ਤੁਹਾਡੇ ਰੀਐਕਸ਼ਨਸ ਨੂੰ ਬਣਾਏਗਾ ਹੋਰ ਵੀ ਦਿਲਚਸਪ ਫੇਸਬੁੱਕ ਦਾ ਇਹ ਫੀਚਰ
Monday, Mar 07, 2016 - 12:44 PM (IST)

ਜਲੰਧਰ- ਸੋਸ਼ਲ ਵੈੱਬਸਾਈਟ ਫੇਸਬੁੱਕ ਆਏ ਦਿਨ ਯੂਜ਼ਰਜ਼ ਲਈ ਕੁਝ ਨਾ ਕੁਝ ਨਵਾਂ ਕਰ ਰਹੀ ਹੈ। ਹਾਲ ਹੀ ''ਚ ਫੇਸਬੁੱਕ ਵੱਲੋਂ ਸ਼ੁਰੂ ਕੀਤੀਆਂ ਗਈਆਂ ਡਿਫਾਲਟ ਈਮੋਜ਼ੀਸ ਨਾਲ ਤੁਸੀਂ ਆਪਣੇ ਰੀਐਕਸ਼ਨਸ ਨੂੰ ਆਸਾਨੀ ਨਾਲ ਜਾਹਿਰ ਕਰ ਸਕਦੇ ਹੋ। ਪਰ ਇਹ ਈਮੋਜ਼ੀਸ ਵੀ ਆਮ ਈਮੋਜ਼ੀਸ ਦੀ ਤਰ੍ਹਾਂ ਹੀ ਦਿਖਾਈ ਦਿੰਦੀਆਂ ਹਨ ਇਸ ਲਈ ਇਸ ਨੂੰ ਥੋੜਾ ਹੋਰ ਦਿਲਚਸਪ ਬਣਾਉਣ ਲਈ ਰੀਐਕਸ਼ਨਪੈਕ ਡਾਟ ਕਾਮ ਵੱਲੋਂ ਇਕ ਨਵੀਂ ਪੇਸ਼ਕਸ਼ ਕੀਤੀ ਗਈ ਹੈ ਜਿਸ ''ਚ ਤੁਸੀਂ ਲਾਈਕ ਬਟਨ ''ਤੇ ਸ਼ੋਅ ਹੋਣ ਵਾਲੀਆਂ ਡਿਫਾਲਟ ਈਮੋਜ਼ੀਸ ਨੂੰ ਰੀਐਕਸ਼ਨ ਪੈਕ ''ਚ ਦਿੱਤੀਆਂ ਗਈਆਂ ਈਮੋਜ਼ੀਸ ਨਾਲ ਸਵੈਪ ਕਰ ਸਕਦੇ ਹੋ।
ਰੀਐਕਸ਼ਨ ਪੈਕਸ ''ਚ ਡੋਨਾਲਡ ਟਰੰਪ ਰੀਐਕਸ਼ਨਸ ਅਤੇ ਪੋਕੀਮੋਨਸ ਦੀ ਪੀਕਾਚੂ ਸੀਰੀਜ਼ ਦੇ ਰੀਐਕਸ਼ਨ ਦਿੱਤੇ ਗਏ ਹਨ। ਇਹ ਰੀਐਕਸ਼ਨ ਪਹਿਲੇ ਵਾਲੇ ਹੀ ਹਨ ਜਿਵੇਂ ਕਿ ਲਾਈਕ, ਲਵ, ਹਾਹਾ, ਵਾਵ, ਸੈਡ ਅਤੇ ਐਂਗ੍ਰੀ ਪਰ ਰੀਐਕਸ਼ਨ ਪੈਕਸ ''ਚ ਇਨ੍ਹਾਂ ਦੇ ਆਈਕਨ ਡੋਨਾਲਡ ਟਰੰਪ ਅਤੇ ਪੋਕੀਮੋਨ ਦੇ ਆਈਕਨਸ ਨਾਲ ਬਦਲ ਦਿੱਤੇ ਗਏ ਹਨ। ਇਨ੍ਹਾਂ ਈਮੋਜ਼ੀਸ ਨੂੰ ਰੋਲ ਆਊਟ ਕਰਨ ਸਮੇਂ ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਨ੍ਹਾਂ ਈਮੋਜ਼ੀਸ ''ਚ ਡਿਸਲਾਈਕ ਬਟਨ ਨਹੀਂ ਦਿੱਤਾ ਜਾਵੇਗਾ ਤਾਂ ਜੋ ਯੂਜ਼ਰਜ਼ ਇਨ੍ਹਾਂ ਈਮੋਜ਼ੀਸ ਦਾ ਪੂਰਾ ਆਨੰਦ ਲੈ ਸਕਣ।