ਜਾਣੋ ਸਮਾਰਟਫੋਨਜ਼ 'ਚ ਇਸਤੇਮਾਲ ਹੋਣ ਵਾਲੀਆਂ ਇਨ੍ਹਾਂ ਸਕਰੀਨਸ ਦੇ ਬਾਰੇ  'ਚ

Saturday, Aug 05, 2017 - 05:10 PM (IST)

ਜਾਣੋ ਸਮਾਰਟਫੋਨਜ਼ 'ਚ ਇਸਤੇਮਾਲ ਹੋਣ ਵਾਲੀਆਂ ਇਨ੍ਹਾਂ ਸਕਰੀਨਸ  ਦੇ ਬਾਰੇ  'ਚ

ਜਲੰਧਰ- ਸਮਾਰਟਫੋਨ 'ਚ ਆਏ ਦਿਨ ਕੋਈ ਨਾ ਕੋਈ ਟੈਕਨਾਲੋਜੀ ਆਉਂਦੀ ਹੈ, ਅਕਸਰ ਜਦੋਂ ਤੁਸੀਂ ਸਮਾਰਟਫੋਨ ਦੇ ਫੀਚਰਸ ਦੇਖਦੇ ਹੋਵੋਗੇ ਤਾਂ ਸਕਰੀਨ ਦੇ ਮਾਮਲੇ 'ਚ ਕਨਫਿਊਜ਼ਨ ਜ਼ਰੂਰ ਹੁੰਦੀ ਹੋਵੇਗੀ। ਇਨ੍ਹਾਂ 'ਚ ਟੀ. ਐੱਫ. ਟੀ., ਆਈ. ਪੀ. ਐੱਸ., ਓਲੇਡ, ਐਮੋਲੇਡ ਕਈ ਤਰੀਕੇ ਦੀ ਸਕਰੀਨ ਦਾ ਇਸਤੇਮਾਲ ਹੁੰਦਾ ਹੈ। ਇਨ੍ਹਾਂ 'ਚ ਹਰ ਸਕਰੀਨ ਦੀਆਂ ਆਪਣੀਆਂ ਕੁਝ ਖੂਬੀਆਂ ਹੁੰਦੀਆਂ ਹਨ, ਜੋ ਫੋਨ ਨੂੰ ਖਾਸ ਬਣਾਉਂਦੀ ਹੈ।
TFT -
ਸਮਾਰਟਫੋਨ 'ਚ ਟੀ. ਐੱਫ. ਟੀ. ਇਸਤੇਮਾਲ ਕੀਤਾ ਜਾਂਦਾ ਹੈ, ਟੀ. ਐੱਫ. ਟੀ. ਦਾ ਮਤਲਬ ਹੁੰਦਾ ਹੈ ਥਿਨ ਫਿਲਮ ਟ੍ਰਾਂਜਿਸਟਰ। ਇਹ ਐੱਲ. ਸੀ. ਡੀ. ਦਾ ਐਡਵਾਂਸ ਵਰਜ਼ਨ ਹੈ, ਜੋ ਐਕਟਿਵ ਮੈਟ੍ਰਿਕਸ ਦਾ ਉਪਯੋਗ ਕਰਦਾ ਹੈ। ਇਸ 'ਚ ਪਿਕਸਲ ਟ੍ਰਾਂਜਿਸਟਰ ਅਤੇ ਕੈਪੇਸਿਟਰ ਨਾਲ ਵੱਖ ਤੋਂ ਜੋੜਿਆ ਹੁੰਦਾ ਹੈ। ਇਹ ਐੱਲ. ਸੀ. ਡੀ. 'ਚ ਬਿਹਚਰ ਵਿਊ ਐਂਗਲ ਦਿੰਦੀ ਹੈ।
IPS -
ਸਮਾਰਟਫੋਨ 'ਚ ਇਸਤੇਮਾਲ ਹੋਣ ਵਾਲੀ ਆਈ. ਪੀ. ਐੱਸ. ਡਿਸਪਲੇਅ ਦਾ ਮਤਲਬ ਹੁੰਦਾ ਹੈ ਇਨ ਪਲੇਅ ਸਵਿਚਿੰਗ। ਇਸ 'ਚ ਕਲਰ ਬਾਕੀ ਸਕਰੀਨ ਤੋਂ ਬਿਹਤਰ ਹੁੰਦੇ ਹਨ। ਇਹ ਵਜ੍ਹਾ ਹੈ ਕਿ ਇਹ ਸਕਰੀਨ ਧੁੱਪ 'ਚ ਵੀ ਆਸਾਨੀ ਨਾਲ ਦਿਖਾਈ ਦਿੰਦੀ ਹੈ।
OLED -
ਓਲੇਡ ਦਾ ਮਤਲਬ ਹੁੰਦਾ ਹੈ ਕਿ ਅਰਗਨਿਕ LED। ਇਸ ਸਕਰੀਨ ਨੂੰ ਰੰਗਾਂ ਦਾ ਉਤਪਾਦਨ ਕਰਨ ਲਈ ਕਿਸੇ ਵੀ ਪ੍ਰਕਾਸ਼ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਲਈ ਬੈਟਰੀ ਦੀ ਖਪਤ ਘੱਟ ਹੁੰਦੀ ਹੈ। ਓਲੇਡ ਸਕਰੀਨ ਨੂੰ ਉਸ ਦੇ ਬ੍ਰਾਈਟ ਰੂਪ ਤੋਂ ਜਾਣਿਆ ਜਾਂਦਾ ਹੈ। ਇਸ 'ਚ ਹਰੇ ਰੰਗ ਜ਼ਿਆਦਾ ਬ੍ਰਾਈਟ ਹੁੰਦੇ ਹਨ। ਇਸ ਨੂੰ ਕਿਸੇ ਵੀ ਐਂਗਲ ਤੋਂ ਦੇਖਣ 'ਤੇ ਵਿਊ ਇਕੋ ਜਿਹਾ ਰਹਿੰਦਾ ਹੈ, ਜਿੰਨ੍ਹਾਂ ਗੈਜੇਟਸ 'ਚ ਓਲੇਡ ਸਕਰੀਨ ਦਾ ਇਸਤੇਮਾਲ ਕਰਦੇ ਹੋ ਤੁਲਨਾਤਮਕ ਹਲਕੇ ਹੁੰਦੇ ਹਨ।
