ਕੰਪਿਊਟਰ ’ਤੇ ਲੰਬੇ ਸਮੇਂ ਤਕ ਕੰਮ ਕਰਨ ਵਾਲਿਆਂ ਲਈ Logitech ਲਿਆਈ ਖ਼ਾਸ ਮਾਊਸ
Wednesday, Jul 29, 2020 - 12:40 PM (IST)

ਗੈਜੇਟ ਡੈਸਕ– ਲਾਜੀਟੈੱਕ ਨੇ ਭਾਰਤ ’ਚ ਆਪਣੀ ਮਾਸਟਰ ਸੀਰੀਜ਼ ਦੇ ਨਵੇਂ ਵਾਇਰਸ ਮਾਊਸ ਨੂੰ ਲਾਂਚ ਕਰ ਦਿੱਤਾ ਹੈ। Logitech MX Master 3 ਮਾਊਸ ਦੀ ਖ਼ਾਸੀਅਤ ਹੈ ਕਿ ਇਸ ਵਿਚ ਨਵਾਂ ਮੈਗਸਪੀਡ ਸਕ੍ਰੋਲ ਵ੍ਹੀਲ ਲੱਗਾ ਹੈ ਅਤੇ ਇਸ ਨੂੰ ਖ਼ਸ ਤੌਰ ’ਤੇ ਲੰਬੇ ਸਮੇਂ ਤਕ ਕੰਮ ਕਰਨ ਵਾਲੇ ਯੂਜ਼ਰਸ ਲਈ ਹੀ ਲਿਆਇਆ ਗਿਆ ਹੈ।
ਕੀਮਤ
ਭਾਰਤ ’ਚ Logitech MX Master 3 ਵਾਇਰਲੈੱਸ ਮਾਊਸ ਦੇ ਮਿਡ ਗ੍ਰੇਅ ਕਲਰ ਵਾਲੇ ਮਾਡਲ ਦੀ ਕੀਮਤ 9,495 ਰੁਪਏ ਹੈ ਅਤੇ ਇਸ ਦੀ ਵਿਕਰੀ ਐਮਾਜ਼ੋਨ ਇੰਡੀਆ ਦੇ ਨਾਲ-ਨਾਲ Logitech ਇੰਡੀਆ ਦੀ ਸਾਈਟ ਰਾਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਗ੍ਰੇਫਾਈਟ ਕਲਰ ’ਚ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਨੂੰ 12,999 ਰੁਪਏ ’ਚ ਮਿਲੇਗਾ।
70 ਦਿਨਾਂ ਤਕ ਚੱਲੇਗੀ ਬੈਟਰੀ
MX Master 3 ਮਾਊਸ ’ਚ 4,000 DPI ਸੈਂਸਰ ਅਤੇ ਰੀਚਾਰਜ ਕਰਨ ਵਾਲੀ ਬੈਟਰੀ ਦਿੱਤੀ ਗਈ ਹੈ। ਤੁਸੀਂ ਇਸ ਨੂੰ ਇਕ ਵਾਰ ਚਾਰਜ ਕਰਕੇ 70 ਦਿਨਾਂ ਤਕ ਇਸਤੇਮਾਲ ਕਰ ਸਕਦੇ ਹੋ ਜੋ ਕਿ ਬਹੁਤ ਵੱਡੀ ਗੱਲ ਹੈ। ਮਾਊਸ ਦੇ ਉਪਰ 7 ਬਟਨ ਮੌਜੂਦ ਹਨ ਜਿਨ੍ਹਾਂ ’ਚ ਵ੍ਹੀਲ ਮੋਡ ਤੋਂ ਲੈ ਕੇ ਐਪ ਸਵਿਚ ਤਕ ਦੇ ਬਟਨ ਮਿਲਦੇ ਹਨ।