੀ ਡਾਟਾ ਕੁਲੈਕਸ਼ਨ, ਕਲਾਊਡ ਐਪਲੀਕੇਸ਼ਨਜ਼, ਸਰਵਿਸਿਜ਼ ਜਾਂ ਇਨਫ੍ਰਾਸਟ੍ਰੱਕਚਰ ਤਕ ਪਹੁੰਚ ਨਹੀਂ ਬਣਾਉਣ ਦਿੰਦੇ। ਸਫਾਈ ਦਿੰਦੇ ਹੋਏ NSO ਗਰੁੱਪ ਨੇ ਕਿਹਾ ਕਿ ਅੱਤਵਾਦੀ ਅਤੇ ਅਪਰਾਧੀ ਯੋਜਨਾਵਾਂ ਬਣਾਉਣ ਲਈ ਐਨਕ੍ਰਿਪਡਿਟ ਟੈਕਨਾਲੋਜੀ ਦੀ ਮਦਦ ਲੈ ਰਹੇ ਹਨ। ਅਜਿਹੇ ਲੋਕ ਖੁਫੀਆ ਅਤੇ ਕਾਨੂੰਨੀ ਏਜੰਸੀਆਂ ਨੂੰ ਹਨੇਰੇ ’ਚ ਰੱਖ ਕੇ ਰਾਸ਼ਟਰ ਦੀ ਸੁਰੱਖਿਆ ਖਤਰੇ ’ਚ ਪਾ ਰਹੇ ਹਨ। ਸਾਡੇ ਜਾਇਜ਼ ਇੰਟਰਸੈਪਸ਼ਨ ਉਤਪਾਦ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕੀਤੇ ਗਏ ਹਨ। 

ਕਿਵੇਂ ਨੁਕਸਾਨ ਪਹੁੰਚਾਉਂਦਾ ਹੈ ਇਹ ਸਪਾਈਵੇਅਰ
ਡਿਵਾਈਸ ਵਿਚ ਇੰਸਟਾਲ ਹੋਣ ਤੋਂ ਬਾਅਦ ਇਹ ਸਪਾਈਵੇਅਰ ਗੂਗਲ ਡ੍ਰਾਈਵ, ਫੇਸਬੁੱਕ ਮੈਸੇਂਜਰ ਅਤੇ ਆਈਕਲਾਊਡ ਦੀ ਆਥੈਂਟੀਕੇਸ਼ਨ ਕਾਪੀ ਕਰ ਲੈਂਦਾ ਹੈ। ਇਸ ਤੋਂ ਬਾਅਦ ਅਟੈਕਰ ਦੀ ਪਹੁੰਚ ਇਨ੍ਹਾਂ ਐਪਸ ਦੇ ਕਲਾਊਡ ਡਾਟਾ ਤਕ ਬਣ ਜਾਂਦੀ ਹੈ। ਅਜੇ ਐਪਲ, ਗੂਗਲ ਅਤੇ ਮਾਈਕ੍ਰਸਾਫਟ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। 


Related News