LG ਨੇ ਬਣਾਇਆ 360 ਡਿਗਰੀ ਸਫੇਰਿਕਲ ਕੈਮਰਾ
Wednesday, Jun 15, 2016 - 01:27 PM (IST)

ਜਲੰਧਰ— ਸਾਊਥ ਕੋਰੀਆਈ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ LG ਨੇ ਇਕ ਨਵਾਂ ਸਫੇਰਿਕਲ ਕੈਮਰਾ ਤਿਆਰ ਕੀਤਾ ਹੈ ਜੋ 360 ਡਿਗਰੀ ਤਸਵੀਰਾਂ ਕੈਪਚਰ ਕਰਦਾ ਹੈ। ਇਸ ਕੈਮਰੇ ਦੇ ਉਪਰ ਪਲਾਸਟਿਕ ਸਕਿਓਰਿਟੀ ਸਲਾਈਡ ਮੌਜੂਦ ਹੈ ਜੋ ਡਿੱਗਣ ''ਤੇ ਇਸ ਨੂੰ ਟੁੱਟਣ ਤੋਂ ਬਚਾਉਂਦੀ ਹੈ। ਇਸ ਵਿਚ ਮੌਜੂਦ ਹਰ ਇਕ ਕੈਮਰਾ 200 ਡਿਗਰੀ ਤੱਕ ਦੀਆਂ ਤਸਵੀਰਾਂ ਕੈਪਚਰ ਕਰਕੇ ਸਫੇਰਿਕਲ ਇਮੇਜ ਸ਼ੋਅ ਕਰਦਾ ਹੈ।
ਇਸ ਵਿਚ ਡਿਊਲ ਵਾਈਡ-ਐਂਗਲ 16 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ ਜੋ 5,660x2,830 ਪਿਕਸਲ ਰੈਜ਼ੋਲਿਊਸ਼ਨ ''ਤੇ ਡਿਟੇਲਡ ਤਸਵੀਰਾਂ ਕੈਪਚਰ ਕਰਦਾ ਹੈ, ਨਾਲ ਹੀ ਇਹ 2K-ਰੈਜ਼ੋਲਿਊਸ਼ਨ ਵੀਡੀਓ ਨੂੰ ਵੀ 2,560x1,280 ਪਿਕਸਲ ਰੈਜ਼ੋਲਿਊਸ਼ਨ ''ਤੇ ਕੈਪਚਰ ਕਰੇਗਾ। ਇਸ ਕੈਮਰੇ ਦੀ ਮੈਮਰੀ ਇਸ ਵਿਚ ਮੌਜੂਦ ਕਾਰਡ ''ਤੇ ਨਿਰਭਰ ਕਰਦੀ ਹੈ। ਇਸ ਵਿਚ ਤੁਸੀਂ 2 ਟੀ.ਬੀ. ਤੱਕ ਦੇ ਕਾਰਡ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਕੀਮਤ 199.99 ਡਾਲਰ (ਕਰੀਬ 13,430 ਰੁਪਏ) ਰੱਖੀ ਗਈ ਹੈ।