ਮਹਿੰਦਰਾ ਨੇ ਪੇਸ਼ ਕੀਤੀ ਆਪਣੀ ਇਲੈਕਟ੍ਰਿਕ ਕਾਰ XUV400, ਸਿੰਗਲ ਚਾਰਜ ’ਤੇ ਦੇਵੇਗੀ 456km ਦੀ ਰੇਂਜ

Saturday, Sep 10, 2022 - 04:03 PM (IST)

ਆਟੋ ਡੈਸਕ– ਮਹਿੰਦਰਾ ਨੇ ਆਪਣੀ ਇਲੈਕਟ੍ਰਿਕ ਕਾਰ XUV400 ਨੂੰ ਅਨਵੀਲ ਕਰ ਦਿੱਤਾ ਹੈ। ਕੰਪਨੀ ਜਲਦ ਹੀ ਇਸ ਕਾਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰੇਗੀ। ਮਹਿੰਦਰਾ XUV400 ਦਾ ਮੁਕਾਬਲਾ Tata Nexon EV Prime ਅਤੇ Nexon EV Max ਨਾਲ ਹੋਵੇਗਾ। ਇਹ ਕਾਰ eXUV300 ਕੰਸੈਪਟ ’ਤੇ ਆਧਾਰਿਤ ਹੈ। ਮਹਿੰਦਰਾ XUV400 ’ਚ ਕੁਝ ਬਦਲਾਅ ਕੀਤੇ ਗਏ ਹਨ। ਇਸ ਵਿਚ ਅਪਡੇਟਿ਼ਡ ਐਕਸਟੀਰੀਅਰ ਅਤੇ ਇੰਟੀਰੀਅਰ ਦਿੱਤਾ ਗਿਆ ਹੈ। 

ਦੱਸ ਦੇਈਏ ਕਿ ਮਹਿੰਦਰਾ ਇਸ ਕਾਰ ਨੂੰ ਅਗਲੇ ਸਾਲ ਜਨਵਰੀ ’ਚ ਲਾਂਚ ਕਰੇਗੀ। ਇਸ ਸਾਲ ਦਸੰਬਰ ’ਚ ਕਰੀਬ 16 ਸ਼ਹਿਰਾਂ ’ਚ ਇਸਦੀ ਟੈਸਟ ਡਰਾਈਵ ਸ਼ੁਰੂ ਕੀਤੀ ਜਾਵੇਗੀ। ਅਗਲੇ ਸਾਲ ਜਨਵਰੀ ’ਚ ਇਸਦੀ ਬੁਕਿੰਗ ੁਰੂ ਕੀਤੀ ਜਾਵੇਗੀ ਅਤੇ ਡਿਲਿਵੀ ਵੀ ਇਸੇ ਮਹੀਨੇ ਹੋਣ ਦੀ ਉਮੀਦ ਹੈ। 

ਪਾਵਰ ਤੇ ਸਪੀਡ
ਮਹਿੰਦਰਾ XUV400 ’ਚ 39.4kWh ਦਾ ਬੈਟਰੀ ਪੈਕ ਮਿਲਦਾ ਹੈ, ਜੋ ਇਕ ਵਾਰ ਚਾਰਜ ਕਰਨ ’ਤੇ 456 ਕਿਲੋਮੀਟਰ ਦੀ ਡਰਾਈਵਿੰਗ ਰੇਂਡ ਦਿੰਦੀ ਹੈ। ਇਸਤੋਂ ਇਲਾਵਾ ਇਹ 150 ਐੱਚ.ਪੀ. ਦੀ ਪਾਵਰ ਅਤੇ 310 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦੀ ਹੈ। ਇਸਕਾਰ ਦੀ ਟਾਪ ਸਪੀਡ 150 ਕਿਲੋਮੀਟਰ ਹੈ ਅਤੇ ਸਿਰਫ 8.3 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।

ਮਹਿੰਦਰਾ XUV400 ’ਚ ਸਨਰੂਫ, ਡਿਊਲ ਜੋਨ ਕਲਾਈਮੇਟ ਕੰਟਰੋਲ,ਵੱਡਾ ਟੱਚਸਕਰੀਨ ਇੰਫੋਟਨਮੈਂਟ ਸਿਸਟਮ, ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ 7 ਏਅਰਬੈਗ ਸਮੇਤ ਕਈ ਫਚੀਰਜ਼ ਦਿੱਤੇ ਗਏ ਹਨ।


Rakesh

Content Editor

Related News