ਮਹਿੰਦਰਾ ਦਾ ਗਾਹਕਾਂ ਨੂੰ ਵੱਡਾ ਝਟਕਾ! Scorpio-N ਦੀ ਕੀਮਤ ’ਚ ਕੀਤਾ ਇੰਨਾ ਵਾਧਾ
Tuesday, Jan 17, 2023 - 02:49 PM (IST)
ਆਟੋ ਡੈਸਕ– ਦੇਸ਼ ਦੀ ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ ਪਿਛਲੇ ਸਾਲ ਨਵੀਂ ਸਕਾਰਪੀਓ ਐੱਨ ਨੂੰ ਲਾਂਚ ਕੀਤਾ ਸੀ। ਕੰਪਨੀ ਦੀ ਇਸ ਐੱਸ.ਯੂ.ਵੀ. ਨੂੰ ਲੋਕਾਂ ਵੱਲੋਂ ਚੰਗਾ ਰਿਸਪਾਂਸ ਮਿਲਿਆ। ਹੁਣ ਮਹਿੰਦਰਾ ਨੇ ਇਸਦ ਦੀ ਕੀਮਤ ’ਚ ਵਾਧਾ ਕਰਕੇ ਗਾਹਕਾਂ ਨੂੰ ਝਟਕਾ ਦੇ ਦਿੱਤਾ ਹੈ। ਮਹਿੰਦਰਾ ਇਕਮਾਤਰ ਅਜਿਹੀ ਕੰਪਨੀ ਨਹੀਂ ਹੈ, ਜਿਸਨੇ ਆਪਣੇ ਵਾਹਨ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਇਸ ਲਿਸਟ ’ਚ ਸ਼ਾਮਲ ਹਨ। ਕਾਰ ਨਿਰਮਾਤਾ ਨੇ ਇਸ ਵਾਧੇ ਪਿੱਛੇ ਇਨਪੁਟ ਕਾਸਟ ’ਚ ਵਾਧੇ ਨੂੰ ਕਾਰਨ ਦੱਸਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਸਕਾਰਪੀਓ ਐੱਨ ਦੇ ਮਾਡਲਾਂ ’ਚ 15,00 ਤੋਂ ਲੈ ਕੇ 1 ਲੱਖ ਰੁਪਏ ਤਕ ਦਾ ਵਾਧਾ ਕੀਤਾ ਜਾਵੇਗਾ। ਸਭ ਤੋਂ ਜ਼ਿਆਦਾ ਵਾਧਾ ਇਸਦੇ Z84WD ਮਾਡਲ ’ਚ ਕੀਤਾ ਗਿਆ ਹੈ। ਵਾਧੇ ਤੋਂ ਬਾਅਦ ਹੁਣ ਇਸਦੀ ਕੀਮਤ 20.50 ਲੱਖ ਰੁਪਏ ਹੋ ਗਈ ਹੈ, ਉੱਥੇ ਹੀ ਟਾਪ ਮਾਡਲ Z8L4WD ਦੀ ਕੀਮਤ ਹੁਣ 24.05 ਲੱਖ ਰੁਪਏ ਹੋ ਗਈ ਹੈ।