ਜਾਣੋ ਕੀ ਕੁੱਝ ਹੈ ਇਸ 2-ਇਨ-1 ਯੋਗਾਬੁੱਕ ''ਚ ਖਾਸ

Thursday, Dec 15, 2016 - 06:20 PM (IST)

ਜਾਣੋ ਕੀ ਕੁੱਝ ਹੈ ਇਸ 2-ਇਨ-1 ਯੋਗਾਬੁੱਕ ''ਚ ਖਾਸ

ਜਲੰਧਰ - ਪ੍ਰੀਮੀਅਮ ਡਿਜ਼ਾਈਨ ਦੇ ਤਹਿਤ ਬਣਾਏ ਗਈ ਵਿੰਡੋਜ਼ ''ਤੇ ਆਧਾਰਿਤ ਲਿਨੋਵੋ ਯੋਗ ਬੁੱਕ ''ਚ 10.1-ਇੰਚ ਸਾਇਜ਼ ਦੀ iPS ਫੁਲ HD ਡਿਸਪਲੇ ਅਤੇ ਇੰਟੈੱਲ x5 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਹਰ ਤਰ੍ਹਾਂ ਦੀ ਵਿਡੋਜ਼ ਐਪ ਨੂੰ ਚਲਾਊਣ ''ਚ ਮਦਦ ਕਰਦਾ ਹੈ। 4GB RAM ਨੂੰ ਸਪੋਰਟ ਕਰਨ ਵਾਲੀ ਇਸ ਯੋਗਾ ਬੁੱਕ ''ਚ 64GB ਇੰਟਰਨਲ ਸਟੋਰੇਜ ਮੌਜੂਦ ਹੈ। ਇਸ ਤੋਂ ਇਲਾਵਾ ਕੁਨੈਕਟੀਵਿਟੀ ਲਈ ਇਕ ਮਾਇਕ੍ਰੋ ”S2 ਪੋਰਟ, ਇਕ ਮਾਇਕ੍ਰੋ HDMI ਪੋਰਟ ਅਤੇ ਇਕ ਮਾਇਕ੍ਰੋ SD ਕਾਰਡ ਸਲਾਟ ਦਿੱਤਾ ਗਿਆ ਹੈ।

 
ਕੰਪਨੀ ਨੇ ਇਸ ''ਚ 8,500 mAh ਸਮਰੱਥਾ ਨਾਲ ਲੈਸ ਬੈਟਰੀ ਲਗਾਈ ਗਈ ਹੈ ਜਿਸ ਦੇ ਬਾਰੇ ''ਚ ਦਾਅਵਾ ਕੀਤਾ ਗਿਆ ਹੈ ਕਿ ਇਹ ਇੱਕ ਵਾਰ ਚਾਰਜ ਹੋ ਕੇ ਲਗਾਤਾਰ 13 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਇਸ ਦਾ ਐਂਡ੍ਰਾਇਡ ਵੇਰੀਅੰਟ ਵੀ ਲਾਂਚ ਕੀਤਾ ਜਾਵੇਗਾ।

Related News