GST 2.0 ਮਗਰੋਂ ਮੂਧੇ ਮੂੰਹ ਡਿੱਗੀਆਂ ਗੱਡੀਆਂ ਦੀਆਂ ਕੀਮਤਾਂ ! 7.8 ਲੱਖ ਤੱਕ ਸਸਤੀ ਹੋਈ ਇਹ ਲਗਜ਼ਰੀ ਕਾਰ

Monday, Sep 08, 2025 - 10:57 AM (IST)

GST 2.0 ਮਗਰੋਂ ਮੂਧੇ ਮੂੰਹ ਡਿੱਗੀਆਂ ਗੱਡੀਆਂ ਦੀਆਂ ਕੀਮਤਾਂ ! 7.8 ਲੱਖ ਤੱਕ ਸਸਤੀ ਹੋਈ ਇਹ ਲਗਜ਼ਰੀ ਕਾਰ

ਗੈਜੇਟ ਡੈਸਕ- ਲਗਜ਼ਰੀ ਕਾਰ ਬ੍ਰਾਂਡ Audi ਨੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕੰਪਨੀ ਨੇ ਆਪਣੀਆਂ ਕਈ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ ਘਟਾ ਕੇ ਨਵੀਂ ਪ੍ਰਾਈਸ ਲਿਸਟ ਜਾਰੀ ਕੀਤੀ ਹੈ। ਹੁਣ ਆਡੀ ਦੀਆਂ ਕਾਰਾਂ ਤੇ SUVs 'ਤੇ ਗਾਹਕਾਂ ਨੂੰ 2.6 ਲੱਖ ਰੁਪਏ ਤੋਂ ਲੈ ਕੇ 7.8 ਲੱਖ ਰੁਪਏ ਤੱਕ ਦਾ ਸਿੱਧਾ ਲਾਭ ਹੋਵੇਗਾ। ਇਹ ਕਦਮ ਹਾਲ ਹੀ 'ਚ GST 2.0 ਦੇ ਤਹਿਤ ਦਰਾਂ 'ਚ ਹੋਈ ਕਟੌਤੀ ਤੋਂ ਬਾਅਦ ਚੁੱਕਿਆ ਗਿਆ ਹੈ।

ਕਿਹੜੀ ਕਾਰ ਕਿੰਨੀ ਸਸਤੀ ਹੋਈ

ਮਾਡਲ
GST 2.0 ਤੋਂ ਪਹਿਲਾਂ ਕੀਮਤ GST 2.0 ਤੋਂ ਬਾਅਦ ਨਵੀਂ ਕੀਮਤ ਕਿੰਨੀ ਸਸਤੀ ਹੋਈ
Audi Q3 46,14,000 43,07,000 3,07,000
Audi A4 48,89,000 46,25,000 2,64,000
Audi Q7 92,29,000 86,14,000 6,15,000
Audi Q5 68,30,000 86,14,000 4,55,000
Audi A6 67,38,000 63,74,000 3,64,000
Audi Q8 1,17,49,000 1,09,66,000 7,83,000

ਤਿਉਹਾਰਾਂ ਲਈ ਖ਼ਾਸ ਮੌਕਾ

ਨਵੀਆਂ ਕੀਮਤਾਂ ਨਾਲ Audi ਦੀਆਂ ਕਾਰਾਂ ਹੁਣ ਪਹਿਲਾਂ ਨਾਲੋਂ ਕਾਫ਼ੀ ਕਿਫ਼ਾਇਤੀ ਹੋ ਗਈਆਂ ਹਨ। ਇਸ ਕਰਕੇ ਆਉਣ ਵਾਲੇ ਤਿਉਹਾਰੀ ਮੌਸਮ ‘ਚ ਗਾਹਕਾਂ ਦੀ ਮੰਗ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ। ਆਪਣੀ ਮਨਪਸੰਦ ਕਾਰ ਦੀ ਤਾਜ਼ਾ ਕੀਮਤ ਜਾਣਨ ਲਈ ਗਾਹਕ Audi India ਦੇ ਨਜ਼ਦੀਕੀ ਡੀਲਰਸ਼ਿਪ ‘ਤੇ ਸੰਪਰਕ ਕਰ ਸਕਦੇ ਹਨ ਜਾਂ ਕੰਪਨੀ ਦੀ ਆਧਿਕਾਰਿਕ ਵੈਬਸਾਈਟ ‘ਤੇ ਵੀ ਵੇਰਵੇ ਲੈ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News