ਇਕ ਵਾਰ ਚਾਰਜ ਹੋ ਕੇ 15 ਘੰਟਿਆਂ ਦਾ ਟਾਕਟਾਈਮ ਦੇਵੇਗਾ ਇਹ ਸਮਾਰਟਫੋਨ

Friday, May 06, 2016 - 01:27 PM (IST)

ਇਕ ਵਾਰ ਚਾਰਜ ਹੋ ਕੇ 15 ਘੰਟਿਆਂ ਦਾ ਟਾਕਟਾਈਮ ਦੇਵੇਗਾ ਇਹ ਸਮਾਰਟਫੋਨ

ਜਲੰਧਰ— ਭਾਰਤ ਦੀ ਸਮਰਾਟਫੋਨ ਨਿਰਮਾਤਾ ਕੰਪਨੀ LYF ਆਪਣੇ 4ਜੀ ਹੈਂਡਸੈੱਟ ਨੂੰ ਲੈ ਕੇ ਕਾਫੀ ਮਸ਼ਹੂਰ ਹੁੰਦੀ ਜਾ ਰਹੀ ਹੈ। ਇਸ ਕੰਪਨੀ ਨੇ ਹਾਲ ਹੀ ''ਚ ਆਪਣਾ ਨਵਾਂ LYF Water 5 ਸਮਾਰਟਫੋਨ 11,699 ਰੁਪਏ ਦੀ ਕੀਮਤ ''ਚ ਲਾਂਚ ਕੀਤਾ ਹੈ ਤੇ ਨਾਲ ਹੀ ਇਸ ਨੂੰ ਐਕਸਕਲੂਜ਼ਿਵ ਤੌਰ ''ਤੇ ਆਨਲਾਈਨ ਸਾਪਿੰਗ ਸਾਈਟ ਐਮੇਜ਼ਨ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ। 
ਇਸ ਸਮਾਰਟਫੋਨ ਦੇ ਫੀਚਰਜ਼-
ਡਿਸਪਲੇ

ਇਸ ਸਮਾਰਟਫੋਨ ''ਚ 5-ਇੰਚ ਦੀ ਫੁੱਲ-ਐੱਚ.ਡੀ. 1280x720 ਪਿਕਸਲ ਰੈਜ਼ੋਲਿਊਸ਼ਨ ''ਤੇ ਚੱਲਣ ਵਾਲੀ ਡਿਸਪਲੇ ਦਿੱਤੀ ਗਈ ਹੈ। ਇਸ ਵਿਚ ਡ੍ਰੈਗਨਟ੍ਰੇਲ ਗਿਲਾਸ ਪ੍ਰੋਟੈਕਸ਼ਨ ਵੀ ਮੌਜੂਦ ਹੈ। 
ਪ੍ਰੋਸੈਸਰ
ਇਸ ਵਿਚ ਕਵਾਲਕਾਮ ਸਨੈਪਡ੍ਰੈਗਨ 410 ਪ੍ਰੋਸੈਸਰ ਸ਼ਾਮਲ ਹੈ ਜੋ 1.2 ਗੀਗਾਹਰਟਜ਼ ''ਤੇ ਕੰਮ ਕਰੇਗਾ, ਨਾਲ ਹੀ ਗੇਮਜ਼ ਖੇਡਣ ਲਈ ਇਸ ਵਿਚ ਅਡ੍ਰੀਨੋ 306 ਜੀ.ਪੀ.ਯੂ. ਵੀ ਦਿੱਤਾ ਗਿਆ ਹੈ। 
ਮੈਮਰੀ
ਮੈਮਰੀ ਦੀ ਗਿੱਲ ਕੀਤੀ ਜਾਵੇ ਤਾਂ ਇਸ ਫੋਨ ''ਚ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। 
ਕੈਮਰਾ
ਫੋਨ ''ਚ ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। 
ਬੈਟਰੀ
ਫੋਨ ਨੂੰ ਪਾਵਰ ਦੇਣ ਲਈ 2920 ਐੱਮ.ਏ.ਐੱਚ. ਸਮਰਥਾ ਵਾਲੀ ਬੈਟਰੀ ਦਿੱਤੀ ਗਈ ਹੈ ਜੋ ਇਕ ਵਾਰ ਚਾਰਜ ਕਰਨ ''ਤੇ 15 ਘੰਟਿਆਂ ਦਾ ਟਾਕਟਾਈਮ ਦੇਵੇਗੀ। 
ਹੋਰ ਫੀਚਰਜ਼
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ 4ਜੀ ਫੋਨ ''ਚ ਜੀ.ਪੀ.ਐੱਸ., ਬਲੂਟੂਥ 4.1, ਵਾਈ-ਫਾਈ ਅਤੇ ਮਾਈਕ੍ਰੋ-ਯੂ.ਐੱਸ.ਬੀ. 2.0 ਪੋਰਟ ਦਿੱਤੇ ਗਏ ਹਨ।

 


Related News