ਲਿਨੋਵੋ K8 Note ਸਮਾਰਟਫੋਨ ਲਈ ਜਾਰੀ ਹੋਈ ਐਂਡ੍ਰਾਇਡ 8.0 ਓਰੀਓ ਅਪਡੇਟ

Friday, May 04, 2018 - 11:19 AM (IST)

ਜਲੰਧਰ: ਚੀਨ ਦੀ ਮਲਟੀਨੈਸ਼ਨਲ ਟੈਕਨਾਲੌਜੀ ਕੰਪਨੀ ਲਿਨੋਵੋ ਨੇ ਆਪਣੇ K8 Note ਸਮਾਰਟਫੋਨ ਲਈ ਭਾਰਤ 'ਚ ਐਂਡ੍ਰਾਇਡ 8.0 ਓਰੀਓ ਅਪਡੇਟ ਜਾਰੀ ਕਰ ਦਿੱਤੀ ਹੈ।  ਇਹ ਅਪਡੇਟ ਓਵਰ ਦ ਏਅਰ ਰਾਹੀਂ ਜਾਰੀ ਕੀਤੀ ਗਈ ਹੈ ਤਾਂ ਇਸ ਨੂੰ ਸਾਰੀਆਂ ਯੂਜ਼ਰਸ ਤੱਕ ਪੁੱਜਣ 'ਚ ਥੋੜ੍ਹਾ ਸਮਾਂ ਲਗ ਸਕਦਾ ਹੈ। ਕੰਪਨੀ ਮੁਤਾਬਕ ਇਸ ਅਪਡੇਟ ਦੇ ਸਮੇਂ ਯੂਜ਼ਰ ਦੇ ਸਮਾਰਟਫੋਨ 'ਚ ਘੱਟ ਤੋਂ ਘੱਟ 50 ਫ਼ੀਸਦੀ ਬੈਟਰੀ ਹੋਵੇ ਅਤੇ ਫੋਨ ਵਾਈ-ਫਾਈ ਨੈੱਟਵਰਕ ਨਾਲ ਕੁਨੈੱਕਟ ਹੋ। ਇਸ ਤੋਂ ਇਲਾਵਾ ਯੂਜ਼ਰ ਚਾਅਣ ਤਾਂ ਇਸ ਅਪਡੇਟ ਨੂੰ ਮੈਨੂਅਲੀ ਵੀ ਚੈੱਕ ਕਰ ਸਕਦੇ ਹਨ।

ਲਿਨੋਵੋ K8 Note ਯੂਜ਼ਰਸ ਨੂੰ ਮਿਲਣਗੇ ਨਵੇਂ ਫੀਚਰਸ:
ਇਸ ਲੇਟੈਸਟ ਓਰੀਓ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਆਪਣੇ ਸਮਾਰਟਫੋਨ 'ਚ ਕਈ ਨਵੇਂ ਫੀਚਰਸ ਦੀ ਸਹੂਲਤ ਮਿਲੇਗੀ ਜਿਸ 'ਚ ਐਪ ਸ਼ਾਰਟਕਟਸ ਅਤੇ ਪਿਕਚਰ-ਇਨ-ਪਿਕਚਰ ਮੋਡ ਆਦਿ ਹਨ, ਜਿਸ ਦੇ ਨਾਲ ਦੋ ਟਾਸਕ ਨੂੰ ਵੀ ਯੂਜ਼ਰ ਇਕ ਸਮੇਂ 'ਚ ਕਰ ਸਕਣਗੇ। ਜਿਵੇਂ ਯੂਜ਼ਰ ਚਾਅਣ ਤਾਂ ਯੂਟਿਊਬ ਵੀਡੀਓ ਨੂੰ ਮਿਨੀਮਾਇਜ਼ ਕਰਕੇ ਨਾਲ ਹੀ ਮੈਸੇਜ ਜਾਂ ਈ-ਮੇਲ ਆਦਿ ਵੀ ਕਰ ਸਕਦੇ ਹਨ।PunjabKesari

ਐਂਡ੍ਰਾਇਡ ਓਰੀਓ 'ਚ ਹੋਰ ਵੀ ਕਈ ਫੀਚਰਸ ਦੀ ਸਹੂਲਤਾਂ ਯੂਜ਼ਰਸ ਨੂੰ ਮਿਲਣਗੀਆਂ, ਜਿਸ 'ਚ ਬੈਕਗਰਾਊਂਡ ਲਿਮਿਟਸ, APK ਰਾਹੀਂ ਐਪਸ ਨੂੰ ਇੰਸਟਾਲ ਕਰਣਾ, 60 ਨਵੀਂ ਇਮੋਜੀ, ਨੋਟੀਫਿਕੇਸ਼ਨ ਡਾਟਸ, ਐਪਸ ਲਈ ਵੁਆਇਜ਼-gamut ਕਲਰ, ਸਨੂਜਿੰਗ ਲਈ ਇੰਡੀਵਿਜ਼ੂਅਲ ਨੋਟੀਫਿਕੇਸ਼ਨ, ਅਡੈਪਟਿੱਵ ਆਇਕਨਸ, ਕੀ-ਬੋਰਡ ਨੈਵੀਗੇਸ਼ਨ ਆਦਿ ਹਨ।


Related News