ਬਿਹਤਰੀਨ ਫੀਚਰਸ ਨਾਲ ਲੈਸ ਹੈ ਲਿਨੋਵੋ ਦਾ ਇਹ ਲੈਪਟਾਪ

Monday, Sep 26, 2016 - 01:12 PM (IST)

ਬਿਹਤਰੀਨ ਫੀਚਰਸ ਨਾਲ ਲੈਸ ਹੈ ਲਿਨੋਵੋ ਦਾ ਇਹ ਲੈਪਟਾਪ

ਜਲੰਧਰ - ਚੀਨ ਦੀ ਮਲਟੀਨੈਸ਼ਨਲ ਟੈਕਨਾਲਾਜ਼ੀ ਕੰਪਨੀ ਲਿਨੋਵੋ ਨੇ ਨਵਾਂ ThinkPad X1 Yoga ਨਾਮ ਦਾ 2-ਇਨ -1 ਲੈਪਟਾਪ ਬਣਾਇਆ ਹੈ। ਇਸ ਲੈਪਟਾਪ ਦੀ ਅਹਿਮ ਖਾਸਿਅਤ ਇਹ ਹੈ ਕਿ ਇਸ ''ਚ ਕੰਪਨੀ ਨੇ 300 nits ਬ੍ਰਾਇਟੇਸਟ ਡਿਸਪਲੇ ਦਿੱਤੀ ਹੈ ਤਾਂ ਜੋ ਇਸ ਨੂੰ ਧੁੱਪ ''ਚ ਵੀ ਆਸਾਨੀ ਨਾਲ ਚਲਾਇਆ ਜਾ ਸਕੇ।

 

ਫੀਚਰਸ ਦੀ ਗੱਲ ਕੀਤੀ ਜਾਵੇ ਤੇ 4GB RAM  ਦੇ ਨਾਲ ਇਹ ਲੈਪਟਾਪ 2.4GHz  ਇੰਟੈੱਲ ਕੋਰ i5-6200T ਪ੍ਰੋਸੈਸਰ ਨਾਲ ਲੈਸ ਹੈ। ਵਿੰਡੋਜ਼ 10 ਪ੍ਰੋ 64-ਬਿੱਟ ਓ. ਐੱਸ ਦੇ ਨਾਲ ਇਸ ''ਚ 126GB ROM ਦਿੱਤੀ ਗਈ ਹੈ। ਇਸ ਦੇ ਕੀ-ਬੋਰਡ ''ਤੇ ਕੰਪਨੀ ਨੇ ਕਰਵਡ ਕੀਜ਼ ਦਿੱਤੀਆਂ ਹਨ ਜੋ ਯੂਜ਼ਰ ਨੂੰ ਜ਼ਿਆਦਾ ਦੇਰ ਤੱਕ ਲੈਪਟਾਪ ਯੂਜ਼ ਕਰਨ ''ਚ ਮਦਦ ਕਰਣਗੀਆਂ। ਇਸ ਸ਼ਾਨਦਾਰ ਲੈਪਟਾਪ ਦੀ ਉਪਲੱਬਧਤਾ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਨੂੰ ਯੂਜ਼ਰਸ ਲਈ ਉਪਲੱਬਧ ਕੀਤਾ ਜਾਵੇਗਾ।


Related News