LG V20 ਦਾ ਨਵਾਂ ਟੀਜ਼ਰ ਜਾਰੀ

Thursday, Aug 11, 2016 - 04:50 PM (IST)

 LG V20 ਦਾ ਨਵਾਂ ਟੀਜ਼ਰ ਜਾਰੀ
ਜਲੰਧਰ- ਐੱਲ.ਜੀ. ਆਪਣੇ ਆਉਣ ਵਾਲੇ ਫਲੈਗਸ਼ਿਪ ਸਮਾਰਟਫੋਨ ਐੱਲ.ਜੀ. ਵੀ20 ਬਾਰੇ ਲਗਾਤਾਰ ਨਵੀਂ ਜਾਣਕਾਰੀ ਦੇ ਰਹੀ ਹੈ। ਹਾਲ ਹੀ ''ਚ ਕੰਪਨੀ ਨੇ ਦੱਸਿਆ ਸੀ ਕਿ ਵੀ20 ਸਮਰਾਟਫੋਨ ਲੇਟੈਸਟ ਨੁਗਟ ਦੇ ਨਾਲ ਆਏਗਾ। ਹੁਣ ਐੱਲ.ਜੀ. ਨੇ ਇਸ ਸਮਾਰਟਫੋਨ ''ਚ ਇਕ ਹੋਰ ਫੀਚਰ ਬਾਰੇ ਪੁਸ਼ਟੀ ਕੀਤੀ ਹੈ. ਐੱਲ.ਜੀ. ਦਾ ਦਾਅਵਾ ਹੈ ਕਿ ਵੀ20 ਇੰਡਸਟਰੀ ਦਾ ਪਹਿਲਾ ਸਮਾਰਟਫੋਨ ਹੋਵੇਗਾ ਜਿਸ ਵਿਚ 32-ਬਿਟ ਹਾਈ-ਫਾਈ ਡੈਟ (ਡਿਜੀਟਲ ਟੂ ਐਨਾਲਾਗ ਕਨਵਰਟਰ) ਸਮਰੱਥਾ ਹੋਵੇਗੀ। ਪਹਿਲੀ ਵਾਰ ਕਿਸੇ ਮੋਬਾਇਲ ''ਚ ਸਬ ਤੋਂ ਜ਼ਬਰਦਸਤ ਆਡੀਓ ਅਨੁਭਵ ਮਿਲੇਗਾ। 
ਦੱਸ ਦਈਏ ਕਿ ਇਕ ਕਵਾਡ ਡੈਕ ਨਾਲ ਵਾਇਰਡ ਹੈੱਡਫੋਨ ਦੇ ਨਾਲ ਇਕ ਲਾਈਵ ਪਰਫਾਰਮੈਂਸ ਵਰਗਾ ਕ੍ਰਿਸਪ ਅਤੇ ਸਪਸ਼ਟ ਸਾਊਂਡ ਮਿਲਦਾ ਹੈ। ਇਸ ਦੇ ਨਾਲ ਹੀ ਐੱਲ.ਜੀ. ਈ.ਐੱਸ.ਐੱਸ. ਟੈਕਨਾਲੋਜੀ ਦੇ ਨਾਲ ਕੰਮ ਕਰਦੀ ਹੈ ਜੋ ਹਾਈ ਪਰਫਾਰਮੈਂਸ ਐਨਾਲਾਗ ਅਤੇ ਆਡੀਓ ਡਿਵਾਈਸ ਦਾ ਮੰਨਿਆ-ਪ੍ਰਮੰਨਿਆ ਨਾਂ ਹੈ। ਐੱਲ.ਜੀ. ਵੀ20 ''ਚ ਕਵਾਡ ਜੈੱਕ ਰਾਹੀਂ ਸਭ ਤੋਂ ਬਿਹਤਰ ਆਡੀਓ ਐਕਸਪੀਰੀਅੰਸ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਨਾਲ ਪਹਿਲੇ ਈ.ਐੱਸ.ਐੱਸ. ਟੈਕਨਾਲੋਜੀ ਨੇ ਐੱਲ.ਜੀ. ਵੀ20 ਦੇ ਪਿਛਲੇ ਫੋਨ ਐੱਲ.ਜੀ. ਵੀ10 ''ਚ 32-ਬਿਟ ਹਾਈ-ਫਾਈ ਡੈਕ ਦਿੱਤਾ ਸੀ। 
ਇਸੇ ਹਫਤੇ ਐੱਲ.ਜੀ. ਵੀ20 ਸਮਾਰਟਫੋਨ ਦੀਆਂ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ. ਇਨ੍ਹਾਂ ਤਸਵੀਰਾਂ ''ਚ ਐੱਲ.ਜੀ. ਵੀ20 ਨੂੰ ਹਰ ਪਾਸੋਂ ਦੇਖਿਆ ਜਾ ਸਕਦਾ ਹੈ ਅਤੇ ਇਕ ਨਵੇਂ ਸਮਾਰਟਫੋਨ ਦੀ ਸਾਹੀ ਜਾਣਕੀ ਮਿਲਦੀ ਹੈ। ਇਨ੍ਹਾਂ ਤਸਵੀਰਾਂ ''ਚ ਐੱਲ.ਜੀ. ਵੀ10 ਦੇ ਅਪਗ੍ਰੇਟਿਡ ਵੇਰੀਅੰਟ ''ਚ ਰਿਅਰ ''ਤੇ ਡਿਊਲ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਦੇ ਹੇਠਾਂ ਇਕ ਫਿੰਗਰਪ੍ਰਿੰਟ ਸੈਂਸਰ ਹੈ। ਅਗਲੇ ਪਾਸੇ ਪਤਲੇ ਬੇਜ਼ੇਲ ਹਨ ਅਤੇ ਸਿਰਫ ਇਕ ਫਰੰਟ ਕੈਮਰਾ ਹੀ ਹੈ। ਆਨਲੀਕ ਅਤੇ ਐਂਡ੍ਰਾਇਡ ਅਧਾਰਟੀ ਵੱਲੋਂ ਲੀਕ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ''ਚ ਇਕ ਯੂ.ਐੱਸ.ਬੀ. ਟਾਇਪ-ਸੀ ਪੋਰਟ, 3.5 ਐੱਮ.ਐੱਮ. ਆਡੀਓ ਜੈੱਕ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਹੇਠਲੇ ਪਾਸੇ ਇਕ ਸਪੀਕਰ ਗ੍ਰਿੱਲ, ਜਦੋਂਕਿ ਖੱਬੇ ਪਾਸੇ ਵਾਲਿਊਮ ਬਟਨ ਹਨ। ਐੱਲ.ਜੀ. ਵੀ20 ''ਚ ਸਬ ਤੋਂ ਉੱਪਰ ਪਾਵਰ ਬਟਨ ਦਿਖਾਈ ਦੇ ਰਿਹਾ ਹੈ।

Related News