6GB ਰੈਮ ਦੇ ਨਾਲ ਲਾਂਚ ਹੋਵੇਗਾ Lenovo Zuk Edge ਸਮਾਰਟਫੋਨ

Sunday, Dec 18, 2016 - 05:01 PM (IST)

6GB ਰੈਮ ਦੇ ਨਾਲ ਲਾਂਚ ਹੋਵੇਗਾ Lenovo Zuk Edge ਸਮਾਰਟਫੋਨ
ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਆਪਣੇ ਸਬ ਬ੍ਰਾਂਡ ਜ਼ੂਕ ਦਾ ਨਵਾਂ ਸਮਾਰਟਫੋਨ ਮੰਗਲਵਾਰ ਨੂੰ ਲਾਂਚ ਕਰ ਸਕਦੀ ਹੈ। ਬੇਜਲ-ਲੈੱਸ ਡਿਸਪਲੇ ਦੇ ਨਾਲ ਲੈਸ ਇਸ ਸਮਾਰਟਫੋਨ ਨੂੰ ਚੀਨ ਦੀ ਸਰਟੀਫਿਕੇਸ਼ਨ ਸਾਈਟ ਟੀਨਾ ''ਤੇ ਲਿਸਟ ਕੀਤਾ ਗਿਆ ਹੈ। ਲਾਂਚ ਤੋਂ ਪਹਿਲਾਂ ਹੀ ਇਸ ਫੋਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਲੀਕ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਇਸ ਡਿਵਾਈਸ ''ਚ ਕੀ ਕੁਝ ਖਾਸ ਹੋ ਸਕਦਾ ਹੈ। 
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਲੇਨੋਵੋ ਜ਼ੂਕ ਐੱਜ ''ਚ ਕੁਆਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ, 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇ ਅਤੇ 4ਜੀ.ਬੀ. ਰੈਮ ਹੋ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮਾਰਟਫੋਨ ਦੇ ਨਾਲ ਕੰਪਨੀ 6ਜੀ.ਬੀ. ਰੈਮ ਵਾਲੇ ਵੇਰੀਅੰਟ ਨੂੰ ਵੀ ਪੇਸ਼ ਕਰ ਸਕਦੀ ਹੈ। ਇਹ ਫੋਨ 32ਜੀ.ਬੀ./64ਜੀ.ਬੀ. ਸਟੋਰੇਜ ਵੇਰੀਅੰਟ ''ਚ ਮਿਲੇਗਾ। ਫੋਟੋਗ੍ਰਾਫੀ ਲਈ ਲੇਨੋਵੋ ਦੇ ਇਸ ਸਮਾਰਟਫੋਨ ''ਚ 13 ਮੈਗਾਪਿਕਸਲ ਦਾ ਰਿਅਰ ਜਦੋਂਕਿ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਰਨ ਕਰਨ ਵਾਲੇ ਇਸ ਫੋਨ ''ਚ 3000 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ।

Related News