Lenovo Yoga Slim 7i ਲੈਪਟਾਪ 16GB ਤਕ ਰੈਮ ਨਾਲ ਭਾਰਤ ’ਚ ਲਾਂਚ, ਜਾਣੋ ਕੀਮਤ

08/14/2020 2:00:33 PM

ਗੈਜੇਟ ਡੈਸਕ– ਲੇਨੋਵੋ ਨੇ ਭਾਰਤ ’ਚ Yoga Slim 7i ਲੈਪਟਾਪ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਨੂੰ ਇੰਟੈਲ ਦੇ 10ਵੀਂ ਜਨਰੇਸ਼ਨ ਪ੍ਰੋਸੈਸਰ ਨਾਲ ਲਿਆਇਆ ਗਿਆ ਹੈ। ਇਸ ਲੈਪਟਾਪ ਦੀ ਸਕਰੀਨ 180 ਡਿਗਰੀ ਤਕ ਖੁਲ੍ਹ ਜਾਂਦੀ ਹੈ। ਇਸ ਵਿਚ ਇੰਟੈਲੀਜੈਂਟ ਕੂਲਿੰਗ ਫੀਚਰ ਦਿੱਤਾ ਗਿਆ ਹੈ ਜੋ ਜ਼ਿਆਦਾ ਦੇਰ ਤਕ ਲੈਪਟਾਪ ਦਾ ਇਸਤੇਮਾਲ ਕਰਨ ’ਤੇ ਵੀ ਇਸ ਨੂੰ ਗਰਮ ਨਹੀਂ ਹੋਣ ਦੇਵੇਗਾ। Lenovo Yoga Slim 7i ਦੀ ਸ਼ੁਰੂਆਤੀ ਕੀਮਤ ਭਾਰਤ ’ਚ 79,990 ਰੁਪਏ ਹੈ। ਇਹ ਲੈਪਟਾਪ ਸਲੇਟ ਗ੍ਰੇਅ ਰੰਗ ’ਚ ਹੀ ਮਿਲੇਗਾ। ਇਸ ਦੀ ਵਿਕਰੀ 20 ਅਗਸਤ ਤੋਂ ਸ਼ੁਰੂ ਹੋਵੇਗੀ। ਇਸ ਨੂੰ ਐਮਾਜ਼ੋਨ ਇੰਡੀਆ, ਫਲਿਪਕਾਰਟ ਅਤੇ ਲੇਨੋਵੋ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕੇਗਾ। ਉਥੇ ਹੀ ਆਫਲਾਈਨ ਸਟੋਰ ਰਾਹੀਂ ਇਸ ਦੀ ਵਿਕਰੀ 14 ਅਗਸਤ ਤੋਂ ਸ਼ੁਰੂ ਹੋਵੇਗੀ। 

Lenovo Yoga Slim 7i ਦੇ ਫੀਚਰਜ਼
ਡਿਸਪਲੇਅ    - 14-ਇੰਚ ਦੀ FHD, IPS
ਪ੍ਰੋਸੈਸਰ    - 10th ਜਨਰੇਸ਼ਨ ਦਾ ਕੋਰ i7
ਓ.ਐੱਸ.    - ਪ੍ਰੀ-ਇੰਸਟਾਲਡ ਵਿੰਡੋਜ਼ 10
ਸਕਰੀਨਟੂ ਬਾਡੀ ਰੇਸ਼ੀਓ    - 90 ਫੀਸਦੀ
ਗ੍ਰਾਫਿਕਸ    - Nvidia GeForce MX350 GDDR5 2GB
ਰੈਮ    - ਇਨਬਿਲਟ 4.0W ਡਾਲਬੀ ਐਟਮਸ
ਕੁਨੈਕਟੀਵਿਟੀ    - 2X2 AX Wi-Fi 6 ਅਤੇ Thunderbolt 3
ਬੈਟਰੀ    - 60Wh (ਰੈਪਿਡ ਚਾਰਜ ਪ੍ਰੋ ਦੀ ਸੁਪੋਰਟ)
ਭਾਰ    - 1.3 ਕਿਲੋਗ੍ਰਾਮ


Rakesh

Content Editor

Related News