LG ਜਲਦੀ ਹੀ ਲਾਂਚ ਕਰ ਸਕਦੀ ਹੈ G6 ਦਾ ਸਸਤਾ ਵੇਰੀਅੰਟ
Sunday, Apr 30, 2017 - 01:39 PM (IST)

ਜਲੰਧਰ- ਐੱਲ.ਜੀ. ਨੇ ਹਾਲਹੀ ''ਚ ਭਾਰਤ ''ਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਐੱਲ.ਜੀ. ਜੀ6 ਨੂੰ ਲਾਂਚ ਕੀਤਾ ਹੈ. ਜੀ6 ਨੂੰ ਯੂਜ਼ਰਸ ਵਲੋਂ ਬਿਹਤਰ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਦੌਰਾਨ ਕੁਝ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ''ਚ ਕਿਹਾ ਜਾ ਰਿਹਾ ਹੈ ਕਿ ਕੰਪਨੀ ਜੀ6 ਦਾ ਛੋਟਾ ਵਰਜ਼ਨ ਜੀ6 ਮਿੰਨੀ ਜਲਦੀ ਹੀ ਬਾਜ਼ਾਰ ''ਚ ਉਤਾਰ ਸਕਦੀ ਹੈ।
TechnoBuffalo ਨੇ ਇਕ ਡਿਵਾਇਸ ਦੀ ਡਿਟੇਲ ਸ਼ੇਅਰ ਕੀਤੀ ਹੈ ਜਿਸ ਨੂੰ ਐੱਲ.ਜੀ. ਜੀ6 ਮਿੰਨੀ ਦੱਸਿਆ ਜਾ ਰਿਹਾ ਹੈ। ਇਸ ਰਿਪੋਰਟ ਮੁਤਾਬਕ ਐੱਲ.ਜੀ. ਜੀ6 ਮਿੰਨੀ ''ਚ 5.4-ਇੰਚ ਦੀ ਡਿਸਪਲੇ ਹੋਵੇਗੀ ਜਦਕਿ ਜੀ6 ''ਚ 5.7-ਇੰਚ ਦੀ ਡਿਸਪਲੇ ਹੈ। ਹਾਲਾਂਕਿ ਡਿਸਪਲੇ ਰੇਸ਼ੀਓ 18:9 ਹੀ ਰਹੇਗਾ। ਜੀ6 ਮਿੰਨੀ ''ਚ ਸਨੈਪਡ੍ਰੈਗਨ 821 ਪ੍ਰੋਸੈਸਰ ਹੀ ਹੋਵੇਗਾ। ਫੋਨ ਦੀ ਕੀਮਤ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਹਾਲਾਂਕਿ ਕੰਪਨੀ ਨੇ ਅਜੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।