ਮਹਿੰਦਰਾ ਨੇ ਭਾਰਤ ’ਚ ਲਾਂਚ ਕੀਤਾ ਨਵਾਂ ਬਲੈਰੋ ਸਿਟੀ ਪਿਕ-ਅੱਪ, ਜਾਣੋ ਕੀਮਤ
Friday, Aug 30, 2019 - 12:44 PM (IST)

ਆਟੋ ਡੈਸਕ– ਮਹਿੰਦਰਾ ਨੇ ਆਖਿਰਕਾਰ ਆਪਣੇ ਨਵੇਂ ਬਲੈਰੋ ਸਿਟੀ ਪਿਕ-ਅੱਪ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 6.2 ਲੱਖ ਰੁਪਏ (ਐਕਸ-ਸ਼ੋਅਰੂਮ, ਬੈਂਗਲੁਰੂ) ਰੱਖੀ ਗਈ ਹੈ। ਮਹਿੰਦਰਾ ਮੁਤਾਬਕ, ਨਵੀਂ ਬਲੈਰੋ ਸਿਟੀ ਪਿਕ-ਅੱਪ ਨੂੰ ਬਿਹਤਰ ਕਮਫਰਟ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਾਰ ਇਸ ਵਿਚ ਹੋਰ ਵੀ ਮਜਬੂਤ ਸਸਪੈਂਸ਼ਨਲੱਗੇ ਹਨ ਅਤੇ ਇਸ ਦੇ ਪਿਛਲੇ ਹਿੱਸੇ ਨੂੰ ਕਾਫੀ ਬਿਹਤਰ ਬਣਾਇਆ ਗਿਆ ਹੈ ਤਾਂ ਜੋ ਸ਼ਹਿਰਾਂ ’ਚ ਸਾਮਾਨ ਲੈ ਕੇ ਜਾਣ ’ਚ ਕਾਫੀ ਆਸਾਨੀ ਰਹੇ।
ਕੈਬਿਨ ਨੂੰ ਬਣਾਇਆ ਗਿਆ ਬਿਹਤਰ
ਨਵੀਂ ਬਲੈਰੋ ਸਿਟੀ ਪਿਕ-ਅੱਪ ਦੇ ਕੈਬਿਨ ਨੂੰ ਪਹਿਲਾਂ ਨਾਲੋਂ ਕਾਫੀ ਬਿਹਤਰ ਬਣਾਉਂਦੇ ਹੋਏ ਕੋ-ਡਰਾਈਵਰ ਦੀ ਸੀਟ ਨੂੰ ਚੌੜਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੈਪ-ਅਰਾਊਂਡ ਹੈੱਡ ਲੈਂਪ, ਫਰੰਟ ’ਚ ਸਟਾਈਲਿਸ਼ ਕ੍ਰੋਮ ਗਰਿੱਲ, ਡਿਊਲ-ਟੋਨ ਇੰਟੀਰੀਅਰ, ਆਰਾਮਦਾਇਕ ਫੈਬਰਿਕ ਸੀਟ ਅਤੇ ਮੈਚਿੰਗ ਡੋਰ ਟ੍ਰਿਮ ਆਦਿ ਨੂੰ ਸ਼ੋਅ ਕੀਤਾ ਗਿਆ ਹੈ।
ਇੰਜਣ
ਨਵੀਂ ਮਹਿੰਦਰਾ ਬਲੈਰੋ ਸਿਟੀ ਪਿਕ-ਅੱਪ ’ਚ 2.5 ਲੀਟਰ ਦਾ m2Di 4 ਸਿਲੰਡਰ ਡੀਜ਼ਲ ਇੰਜਣ ਲੱਗਾ ਹੈ ਜੋ 63bhp ਦੀ ਪਾਵਰ ਅਤੇ 195Nm ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਇਸ ਦੇ ਨਾਲ 3 ਸਾਲ/1 ਲੱਖ ਕਿਲੋਮੀਟਰ ਦੀ ਵਾਰੰਟੀ ਵੀ ਦੇ ਰਹੀ ਹੈ।