ਰੋਟੇਟਿੰਗ ਸਕਰੀਨ ਵਾਲਾ LG Wing ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ

10/28/2020 4:13:52 PM

ਗੈਜੇਟ ਡੈਸਕ– ਐੱਲ.ਜੀ. ਨੇ ਭਾਰਤ ’ਚ ਅਨੋਖੇ ਡਿਊਲ ਸਕਰੀਨ ਡਿਜ਼ਾਇਨ ਨਾਲ ਆਪਣੇ ਵਿੰਗ ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ’ਚ ਸਵਿਵੇਲ ਸਕਰੀਨ (Swivel Screen) ਦਿੱਤੀ ਗਈ ਹੈ ਜੋ 90 ਡਿਗਰੀ ਤਕ ਰੋਟੇਟ ਹੋ ਜਾਂਦੀ ਹੈ। ਸਵਿਵੇਲ ਮੋਡ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਫੋਨ ਦੇ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ 90 ਡਿਗਰੀ ਤਕ ਰੋਟੇਟ ਹੁੰਦਾ ਹੈ, ਇਸ ਤੋਂ ਬਾਅਦ ਮੁੱਖ ਸਕਰੀਨ ਲੈਂਡਸਕੇਪ ਮੋਡ ’ਚ ਆ ਜਾਂਦੀ ਹੈ। ਇਸ ਨਾਲ ਵਾਈਡ-ਸਕਰੀਨ ਅਨੁਭਵ ਮਿਲਦਾ ਹੈ। ਯੂਜ਼ਰ ਪ੍ਰਾਈਮਰੀ ਸਕਰੀਨ ’ਤੇ ਵੀਡੀਓ ਵੇਖਣ ਦੇ ਨਾਲ ਸੈਕੇਂਡਰੀ ਸਕਰੀਨ ’ਤੇ ਕੁਝ ਹੋਰ ਕੰਮ ਵੀ ਕਰ ਸਕਦਾ ਹੈ। ਇਸ ਫੋਨ ’ਚ ਹੈਕਸਾ ਮੋਸ਼ਨ ਸਟੇਬਲਾਈਜ਼ਰ ਅਤੇ ਗਿੰਬਲ ਮੋਸ਼ਨ ਕੈਮਰਾ ਵਰਗੇ ਆਧੁਨਿਕ ਫੀਚਰਜ਼ ਵੀ ਦਿੱਤੇ ਗਏ ਹਨ। 

ਐੱਲ.ਜੀ. ਵਿੰਗ ਦੇ ਬੇਸ 128 ਜੀ.ਬੀ. ਮਾਡਲ ਦੀ ਕੀਮਤ ਭਾਰਤ ’ਚ 69,990 ਰੁਪਏ ਹੈ। ਗਾਹਕ ਇਸ ਨੂੰ ਆਰੋਰਾ ਗ੍ਰੇ ਅਤੇ ਇਲਿਊਜ਼ਨ ਸਕਾਈ ਰੰਗ ਨਾਲ 9 ਨਵੰਬਰ ਤੋਂ ਖ਼ਰੀਦ ਸਕਣਗੇ। 

LG Wing ਦੇ ਫੀਚਰਜ਼

ਡਿਊਲ ਸਕਰੀਨ

ਪ੍ਰਾਈਮਰੀ 6.8 ਇੰਚ ਦੀ ਫੁਲ-ਐੱਚ.ਡੀ.+ (1,080x2,460 ਪਿਕਸਲ) ਪੀ-ਓਲੇਡ ਫੁਲਵਿਜ਼ਨ ਪੈਨਲ,

ਸੈਕੇਂਡਰੀ ਫੁਲ-ਐੱਚ.ਡੀ.+ (1080x1240 ਪਿਕਸਲ) ਜੀ-ਓਲੇਡ ਪੈਨਲ

ਪ੍ਰੋਸੈਸਰ ਕੁਆਲਕਾਮ ਸਨੈਪਡ੍ਰੈਗਨ 765ਜੀ
ਰੈਮ 8 ਜੀ.ਬੀ.
ਸਟੋਰੇਜ 128 ਜੀ.ਬੀ./256 ਜੀ.ਬੀ.
ਆਪਰੇਟਿੰਗ ਸਿਸਟਮ ਐਂਡਰਾਇਡ 11 ’ਤੇ ਆਧਾਰਿਤ Q OS
ਰੀਅਰ ਕੈਮਰਾ 64MP (ਪ੍ਰਾਈਮਰੀ)  + 13MP (ਸੈਕੇਂਡਰੀ) + 12MP   
ਫਰੰਟ ਕੈਮਰਾ  32MP (ਪਾਪ-ਅਪ ਸੈਂਸਰ)
ਬੈਟਰੀ 4,000mAh
ਕੁਨੈਕਟੀਵਿਟੀ  5ਜੀ, 4ਜੀ ਵਾਈ-ਫਾਈ 802.11ਏਸੀ, ਬਲੂਟੂਥ 5.1, ਐੱਨ.ਐੱਫ.ਸੀ. ਜੀ.ਪੀ.ਐੱਸ/ਏ-ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ

 


Rakesh

Content Editor

Related News