5.3 ਸਕਰੀਨ ਅਤੇ 13MP ਕੈਮਰੇ ਨਾਲ ਲਾਂਚ ਹੋਇਆ LG X4+ ਸਮਾਰਟਫੋਨ

Friday, Jan 19, 2018 - 02:02 PM (IST)

5.3 ਸਕਰੀਨ ਅਤੇ 13MP ਕੈਮਰੇ ਨਾਲ ਲਾਂਚ ਹੋਇਆ LG X4+ ਸਮਾਰਟਫੋਨ

ਜਲੰਧਰ- ਸਾਊਥ ਕੋਰੀਆ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐੱਲ. ਜੀ. ਨੇ ਅੱਜ ਆਪਣਾ ਨਵਾਂ ਸਮਾਰਟਫੋਨ LG X4+ ਦੇ ਨਾਂ ਤੋਂ ਲਾਂਚ ਕੀਤਾ ਹੈ, ਜਿਸ ਦੀ ਕੀਮਤ ਕੰਪਨੀ ਨੇ 17,834 ਰੁਪਏ ਰੱਖੀ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਐੱਲ. ਜੀ. ਨੇ X4+ ਸਮਾਰਟਫੋਨ blue ਅਤੇ lavender violet ਕਲਰ ਵੇਰੀਐਂਟ 'ਚ ਪੇਸ਼ ਕੀਤਾ ਹੈ। 

LG X4+ ਸਮਾਰਟਫੋਨ ਦੇ ਫੀਚਰਸ -
ਡਿਸਪਲੇਅ - 5.3 ਇੰਚ (1280x720 ਪਿਕਸਲ)
ਪ੍ਰੋਸੈਸਰ - ਕੁਆਲਕਾਮ ਸਨੈਪਡ੍ਰੈਗਨ 425 ਪ੍ਰੋਸੈਸਰ 
ਰੈਮ - 2GB
ਇੰਟਰਨਲ ਸਟੋਰੇਜ - 32GB
ਮਾਈਕ੍ਰੋ ਐੱਸ. ਡੀ. ਕਾਰਡ - 2TB 
ਰਿਅਰ ਕੈਮਰਾ - 13MP 
ਫਰੰਟ ਕੈਮਰਾ - 5MP 
ਬੈਟਰੀ - 3,000mAh 
ਆਪਰੇਟਿੰਗ ਸਿਸਟਮ - ਐਂਡ੍ਰਾਇਡ 7.0 ਨੂਗਟ 
ਕੈਨਕਟੀਵਿਟੀ - 4G LTE, ਵਾਈ-ਫਾਈ 802.11 b/g/n, ਬਲੂਟੁੱਥ 4.2,3.5 ਮਿਮੀ ਆਡਿਓ ਜੈਕ ਅਤੇ GPS।


Related News