4,000mAh ਦੀ ਦਮਦਾਰ ਬੈਟਰੀ ਨਾਲ ਭਾਰਤ ''ਚ ਲਾਂਚ ਹੋਇਆ Lenovo K6 Note
Wednesday, Dec 14, 2016 - 05:15 PM (IST)

ਜਲੰਧਰ- ਲੇਨੋਵੋ ਕੇ6 ਪਾਵਰ ਸਮਾਰਟਫੋਨ ਨੂੰ ਲਾਂਚ ਕਰਨ ਤੋਂ ਬਾਅਦ ਚੀਨੀ ਕੰਪਨੀ ਨੇ ਆਪਣੇ ਨਵੇਂ ਫੋਨ ਲੇਨੋਵੋ ਕੇ6 ਨੋਟ ਨੂੰ ਭਾਰਤ ''ਚ ਲਾਂਚ ਕਰ ਦਿੱਤਾ ਹੈ। ਲੇਨੋਵੋ ਕੇ6 ਨੋਟ ਦੀ ਕੀਮਤ 13,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਕੰਪਨੀ ਨੇ ਦੱਸਿਆ ਹੈ ਕਿ ਲੇਨੋਵੋ ਦੀ ਕੇ-ਸੀਰੀਜ਼ ਦਾ ਇਹ ਪਹਿਲਾ ਸਮਰਾਟਫੋਨ ਹੋਵੇਗਾ ਜੋ ਆਫਲਾਈਨ ਸਟੋਰ ''ਚ ਮਿਲੇਗਾ। ਗਾਹਕਾਂ ਲਈ ਇਹ ਫੋਨ 17 ਦਸੰਬਰ ਤੋਂ ਰਿਟੇਲ ਸਟੋਰ ''ਚ ਉਪਲੱਬਧ ਹੋਵੇਗਾ।
ਲੇਨੋਵੋ ਕੇ6 ਨੋਟ ਨੂੰ ਦੋ ਵੇਰੀਅੰਟਸ ''ਚ ਲਾਂਚ ਕੀਤਾ ਗਿਆ ਹੈ ਜੋ ਰੈਮ ਅਤੇ ਸਟੋਰੇਜ ''ਤੇ ਆਧਾਰਿਤ ਹਨ। ਲੇਨੋਵੋ ਕੇ6 ਨੋਟ ਦੇ 3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 13,999 ਰੁਪਏ ਹੈ। ਗਾਹਕਾਂ ਕੋਲ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਵਾਲੇ ਵੇਰੀਅੰਟ ਦਾ ਵਿਕਲਪ ਵੀ ਹੋਵੇਗਾ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਲੇਨੋਵੋ ਦੇ ਇਸ ਫੋਨ ''ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਹੈ। ਇਸ ਵਿਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਹ ਫੁੱਲ-ਮੈਟਲ ਬਾਡੀ ਡਿਜ਼ਾਈਨ ਵਾਲਾ ਫੋਨ ਹੈ। ਇਸ ਵਿਚ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ।
ਐਂਡਰਾਇਡ 6.0.1 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਫੋਨ ਦਾ ਰਿਅਰ ਕੈਮਰਾ 16 ਮੈਗਾਪਿਕਸਲ ਦਾ ਹੈ। ਇਹ ਡੁਅਲ-ਟੋਨ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਫਰੰਟ ਕੈਮਰੇ ਦਾ ਸੈਂਸਰ 8 ਮੈਗਾਪਿਕਸਲ ਦਾ ਹੈ। ਕੁਨੈਕਟੀਵਿਟੀ ਫੀਚਰ ''ਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1 ਅਤੇ ਜੀ.ਪੀ.ਐੱਸ. ਸ਼ਾਮਲ ਹਨ। ਇਸ ਫੋਨ ''ਚ 4,000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਦਿੱਤੀ ਗਈ ਹੈ।