AMOLED -
ਐਮੋਲੇਡ ਸਕਰੀਨ ਓਲੇਡ ਸਕਰੀਨ ਨਾਲ ਐਡਵਾਂਸ ਹੈ। ਇਸ ਦਾ ਮਤਲਬ ਹੈ ਕਿ ਐਕਟਿਵ ਮੈਟ੍ਰਿਕਸ ਆਰਗਨਿਕ ਐੱਲ. ਈ. ਡੀ. ਇਹ ਸਕਰੀਨ ਹਰ ਪਿਕਸਲ ਨੂੰ ਨਿਯੰਰਿਤ ਕਰਦੀ ਹੈ। ਇਸ 'ਚ ਓਲੇਡ ਡਿਸਪਲੇਅ ਦੇ ਸਾਰੇ ਗੁਣ ਹਨ, ਬਿਹਤਰ ਰੰਗ, ਚਮਕ, ਫਾਸਟ ਰਿਸਪੰਸ, ਹਲਕਾ ਵਜ਼ਨ ਅਤੇ ਡਿਜ਼ਾਈਨ।
SUPER AMOLED -
ਇਨੀਂ ਦਿਨੀਂ ਹਾਈ ਪਿਕਸਲ ਰੈਜ਼ੋਲਿਊਸ਼ਨ ਨਾਲ ਫੋਨ 'ਚ ਐੱਚ. ਡੀ. ਸੁਪਰ ਐਮੋਲੇਡ ਫੋਨ ਦਿਖਦੇ ਹਨ ਪਰ ਸੈਮਸੰਗ ਬਣਾਉਂਦਾ ਹੈ। ਅਸਲ 'ਚ ਸੁਪਰ ਐਮੋਲੇਡ ਅਤੇ ਸੁਪਰ ਅਮਾਲਡ ਪਲੱਸ ਸਕਰੀਨ ਬਣਾਈ ਗਈ ਹੈ। ਓਲੇਡ ਸਮਾਰਟਫੋਨ ਸਕਰੀਨ ਸੈਮਸੰਗ ਬਾਂਣਾਉਂਦਾ ਹੈ। ਅਸਲ 'ਚ ਸੁਪਰ ਐਮੋਲੇਡ ਸੈਮਸੰਗ ਦੇ ਆਪਣੇ ਡਿਸਪਲੇ ਨੂੰ ਨਾਂ ਦਿੱਤਾ ਹੈ, ਜੋ ਸਿਰਫ ਹਾਈ ਐਂਡ ਮਾਡਲ 'ਚ ਹੀ ਸੀ। ਸੁਪਰ ਐਮੋਲੇਡ ਡਿਸਪਲੇ ਨੇ ਟੱਚ ਰਿਸਪਾਂਸ ਲੇਅਰ ਨੂੰ ਇੰਟੀਗ੍ਰੇਟ ਕਰ ਕੇ ਬੇਸਿਕ ਐਮੋਲੇਡ 'ਤੇ ਸੁਧਾਰ ਕੀਤਾ ਹੈ।
Retina -
ਰੇਟੀਨਾ ਡਿਸਪਲੇਅ 'ਚ ਪਿਕਸਲ ਡੇਨਸਿਟੀ 300 ਪੀ. ਪੀ. ਆਈ. ਤੋਂ ਜ਼ਿਆਦਾ ਹੁੰਦੀ ਹੈ। ਰੇਟੀਨਾ ਡਿਸਪਲੇਅ ਨੂੰ ਹਰ ਪਿਕਸਲ ਦੇ ਕਾਰਨਰ ਨੂੰ ਮੁਲਾਇਮ ਬਣਾਉਣ ਲਈ ਡਿਜ਼ਾਈਨ ਕੀਤਾ ਹੈ ਅਤੇ ਪਹਿਲੀ ਤੁਲਨਾ 'ਚ ਉੱਚ-ਗੁਣਵੱਤਾ ਦਿੱਤੀ ਗਈ ਹੈ। ਇਸ ਦਾ ਪ੍ਰਭਾਵ ਕੰਟੇਂਟ, ਫੋਟੋ ਅਤੇ ਵੀਡੀਓ 'ਚ ਦਿਖਣ ਨੂੰ ਮਿਲਦਾ ਹੈ। ਬਿਹਤਰ ਵਿਊ ਲਈ ਇਸ 'ਚ ਆਈ. ਪੀ. ਐੱਸ. ਟੈਕਨਾਲੋਜੀ, ਸਕਰੀਨ 'ਤੇ ਕੈਮੀਕਲ ਗਲਾਸ, ਐੱਲ. ਈ. ਡੀ. ਬੈਕਲਾਈਟਿੰਗ ਅਤੇ ਰੇਟੀਨਾ ਡਿਸਪਲੇਅ ਦਾ ਇਸਤੇਮਾਲ ਕੀਤਾ ਜਾਂਦਾ ਹੈ। 


Related News